spot_img
spot_img

ਸਪੀਕਰ ਸੰਧਵਾਂ ਨੇ ਭਾਜਪਾ ’ਤੇ ਸਿਆਸੀ ਲਾਹੇ ਲੈਣ ਲਈ ਸ੍ਰੀ ਰਾਮ ਦਾ ਨਾਮ ਵਰਤਣ ਦੇ ਲਗਾਏ ਦੋਸ਼

Date:

spot_img

’ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੇ ਮੌਕੇ ’ਤੇ ਸਮੂਹ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਕੋਟਕਪੂਰਾ, 21 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਜਪਾ ਉੱਪਰ ਅਪਣੇ ਸਿਆਸੀ ਲਾਹੇ ਲੈਣ ਲਈ ਸ਼੍ਰੀ ਰਾਮ ਦਾ ਨਾਮ ਵਰਤਣ ਦੇ ਦੋਸ਼ ਲਗਾਏ ਹਨ। ਇੱਥੇ ਜਾਰੀ ਇੱਕ ਬਿਆਨ ਵਿਚ ਸਪੀਕਰ ਸੰਧਵਾਂ ਨੇ ਭਲਕੇ ਅਯੁੱਧਿਆ ਵਿਖੇ ਹੋਣ ਵਾਲੇ ਭਗਵਾਨ ਸ੍ਰੀ ਰਾਮ ਦੇ ਪਵਿੱਤਰ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ‘‘ਸਾਰੇ ਧਰਮ ਸਭਨਾਂ ਲਈ ਸਾਂਝੇ ਹੁੰਦੇ ਹਨ ਅਤੇ ਕੋਈ ਵੀ ਵਿਅਕਤੀ ਕਦੇ ਵੀ ਪ੍ਰਮਾਤਮਾ ਉੱਤੇ ਏਕਾਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ। ’’

ਜਲੰਧਰ ‘ਚ ਪੁਲਿਸ ਮੁਕਾਬਲੇ ਤੋਂ ਬਾਅਦ ਲੋਰੈਂਸ ਬਿਸ਼ਨੋਈ ਗੈਂਗ ਦੇ ਦੋ ਗੁਰਗੇ ਕਾਬੂ

ਉਨ੍ਹਾਂ ਕਿਹਾ ਕਿ ‘‘ਭਾਜਪਾ ਨੇ ਆਪਣੇ ਸਿਆਸੀ ਲਾਹੇ ਲਈ ਸ੍ਰੀ ਰਾਮ ਦਾ ਨਾਮ ਵਰਤਣ ਦੀ ਕੋਸ਼ਿਸ਼ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਵਰਤਾਰਾ ਹੈ , ਜੋ ਕਿ ਸਾਡੇ ਸੰਵਿਧਾਨਕ ਸਿਧਾਂਤਾਂ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ । ਦੇਸ਼ ਵਿਦੇਸ਼ ਵਸਦੇ ਸਮੂਹ ਭਗਤਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸ: ਸੰਧਵਾਂ ਨੇ ਸਰਬ-ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਕਰਦਿਆਂ ਕਿਹਾ ਕਿ ਬੇਸ਼ੱਕ ਪ੍ਰਭੂ ਦੀ ਯਾਦ ਨੂੰ ਸਿਆਸੀ ਮਕਸਦ ਦੀ ਪੂਰਤੀ ਲਈ ਵਰਤਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ, ਪਰ ਪ੍ਰਭੂ ਭਗਤੀ ਨੂੰ ਕਿਸੇ ਸਿਆਸੀ ਵਲਗਣਾਂ ਦੇ ਘੇਰੇ ਚ ਕੈਦ ਨਹੀਂ ਕੀਤਾ ਜਾ ਸਕਦਾ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸੜਕ ਹਾਦਸੇ ਵਿੱਚ ਨੌਜਵਾਨ ਮੁੰਡੇ ਤੇ ਕੁੜੀ ਦੀ ਹੋਈ ਮੌ*ਤ

Fatehgarh Sahib News: ਬੁੱਧਵਾਰ ਦੇਰ ਰਾਤ 11 ਵਜੇ ਚੰਡੀਗੜ੍ਹ-ਸਰਹੰਦ...

ਮੰਦਭਾਗੀ ਘਟਨਾ; 21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ*ਤ; ਦੋ ਮਹੀਨਿਆਂ ਬਾਅਦ ਹੋਣਾ ਸੀ ਵਿਆਹ

Jalandhar News: ਜਲੰਧਰ ਜ਼ਿਲ੍ਹੇ ਵਿੱਚ ਵੀਰਵਾਰ ਤੜਕਸਾਰ ਵਾਪਰੀ ਇੱਕ...

ਪੁੱਤ ਦੇ Acci*dent ਦੀ ਖਬਰ ਮਿਲਦੇ ਪਤਾ ਲੈਣ ਚੱਲੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌ*ਤ

Amritsar News: ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉੱਪਰ ਵੀਰਵਾਰ ਨੂੰ...

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ‘ਚ ਸਿਹਤਮੰਦ ਭੋਜਨ ‘ਤੇ ਜ਼ੋਰ

👉ਸ਼ੁੱਧ ਭੋਜਨ ਸਿਹਤਮੰਦ ਸਮਾਜ ਦੀ ਨੀਂਹ- ਡਾ. ਬਲਬੀਰ ਸਿੰਘ 👉ਸੁਰੱਖਿਅਤ...