Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਡਿਪਟੀ ਕਮਿਸ਼ਨਰ ਨੇ ਬੀ.ਐਮ.ਐਜੂਕੇਸ਼ਨ ਆਫ ਮੈਰਾਥਨ ਦੇ ਸਬੰਧ ਚ ਕੀਤੀ ਟੀ. ਸ਼ਰਟ ਜਾਰੀ

20 Views

ਬਠਿੰਡਾ, 11 ਮਾਰਚ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋ ਬੀ.ਐਮ. ਐਜੂਕੇਸ਼ਨ ਬਠਿੰਡਾ ਆਫ ਮੈਰਾਥਨ ਦੇ ਸਬੰਧ ਵਿਚ ਟੀ. ਸ਼ਰਟ ਜਾਰੀ ਕੀਤੀ ਗਈ। ਇਸ ਦੌਰਾਨ ਏ.ਆਈ.ਜੀ. ਇੰਨਟੈਲੀਜੈਸ ਵਿੰਗ ਬਠਿੰਡਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਵਲੋਂ ਪੋਸਟਰ ਰਲੀਜ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰੰਨਰਜ਼ ਕਲੱਬ ਵਲੋਂ ਕਰਵਾਈ ਜਾ ਰਹੀ ਇਸ ਮੈਰਾਥਨ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਹੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਰਾਥਨ ਵਿਚ ਵੱਧ ਚੜ ਕੇ ਹਿੱਸਾ ਲੈਣ।

ਪਾਰਕ ਦੀ ਮੰਦੀ ਹਾਲਤ ਨੂੰ ਲੈ ਕੇ ਸ਼ਹਿਰੀਆਂ ਦਾ ਵਫ਼ਦ ਕਮਿਸ਼ਨਰ ਨੂੰ ਮਿਲਿਆ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਰੰਨਰਜ਼ ਕਲੱਬ ਵੱਲੋਂ 17 ਮਾਰਚ 2024 ਨੂੰ ਕਰਵਾਈ ਜਾ ਰਹੀ 6ਵੀਂ ਆਫ਼ ਮੈਰਾਥਨ 21 ਕਿਲੋਮੀਟਰ ਦੀ ਹੋਵੇਗੀ। ਇਹ ਮੈਰਾਥਨ ਸਵੇਰੇ 6 ਵਜੇ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਕਮਲਾ ਨਹਿਰੂ ਨਗਰ, ਬੀਬੀਵਾਲਾ ਰੋਡ, ਬਠਿੰਡਾ ਤੋਂ ਸ਼ੁਰੂ ਹੋ ਕੇ ਫੈਕਟਰੀ ਆਊਟ ਲੈਟ (ਬਠਿੰਡਾ-ਬਰਨਾਲਾ ਰੋਡ, ਬਠਿੰਡਾ) ਤੱਕ ਜਾਵੇਗੀ, ਉਸੇ ਰੂਟ ਤੋਂ ਸ੍ਰੀ ਗੁਰੂ ਨਾਨਕ ਸੀਨੀਅਰ ਸੰਕੈਡਰੀ ਸਕੂਲ ਕਮਲਾ ਨਹਿਰੂ ਨਗਰ, ਬੀਬੀਵਾਲਾ ਰੋਡ, ਬਠਿੰਡਾ ਵਿਖੇ ਤਕਰੀਬਨ ਸਵੇਰੇ 11 ਵਜੇ ਤੱਕ ਵਾਪਸ ਆਏਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ 10 ਕਿਲੋਮੀਟਰ ਤੇ 5 ਕਿਲੋਮੀਟਰ ਦੌੜ ਵੀ ਕਰਵਾਈ ਜਾਵੇਗੀ।

ਵੱਡੀ ਖ਼ਬਰ: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਿਆ ਦਿਲ ਦਾ ਦੌਰਾ

ਉਨ੍ਹਾਂ ਕਿਹਾ ਕਿ ਬੱਚਿਆ ਲਈ ਇੱਕ ਕਿਲੋਮੀਟਰ ਦੀ ਦੌੜ ਕਰਵਾਈ ਜਾਵੇਗੀ। ਇਹ ਸਾਰੀਆਂ ਦੌੜਾਂ ਬਠਿੰਡਾ-ਬਰਨਾਲ ਹਾਈਵੇ ਦੇ ਨਾਲ ਸਰਵਿਸ ਰੋਡ ਤੇ ਕਰਵਾਈਆ ਜਾਣਗੀਆ।ਇਸ ਮੌਕੇ ਕਲੱਬ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮੈਰਾਥਨ ਵਿਚ ਜੇਤੂਆ ਨੂੰ ਦੋ ਲੱਖ ਰੁਪਏ ਤੋਂ ਵੱਧ ਦੇ ਇਨਾਮ ਦਿੱਤੇ ਜਾਣਗੇ। ਸਾਰੇ ਭਾਗ ਲੈਣ ਵਾਲਿਆ ਨੂੰ ਟੀ. ਸ਼ਰਟ, ਮੈਡਲ, ਸਰਟੀਫਿਕੇਟ ਅਤੇ ਰਿਫਰੈਸ਼ਮੈਟ ਦਿੱਤੀ ਜਾਵੇਗੀ।ਇਸ ਮੌਕੇ ਬਠਿੰਡਾ ਰੰਨਰਜ਼ ਕਲੱਬ ਵੱਲੋ ਮੇਹਰ ਸਿੰਘ ਸੰਧੂ, ਪਰਦੀਪ ਸਿੰਘ, ਸੰਜੀਵ ਸਿੰਗਲਾ, ਕੇਵਲ ਕ੍ਰਿਸ਼ਨ, ਅਰਸ਼ਦੀਪ ਅਤੇ ਜਸਦੀਪ ਸਿੰਘ ਮੈਬਰ ਹਾਜ਼ਰ ਸਨ।

 

Related posts

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਤੀਜੇ ਦਿਨ ਧਰਨਾ ਜਾਰੀ

punjabusernewssite

ਆਪਣੇ ਪਾਸਆਊਟ ਵਿਦਿਆਰਥੀਆਂ ਲਈਨੌਕਰੀ ਦੀ ਸੰਭਾਵਨਾ ਨੂੰ ਵਧਾਉਣਾ ਹੀ ਰਿਆਤ ਬਾਹਰਾਯੂਨੀਵਰਸਿਟੀਦਾ ਮੁੱਖ ਉਦੇਸ਼

punjabusernewssite

ਖਪਤਕਾਰ ਅਦਾਲਤ ਨੇ ਟਰੈਵਲਰ ਕੰਪਨੀ ਨੂੰ ਕੀਤਾ ਜੁਰਮਾਨਾ

punjabusernewssite