ਖੁੱਡੀਆਂ ਵੱਲੋਂ ਬੁਢਲਾਡਾ ਖੇਤਰ ਦੇ ਪਿੰਡਾਂ ’ਚ ਤੂਫ਼ਾਨੀ ਦੌਰਾ; ਪ੍ਰਿੰਸੀਪਲ ਬੁੱਧ ਰਾਮ ਵੱਲੋਂ ਦਿੱਤਾ ਗਿਆ ਸਾਥ
ਬੁਢਲਾਡਾ,26 ਅਪ੍ਰੈਲ: ਪਾਰਲੀਮਾਨੀ ਹਲਕਾ ਬਠਿੰਡਾ ਤੋਂ ਪੰਜਾਬ ਦੇ ਕੈਬਨਿਟ ਵਜ਼ੀਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ‘ਪੰਜਾਬ ਬਚਾਓ’ ਯਾਤਰਾ ’ਤੇ ਤਨਜ਼ ਕਸਦਿਆਂ ਆਖਿਆ ਕਿ ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਉਨ੍ਹਾਂ ਸਵਾਲ ਕੀਤਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੱਸਣ ਕਿ ‘ਪੰਜਾਬ ਬਚਾਉਣਾ ਕਿਸ ਤੋਂ ਹੈ? ਕਿਉਂ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਅਕਾਲੀ ਦਲ ਅਤੇ ਕਾਂਗਰਸ ਨੇ ਵਾਰੀ ਬੰਨ੍ਹ ਕੇ ਪੰਜਾਬ ਨੂੰ ਲੁੱਟਿਆ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇਸ ਖੇਤਰ ਦੇ ਪਿੰਡਾਂ ਵਿੱਚ ਭਰਵੇਂ ਇਕੱਠਾਂ ਵਾਲੇ ਚੋਣ ਜਲਸਿਆਂ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬੜੇ ਸਮਝਦਾਰ ਹਨ, ਜੋ ਜਾਣਦੇ ਹਨ ਕਿ ਚਿੱਟੇ ਦਾ ਕਾਰੋਬਾਰ ਕਿਸ ਦੇ ਰਾਜਕਾਲ ਵੇਲੇ ਸ਼ੁਰੂ ਹੋਇਆ।ਉਨ੍ਹਾਂ ਕਿਹਾ ਕਿ ਪੰਜਾਬੀ ਇਹ ਵੀ ਨਹੀਂ ਭੁੱਲੇ ਕਿ ਕਿੰਨ੍ਹਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿੱਚ ਖਿਲਾਰੇ ਗਏ ਅਤੇ ਇਨਸਾਫ਼ ਮੰਗਦੀ ਸੰਗਤ ’ਤੇ ਜਨਰਲ ਡਾਇਰ ਵਾਂਗ ਗੋਲ਼ੀਆਂ ਦੀ ਵਾਛੜ ਕਰ ਕੇ ਜਲਿ੍ਹਆਂ ਵਾਲੇ ਬਾਗ ਜਿਹੇ, ਬਹਿਬਲ ਕਲਾਂ ਕਾਂਡ ਨੂੰ ਅੰਜ਼ਾਮ ਦਿੱਤਾ ਗਿਆ।
ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ
ਸ੍ਰੀ ਖੁੱਡੀਆਂ ਨੇ ਕਿਹਾ ਕਿ ਲੋਕ ਇਹ ਵੀ ਨਹੀਂ ਭੁੱਲ ਸਕਦੇ ਕਿ ਜਦੋਂ ਦਿੱਲੀ ਦੀਆਂ ਬਰੂਹਾਂ ’ਤੇ ਦੇਸ਼ ਦੇ ਅੰਨਦਾਤੇ ਵੱਲੋਂ ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨਾਂ ਨੂੰ ਮਨਸੂਖ਼ ਕਰਾਉਣ ਲਈ ਜਦੋਂ ਕੇਂਦਰ ਦੀ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜੀ ਜਾ ਰਹੀ ਸੀ ਤਾਂ ਬਾਦਲ ਪਰਿਵਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਦੀ ਨਿਰਲੱਜਤਾ ਦੇ ਨਾਲ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਬਾਅ ਵਧਣ ਤੋਂ ਬਾਅਦ ਅਕਾਲੀ ਦਲ ਨੇ ਭਾਜਪਾ ਦਾ ਖਹਿੜਾ ਛੱਡਿਆ ਅਤੇ ਇਸ ਨੂੰ ਭੁੰਨਾਉਣ ਲਈ ਬਹੁਤ ਵੱਡੀ ਕੁਰਬਾਨੀ ਵਜੋਂ ਪੇਸ਼ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ।ਸ੍ਰੀ ਖੁੱਡੀਆਂ ਨੇ ਕਿਹਾ ਕਿ ਪੰਜਾਬੀਆਂ ਨੇ ਦੋ ਸਾਲ ਪਹਿਲਾਂ ਵਾਹਦ ਪਾਰਟੀ ਵਜੋਂ ਆਮ ਆਦਮੀ ਪਾਰਟੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਕ ਜੂਨ ਨੂੰ ਪੰਜਾਬੀ ਫਿਰ ਤੋਂ ਸੁਨਹਿਰੀ ਹਰਫ਼ਾਂ ’ਚ ਪੰਜਾਬ ਦੀ ਤਕਦੀਰ ਲਿਖ਼ਣ ਜਾ ਰਹੇ ਹਨ।
