ਸਕੂਲੀ ਪ੍ਰਬੰਧਨ, ਸਾਫ ਸਫਾਈ, ਮਿਡ ਡੇਅ ਮੀਲ ਤੇ ਸਕੂਲ ਗਰਾਂਟਾ ਬਾਰੇ ਹੋਈ ਵਿਸ਼ੇਸ਼ ਚਰਚਾ
ਬਠਿੰਡਾ, 28 ਫਰਵਰੀ: ਜ਼ਿਲ੍ਹਾ ਬਠਿੰਡਾ ਦੇ ਸਮੂਹ ਸੈਂਟਰ ਸਕੂਲਾਂ ਦੇ ਮੁਖੀਆਂ ਦੀ ਇਕ ਅਹਿਮ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸਿੱਖਿਆ ਸ਼੍ਰੀਮਤੀ ਪਦਮਨੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਮਹਿੰਦਰ ਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਨਵੇਂ ਦਾਖਲਿਆਂ, ਮਿਸ਼ਨ ਸਮਰੱਥ, ਸਕੂਲਾਂ ਦੀ ਸਫਾਈ, ਮਿਡ ਡੇਅ ਮੀਲ ਦੀ ਸਫਾਈ ਅਤੇ ਗੁਣਵੱਤਾ, ਪ੍ਰਾਇਮਰੀ ਸਕੂਲ ਖੇਡਾਂ, ਗਰਾਂਟਾਂ ਦੀ ਸਹੀ ਸਮੇਂ ’ਤੇ ਵਰਤੋਂ,
ਹਿਮਾਚਲ ’ਚ ਕਾਂਗਰਸ ਸਰਕਾਰ ’ਤੇ ਛਾਏ ਖ਼ਤਰੇ ਦੇ ਬੱਦਲ, ਕਈ ਹੋਰ ਵਿਧਾਇਕ ਭਾਜਪਾ ਦੇ ਸੰਪਰਕ ’ਚ
ਬੱਚਿਆਂ ਦੀ ਹਾਜ਼ਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਨੇ ਵਿਭਾਗ ਦੀਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਹਦਾਇਤ ਕੀਤੀ । ਬੱਚਿਆਂ ਦੀ ਰੋਜ਼ਾਨਾ ਹਾਜ਼ਰੀ ਵਧਾਉਣ ਲਈ ਉਪਰਾਲੇ ਕਰਨ ਲਈ ਹਦਾਇਤ ਕੀਤੀ ਇਸ ਤੋਂ ਇਲਾਵਾ ਸਕੂਲੀ ਗਰਾਂਟਾਂ ਦੀ ਪਾਰਦਰਸ਼ਤਾ ਅਤੇ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਸਕੂਲ ਪ੍ਰਬੰਧਨ ਸੁਚੱਜੇ ਢੰਗ ਨਾਲ ਚਲ ਸਕੇ। ਇਸ ਤੋਂ ਇਲਾਵਾ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵਿਚਾਰ ਵਟਾਂਦਰਾ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ ਪਦਮਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਇਨਬਿੰਨ ਲਾਗੂ ਕੀਤਾ ਜਾਵੇ।
ਬਠਿੰਡਾ ਦੇ ਮਿੱਤਲ ਸਿਟੀ ਮਾਲ ਵਿਖੇ ਖੁੱਲਿਆ ਲਗਜ਼ਰੀ ਸਹੂੂਲਤਾਂ ਵਾਲਾ ਲੁਕਸ ਸੈਲੂਨ
ਇਸ ਮੌਕੇ ਸਤਵਿੰਦਰ ਪਾਲ ਸਿੱਧੂ ਪ੍ਰਿੰਸੀਪਲ ਡਾਇਟ ਅਤੇ ਭਰਭੂਰ ਸਿੰਘ ਬੀ ਪੀ ਈ ਓ ਵਲੋਂ ਸਕੂਲ ਵਿੱਚ ਮੁੱਖੀ ਦੀ ਭੂਮਿਕਾ ਵਾਰੇ ਦੱਸਿਆ।ਗੁਰਪ੍ਰੀਤ ਸਿੰਘ ਬਰਾੜ ਜਿਲ੍ਹਾ ਖੇਡ ਇੰਚਾਰਜ਼ ਨੇ ਏਕ ਭਾਰਤ ਸ੍ਰੇਸ਼ਟ ਭਾਰਤ ਦੀਆਂ ਗਤੀਵਿਧੀਆਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ । ਇਸ ਤੋਂ ਇਲਾਵਾ ਜਤਿੰਦਰ ਸ਼ਰਮਾਂ ਵੱਲੋਂ ਸਕੂਲਾਂ ਦੀ ਚਾਰਦੀਵਾਰੀ ਅਤੇ ਨਬਾਰਡ ਗਰਾਂਟਾ ਸੰਬੰਧੀ ਸਕੂਲ ਮੁਖੀਆਂ ਨੂੰ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਮੌਕੇ ਲਖਵਿੰਦਰ ਸਿੰਘ ਬੀ ਪੀ ਈ ਓ ਰਣਜੀਤ ਸਿੰਘ,ਮਨਦੀਪ ਸਿੰਘ, ਮਨੀਸ਼ ਕੁਮਾਰ, ਪ੍ਰਸ਼ੋਤਮ ਸਰੋਵਾ ਵੀ ਹਾਜ਼ਰ ਸਨ।