ਬਠਿੰਡਾ, 31 ਜਨਵਰੀ: ਸਥਾਨਕ ਸ਼ਹਿਰ ਵਿਚ ਬੁੱਧਵਾਰ ਨੂੰ ਸਿਵਲ ਹਸਪਤਾਲ ਦੇ ਨਜਦੀਕ ਦੋ ਬੱਸਾਂ ਤੇ ਇੱਕ ਕੈਂਟਰ ਵਿਚਕਾਰ ਹਾਦਸਾ ਹੋਣ ਦੀ ਸੂਚਨਾ ਹੈ। ਇਸ ਸੜਕੀ ਹਾਦਸੇ ਕਾਰਨ ਬੱਸਾਂ ਵਿਚ ਸਵਾਰ ਕਈ ਸਵਾਰੀਆਂ ਜਖਮੀ ਹੋ ਗਈਆਂ, ਜਿੰਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਖ਼ਲ ਕਰਵਾਇਆ ਗਿਆ। ਸਵੇਰੇ ਕਰੀਬ ਸਾਢੇ ਪੰਜ ਵਜੇਂ ਵਾਪਰੇ ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ।
ਹਰਿਆਣਾ ’ਚ ‘ਲਾਸ਼’ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਕਰਨਾ ਹੋਵੇਗਾ ਹੁਣ ਗੈਰ-ਕਾਨੂੰਨੀ
ਮਾਮਲੇ ਦੀ ਜਾਂਚ ਜਾਰੀ ਹੈ ਪ੍ਰੰਤੂ ਮੁਢਲੀ ਜਾਣਕਾਰੀ ਮੁਤਾਬਕ ਦੁੱਧ ਅਤੇ ਹੋਰ ਕਰਿਆਨੇ ਦੇ ਸਮਾਨ ਨਾਲ ਭਰਿਆ ਇੱਕ ਕੈਂਟਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੱਸ ਦੇ ਅੱਗੇ ਆ ਗਿਆ, ਜਿਸ ਕਾਰਨ ਪੰਜਾਬ ਰੋਡਵੇਜ਼ ਦੀ ਬੱਸ ਉਸਦੇ ਵਿਚ ਵੱਜੀ ਤੇ ਕੈਂਟਰ ਪਲਟ ਗਿਆ। ਇਸ ਦੌਰਾਨ ਹੀ ਪੀਆਰਟੀਸੀ ਦੀ ਡੱਬਵਾਲੀ ਤੋਂ ਬਠਿੰਡਾ ਆ ਰਹੀ ਬੱਸ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ।
ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲੇ ’ਚ ਅੱਜ ਮੁੜ ਹੋਵੇਗੀ ਹਾਈਕੋਰਟ ਵਿਚ ਸੁਣਵਾਈ
ਕੈਂਟਰ ਤੇ ਬੱਸ ਚਾਲਕਾਂ ਵਲੋਂ ਇੱਕ-ਦੂਜੇ ਨੂੰ ਘਟਨਾ ਲਈ ਜਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਜਖਮੀ ਹੋਈਆਂ ਕਰੀਬ ਪੌਣੀ ਦਰਜ਼ਨ ਸਵਾਰੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਬਠਿੰਡਾ ’ਚ ਸਵੇਰੇ-ਸਵੇਰੇ ਦੋ ਬੱਸਾਂ ਤੇ ਕੈਂਟਰ ਦੀ ਹੋਈ ਟੱਕਰ, ਕਈ ਸਵਾਰੀਆਂ ਹੋਈਆਂ ਜਖ਼ਮੀ"