ਸੀਨੀਅਰ ਅਕਾਲੀ ਆਗੂਆਂ ਨੇ ਹਲਕਾ ਇੰਚਾਰਜ਼ ਦੇ ਫੈਸਲੇ ਨਾਲ ਜਤਾਈ ਅਸਹਿਮਤੀ
ਬਠਿੰਡਾ, 13 ਮਾਰਚ: ਆਗਾਮੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਪਣੇ ਜੱਦੀ ਘਰ ਬਠਿੰਡਾ ’ਚ ਬਾਗੀ ਸੁਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕੇ ਅੰਦਰ ਬੀਤੇ ਕੱਲ ਅਕਾਲੀ ਦਲ ਵੱਲੋਂ ਐਲਾਨੇ ਅਹੁੱਦੇਦਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਵਿਚ ਜਿਆਦਾਤਰ ਨਰਾਜ਼ਗੀ ਬਠਿੰਡਾ ਸ਼ਹਿਰੀ ਆਗੂਆਂ ਨਾਲ ਦਿਖਾਈ ਦੇ ਰਹੀ ਹੈ। ਜੇਕਰ ਅਕਾਲੀ ਹਾਈਕਮਾਂਡ ਨੇ ਇਸ ਮਘਦੀ ਬਗਾਵਤ ਦੀ ਚਿੰਗਾਰੀ ਨੂੰ ਸਮੇਂ ਸਿਰ ਠੰਢਾ ਨਾ ਕੀਤਾ ਤਾਂ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਭਾਂਬੜ ਵੀ ਬਣ ਸਕਦੀ ਹੈ। ਬਠਿੰਡਾ ਸ਼ਹਿਰ ਨਾਲ ਜੁੜੇ ਅਕਾਲੀ ਦਲ ਦੇ ਕੁੱਝ ਆਗੂਆਂ ਨੇ ਖ਼ੁਲਾਸਾ ਕੀਤਾ ਕਿ ਇਸ ਨਿਯੁਕਤੀ ਨੂੰ ਲੈ ਕੇ ਟਕਸਾਲੀ ਆਗੂਆਂ ਅੰਦਰ ਬੇਚੈਨੀ ਪਾਈ ਜਾ ਰਹੀ ਹੈ। ਇਸਦੀ ਪੁਸ਼ਟੀ ਖ਼ੁਦ ਸਿਟੀ ਪ੍ਰਧਾਨ ਦੇ ਦਾਅਵੇਦਾਰ ਰਹੇ ਸੀਨੀਅਰ ਆਗੂ ਚਮਕੌਰ ਸਿੰਘ ਮਾਨ ਤੇ ਲਾਈਨੋਪਾਰ ਦੇ ਵੱਡੇ ਅਕਾਲੀ ਆਗੂ ਨਿਰਮਲ ਸਿੰਘ ਸੰਧੂ ਨੇ ਵੀ ਕੀਤੀ ਹੈ। ਇਸਤੋਂ ਇਲਾਵਾ ਸ਼ਹਿਰ ਦੇ ਕਈ ਹੋਰ ਟਕਸਾਲੀ ਆਗੂਆਂ ਤੇ ਕੋਰ ਕਮੇਟੀ ਮੈਂਬਰਾਂ ਨੇ ਵੀ ਇਸ ਨਿਯੁਕਤੀ ’ਤੇ ਨਰਾਜ਼ਗੀ ਜਤਾਈ ਹੈ।
ਬਠਿੰਡਾ ਦੇ ਪਾਸ਼ ਇਲਾਕੇ ’ਚ ਨਜਾਇਜ਼ ਕਬਜਿਆਂ ’ਤੇ ਮੁੜ ਚੱਲੇਗਾ ਪੀਲਾ ਪੰਜ਼ਾ,ਸਖ਼ਤ ਹੋਈ ਹਾਈਕੋਰਟ
ਚਮਕੌਰ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਅਕਾਲੀ ਦਲ ਦੇ ਸਥਾਨਕ ਦਫ਼ਤਰ ’ਚ ਬਾਦਲ ਪ੍ਰਵਾਰ ਦੇ ਮੈਂਬਰ ਬੌਬੀ ਬਾਦਲ ਦੇ ਸਾਹਮਣੇ ਇਸ ਗੱਲ ਦਾ ਫੈਸਲਾ ਹੋਇਆ ਸੀ ਕਿ ਲੋਕ ਸਭਾ ਚੋਣਾਂ ਤੱਕ ਕਿਸੇ ਵੀ ਆਗੂ ਨੂੰ ਸਿਟੀ ਪ੍ਰਧਾਨ ਨਹੀਂ ਬਣਾਇਆ ਜਾਵੇਗਾ ਤੇ ਉਸਤੋਂ ਬਾਅਦ ਸ਼ਹਿਰ ਦੇ ਟਕਸਾਲੀ ਆਗੂਆਂ ਦੀ ਬਹੁਸੰਮਤੀ ਨਾਲ ਇਸਦੇ ਬਾਰੇ ਫੈਸਲਾ ਲਿਆ ਜਾਵੇਗਾ। ਸ: ਮਾਨ ਨੇ ਹਲਕਾ ਇੰਚਾਰਜ਼ ਨਾਲ ਨਰਾਜ਼ਗੀ ਜਾਹਰ ਕਰਦਿਆਂ ਕਿਹਾ ਕਿ ‘‘ਇੱਕ ਸਾਜਸ਼ ਦੇ ਤਹਿਤ ਟਕਸਾਲੀ ਆਗੂਆਂ ਨੂੰ ਪਿੱਛੇ ਕੀਤਾ ਜਾ ਰਿਹਾ। ’’ ਉਨ੍ਹਾਂ ਕਿਹਾ ਕਿ ਨਵਾਂ ਬਣਾਇਆ ਸਿਟੀ ਪ੍ਰਧਾਨ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਜਾਣ ਵਾਲੇ ਸਰੂਪ ਸਿੰਗਲਾ ਦੇ ਨਾਲ ਸਾਲ 2007 ਤੋਂ ਬਾਅਦ ਹੀ ਆਏ ਸਨ ਜਦੋਂ ਕਿ ਉਨ੍ਹਾਂ ਸਹਿਤ ਸ਼ਹਿਰ ਦੇ ਦਰਜ਼ਨਾਂ ਆਗੂ ਦਹਾਕਿਆਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਪਾਰਟੀ ਪਿੱਛੇ ਪਰਚੇ ਵੀ ਦਰਜ਼ ਕਰਵਾਏ ਹਨ ਪ੍ਰੰਤੂ ਹੁਣ ਮੁੜ ਚਹੇਤਿਆਂ ਨੂੰ ਅੱਗੇ ਕਰਕੇ ਟਕਸਾਲੀਆਂ ਨੂੰ ਖ਼ਤਮ ਕੀਤਾ ਜਾ ਰਿਹਾ।
ਵਿਆਹ ਤੋਂ ਪਹਿਲਾਂ ਲਾੜਾ ਫ਼ਰਾਰ, ਲਾੜੀ ਕਰਦੀ ਰਹੀ ਇੰਤਜ਼ਾਰ
ਇਸੇ ਤਰ੍ਹਾਂ ਇੱਕ ਹੋਰ ਅਕਾਲੀ ਆਗੂ ਨਿਰਮਲ ਸਿੰਘ ਸੰਧੂ ਨੇ ਵੀ ਇਸ ਪੱਤਰਕਾਰ ਨੂੰ ਫ਼ੋਨ ਕਰਕੇ ਇਸ ਨਿਯੁਕਤੀ ’ਤੇ ਨਰਾਜਗੀ ਜਾਹਰ ਕਰਦਿਆਂ ਅਕਾਲੀ ਦਲ ਦੇ ਪ੍ਰੈਸ ਸਕੱਤਰ ਵੱਲੋਂ ਇਸ ਫੈਸਲੇ ਦਾ ਸਵਾਗਤ ਕਰਨ ਲਈ ਅਪਣਾ ਨਾਮ ਸ਼ਾਮਲ ਕਰਨ ‘ਤੇ ਵੀ ਅਸਹਿਮਤੀ ਜਤਾਈ। ਸ: ਸੰਧੂ ਨੇ ਕਿਹਾ ਕਿ ਅਕਾਲੀ ਹਾਈਕਮਾਂਡ ਨੂੰ ਪਿਛਲੇ ਫੈਸਲਿਆਂ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਜੇਕਰ ਇਸੇ ਤਰ੍ਹਾਂ ਆਪਹੁਦਰੇ ਫੈਸਲੇ ਲਏ ਜਾਦੇ ਰਹੇ ਤਾਂ ਇਸਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਸਿਰ ’ਤੇ ਹਨ ਅਤੇ ਬੀਬੀ ਬਾਦਲ ਖੁਦ ਚੌਥੀ ਵਾਰ ਚੋਣ ਲੜਣ ਜਾ ਰਹੇ ਹਨ ਤੇ ਅਜਿਹੇ ਵਿਚ ਬਠਿੰਡਾ ਸ਼ਹਿਰ ਦੇ ਟਕਸਾਲੀ ਆਗੂਆਂ ਨੂੰ ਨਰਾਜ਼ ਕਰਕੇ ਅਜਿਹੇ ਫੈਸਲੇ ਥੋਪਣ ਦੇ ਨਤੀਜ਼ੇ ਕੋਈ ਚੰਗੇ ਨਹੀਂ ਨਿਕਲਣੇ ਹਨ। ਇਸਤੋਂ ਇਲਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਵੀ ਹੈਰਾਨਗੀ ਜਾਹਰ ਕਰਦਿਆਂ ਕਿਹਾ ਕਿ ਉਸਨੂੰ ਤਾਂ ਅਖ਼ਬਾਰਾਂ ਵਿਚ ਖ਼ਬਰ ਪੜ੍ਹ ਕੇ ਹੀ ਪਤਾ ਲੱਗਿਆ ਹੈ ਕਿ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਧਾਈ ਦੇਣ ਵਾਲਿਆਂ ਵਿਚ ਉਸਦਾ ਨਾਮ ਸ਼ਾਮਲ ਕਰਨ ਬਾਰੇ ਉਸਨੂੰ ਪੁਛਿਆ ਨਹੀਂ ਗਿਆ।
ਸ਼ਰਾਬ ਦੇ ਠੇਕਿਆਂ ਦੇ ਡਰਾਅ ਲਈ ਅਰਜੀਆਂ ਲੈਣ ਦੀ ਆਖਰੀ ਮਿਤੀ 17 ਮਾਰਚ ਤੱਕ
ਸ: ਮਲੂਕਾ ਨੇ ਕਿਹਾ ਕਿ ਬਠਿੰਡਾ ਸਿਰਫ਼ ਇੱਕ ਸ਼ਹਿਰ ਹੀ ਨਹੀਂ, ਬਲਕਿ ਇਹ ਇੱਕ ਅਜਿਹਾ ਸਿਆਸੀ ਧੁਰਾ ਹੈ , ਜਿਸਦਾ ਅਸਰ ਪੂਰੇ ਲੋਕ ਸਭਾ ਹਲਕੇ ਉਪਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਚੰਗਾ ਹੁੰਦਾ ਕਿ ਜੇਕਰ ਜ਼ਿਲ੍ਹਾ ਅਤੇ ਸ਼ਹਿਰ ਦੇ ਸਰਕਲ ਪ੍ਰਧਾਨਾਂ ਨਾਲ ਇਸ ਨਿਯੁਕਤੀ ਬਾਰੇ ਪਹਿਲਾਂ ਵਿਚਾਰ ਵਿਟਾਂਦਰਾ ਕੀਤਾ ਜਾਂਦਾ ਕਿਉਂਕਿ ਅਕਾਲੀ ਦਲ ਸਭ ਤੋਂ ਪੁਰਾਣੀ ਤੇ ਜਮਹੂਰੀ ਜਮਾਤ ਹੈ, ਜਿਸਦੇ ਵਿਚ ਅਹੁੱਦੇਦਾਰ ਨਾਮਜਦ ਨਹੀ ਕੀਤੇ ਜਾਂਦੇ, ਬਲਕਿ ਸਮੂਹ ਆਗੂਆਂ ਦੀ ਸਹਿਮਤੀ ਨਾਲ ਹੀ ਬਣਾਏ ਜਾਂਦੇ ਹਨ। ਉਧਰ ਇਸ ਮਾਮਲੇ ਵਿਚ ਪੱਖ ਲੈਣ ’ਤੇ ਹਲਕਾ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਦਾਅਵਾ ਕੀਤਾ ਕਿ ‘‘ ਪਿਛਲੇ ਦਿਨੀਂ ਅਕਾਲੀ ਦਲ ਦੇ ਦਫ਼ਤਰ ਵਿਚ ਸਿਟੀ ਪ੍ਰਧਾਨ ਸਬੰਧੀ ਚਰਚਾ ਜਰੂਰ ਹੋਈ ਸੀ ਕਿ ਚੋਣਾਂ ਤੋਂ ਬਾਅਦ ਲਗਾਇਆ ਜਾਵੇ ਪ੍ਰੰਤੂ ਇਸ ਸਬੰਧੀ ਕੋਈ ਮਤਾ ਪਾਸ ਨਹੀਂ ਕੀਤਾ ਸੀ ਤੇ ਨਾ ਹੀ ਕੋਈ ਫਾਈਨਲ ਹੋਇਆ ਸੀ। ਜਿਸਦੇ ਚੱਲਦੇ ਕੱਲ ਕੀ ਤੇ ਅੱਜ ਕੀ, ਪ੍ਰਧਾਨ ਕਿਸੇ ਨੂੰ ਲਗਾਇਆ ਜਾਣਾ ਸੀ । ਉਨ੍ਹਾਂ ਕਿਹਾ ਕਿ ਜਿਹੜੇ ਹੋਰ ਦਾਅਵੇਦਾਰ ਸਨ, ਉਹਨਾਂ ਨੂੰ ਕਿਤੇ ਹੋਰ ਐਡਜੇਸਟ ਕੀਤਾ ਜਾਵੇਗਾ।