ਬਠਿੰਡਾ, 27 ਅਪ੍ਰੈਲ: ਜਿਲੇ ਦੀ ਗੋਨਿਆਣਾ ਮੰਡੀ ਵਿਖੇ ਲੰਮੇ ਸਮੇਂ ਤੋਂ ਟਰੱਕ ਅਪਰੇਟਰਾਂ ਵਿਚਕਾਰ ਢੋਆ-ਢੁਹਾਈ ਨੂੰ ਲੈਣ ਕੇ ਲਟਕ ਰਹੇ ਮਸਲੇ ਦਾ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਨਸਾ ਦੀ ਅਗਵਾਈ ਵਿੱਚ ਹੱਲ ਕਰਵਾ ਦਿੱਤਾ ਗਿਆ। ਯੂਨੀਅਨ ਦੇ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਗੰਗਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਲੱਖੀ ਜੰਗਲ ਦੇ ਰਹਿਣ ਵਾਲੇ ਜਲੰਧਰ ਸਿੰਘ, ਜਸਕਰਨ ਸਿੰਘ, ਗੁਰਮੀਤ ਸਿੰਘ, ਸੁਖਮੰਦਰ ਸਿੰਘ ਆਦਿ ਦੇ ਟਰੱਕਾਂ ਨੂੰ ਹਾੜੀ ਦੇ ਸੀਜਨ ਦੌਰਾਨ ਗੇੜਾ ਨਹੀਂ ਸੀ ਮਿਲ ਰਿਹਾ। ਜਦੋਂ ਕਿ ਕਣਕ ਦਾ ਸੀਜ਼ਨ ਹੋਣ ਕਾਰਨ ਕਿਸਾਨਾਂ ਨੂੰ ਢੋਆ ਢੋਆਈ ਦੀ ਪਰੇਸ਼ਾਨੀ ਆ ਰਹੀ ਸੀ।
ਸਮਰਹਿੱਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਓਲੰਪੀਅਡ ਵਿੱਚ ਪ੍ਰਾਪਤ ਕੀਤੇ ਗੋਲਡ ਮੈਡਲ
ਜਿਸਦੇ ਚਲਦੇ ਇਸ ਮਸਲੇ ਨੂੰ ਜਥੇਬੰਦੀ ਦੇ ਆਗੂਆਂ ਵੱਲੋ ਜਿੱਥੇ ਡਿਪਟੀ ਕਮਿਸ਼ਨਰ ਧਿਆਨ ਚ ਲਿਆਂਦਾ ਉੱਥੇ ਆਰਟੀਏ ਅਤੇ ਫੂਡ ਸਪਲਾਈ ਕੰਟਰੋਲਰ ਨੂੰ ਵੀ ਇਸਦੇ ਹੱਲ ਲਈ ਕਿਹਾ ਗਿਆ। ਜਿਸਤੋਂ ਬਾਅਦ ਸਮੁੱਚੇ ਪ੍ਰਸ਼ਾਸਨ ਵੱਲੋਂ ਮਸਲੇ ਦਾ ਹੱਲ ਕਰਦਿਆਂ ਉਕਤ ਟਰੱਕ ਆਪਰੇਟਰਾਂ ਨੂੰ ਅਬਲੂ, ਜੀਦਾ, ਖੇਮੂਆਣਾ, ਜੰਡਾਂ ਵਾਲਾ, ਦਾਨ ਸਿੰਘ ਵਾਲਾ ਤੱਕ ਢੋਆ ਢੋਆਈ ਦਾ ਟੈਂਡਰ ਪਾਸ ਕਰ ਦਿੱਤਾ ਗਿਆ। ਲੰਮੇ ਸਮੇਂ ਤੋਂ ਲਟਕਦੀ ਮੰਗਦੇ ਸਫਲ ਹੋਣ ‘ਤੇ ਉਕਤ ਟਰੱਕ ਮਾਲਕਾਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।