ਰਾਜਾ ਵੜਿੰਗ ਦਾ ਵੱਡਾ ਐਲਾਨ: ਕਿਹਾ ਜੇਕਰ ਜਾਖੜ ਲੜਣਗੇ ਚੋਣ ਤਾਂ ਉਹ ਉਨ੍ਹਾਂ ਦੇ ਮੁਕਾਬਲੇ ਲੜਣਗੇ ਚੋਣ
ਇਨ੍ਹਾਂ ਰੈਲੀਆਂ ਨੂੰ ਸੰਬੋਧਨ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕਾਂਗਰਸ ਨੂੰ ਸੰਤਰੇ ਦੀਆਂ ਫਾੜੀਆਂ ਵਾਂਗੂੰ ਖਿੰਡੀ ਹੋਈ ਪਾਰਟੀ ਦੱਸਦਿਆਂ ਕਿਹਾ ਕਿ ਇਸ ਪਾਰਟੀ ’ਚ ਜਿੰਨੇ ਆਗੂ ਹਨ, ਸਭ ਦੇ ਆਪਣੇ ਨਿੱਜੀ ਮੁਫ਼ਾਦ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਕਿਸੇ ਦਾ ਕੀ ਸੰਵਾਰਨਗੇ? ਉਨ੍ਹਾਂ ਭਾਜਪਾ ’ਤੇ ਵੱਖ-ਵੱਖ ਫ਼ਿਰਕਿਆਂ ’ਚ ਨਫ਼ਰਤ ਪੈਦਾ ਕਰਕੇ ਘਟੀਆ ਰਾਜਨੀਤੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤ ਦੇ ਵਾਸੀ ਪੰਜਾਬੀਆਂ ਨੇ ਕਦੇ ਵੀ ਫ਼ਿਰਕੂ ਸ਼ਕਤੀਆਂ ਨੂੰ ਮੂੰਹ ਨਹੀਂ ਲਾਇਆ ਅਤੇ ਭਾਜਪਾ ਨੂੰ ਵੀ ਇਨ੍ਹਾਂ ਚੋਣਾਂ ’ਚ ਮੂੰਹ ਦੀ ਖਾਣੀ ਪਵੇਗੀ। ਇਹ ਚੋਣ ਰੈਲੀਆਂ ਵਿਧਾਨ ਸਭਾ ਹਲਕਾ ਬੁਢਲਾਡਾ ਅਧੀਨ ਪੈਂਦੇ ਪਿੰਡਾਂ ਲਖਮੀਰਵਾਲਾ, ਅੱਕਾਂਵਾਲੀ, ਦਲੇਲ ਵਾਲਾ, ਮਲਕੋਂ, ਫ਼ਰੀਦ ਕੇ, ਸੰਦਲੀ, ਉੱਡਤ ਸੈਦੇ ਵਾਲਾ, ਮਲਕਪੁਰ ਭੀਮੜਾ, ਆਲਮਪੁਰ ਮੰਦਰਾਂ, ਕਾਸਿਮਪੁਰ ਛੀਨਾ, ਸ਼ੇਰ ਖ਼ਾਂ ਵਾਲਾ, ਮੰਘਾਣੀਆਂ, ਭਖੜਿਆਲ ਸਮੇਤ ਦਰਜਨਾਂ ਪਿੰਡਾਂ ’ਚ ਕੀਤੀਆਂ ਗਈਆਂ।
ਬਠਿੰਡਾ ’ਚ ਵੱਡਾ ਹਾਦਸਾ, ਸੀਵਰੇਜ ਦੀ ਸਫ਼ਾਈ ਕਰਦੇ ਇੱਕ ਸੀਵਰਮੈਨ ਦੀ ਹੋਈ ਮੌਤ, ਇੱਕ ਦੀ ਹਾਲਾਤ ਗੰਭੀਰ
ਸੁਮੀਤ ਖੁੱਡੀਆਂ ਦੇ ਰਹੇ ਨੇ ਆਪਣੇ ਪਿਤਾ ਦਾ ਸਾਥ.
ਚੋਣ ਪ੍ਰਚਾਰ ’ਚ ਰੁੱਝੇ ਗੁਰਮੀਤ ਸਿੰਘ ਖੁੱਡੀਆਂ ਦੇ ਸਪੁੱਤਰ ਸੁਮੀਤ ਸਿੰਘ ਖੁੱਡੀਆਂ ਵੀ ਆਪਣੇ ਪਿਤਾ ਦਾ ਸਰਗਰਮੀ ਨਾਲ ਸਾਥ ਦੇ ਰਹੇ ਹਨ। ਉਨ੍ਹਾਂ ਵੱਲੋਂ ਅਲਹਿਦਾ ਰੈਲੀਆਂ ਕਰਕੇ ਆਪਣੇ ਪਿਤਾ ਲਈ ਵੋਟਰਾਂ ਤੋਂ ਸਮਰਥਨ ਮੰਗਿਆ ਜਾ ਰਿਹਾ ਹੈ। ਅੱਜ ਸੁਮੀਤ ਸਿੰਘ ਵੱਲੋਂ ਬੀਬੀ ਵਾਲਾ, ਗੋਬਿੰਦਪੁਰਾ, ਪੂਹਲੀ, ਪੂਹਲਾ ਆਦਿ ਪਿੰਡਾਂ ਵਿੱਚ ਪਾਰਟੀ ਵਾਲੰਟੀਅਰਾਂ ਨਾਲ ਮਿਲਣੀਆਂ ਕਰਕੇ ਚੋਣ ਮੁਹਿੰਮ ਨੂੰ ਹੋਰ ਗਤੀਸ਼ੀਲ ਕਰਕੇ ਪਾਰਟੀ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ।
Share the post "‘ਸੁਖਬੀਰ ਬਾਦਲ ਦੱਸੇ ਕਿ ਪੰਜਾਬ ਬਚਾਉਣਾ ਕਿਸ ਤੋਂ ਹੈ?’ : ਗੁਰਮੀਤ ਸਿੰਘ ਖੁੱਡੀਆਂ"