Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਮੋਦੀ ਅੱਜ ਤੀਜ਼ੀ ਵਾਰ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸਹੁੰ,ਮੰਤਰੀ ਮੰਡਲ ’ਚ ਸ਼ਾਮਲ ਹੋਣਗੇ ਇਹ ਆਗੂ

ਨਵੀਂ ਦਿੱਲੀ, 9 ਜੂਨ: ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਐਤਵਾਰ ਨੂੰ ਸ਼ਾਮ ਸਵਾ ਸੱਤ ਵਜੇਂ ਸਹੁੰ ਚੁੱਕਣਗੇ।ਸ਼੍ਰੀ ਮੋਦੀ ਸਹੁੰ ਚੁੱਕ ਸਮਾਗਮ ਤੋਂ ਬਾਅਦ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਹੋਣਗੇ, ਜਿਹੜੇ ਮਰਹੂਮ ਜਵਾਹਰ ਲਾਲ ਨਹਿਰੂ ਤੋਂ ਬਾਅਦ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਵਜੋਂ ਬਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸ਼੍ਰੀ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹ ਰਾਜਘਾਟ ਪੁੱਜੇ, ਜਿੱਥੇ ਮਹਾਤਮਾ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ ਨੂੰ ਨਮਨ ਕੀਤਾ।ਇਸੇ ਤਰ੍ਹਾਂ ਉਹ ਵੀਰ ਮੈਮੋਰੀਅਲ ਵੀ ਗਏ ਤੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਵੱਡਾ ਫੈਸਲਾ:11 ਵਜੇਂ ਤੋਂ 1 ਵਜੇਂ ਤੱਕ SHO ਤੋਂ ਲੈ ਕੇ DGP ਮਿਲਣਗੇ ਜਨਤਾ ਨੂੰ

ਉਧਰ ਇਸ ਸਮਾਗਮ ਵਿਚ ਪੁੱਜਣ ਲਈ ਭਾਰਤ ਦੇ ਗੁਆਂਢੀ ਦੇਸਾਂ ਦੇ ਮੁਖੀ ਪੁੱਜਣੇ ਸ਼ੁਰੂ ਹੋ ਗਏ ਹਨ। ਇਹ ਸਹੁੰ ਚੁੱਕ ਸਮਾਗਮ ਰਾਸਟਰਪਤੀ ਭਵਨ ਦੇ ਵਿਚ ਹੋ ਰਿਹਾ ਹੈ, ਜਿੱਥੇ ਕਰੀਬ ਅੱਠ ਹਜ਼ਾਰ ਮਹਿਮਾਨਾਂ ਨੂੰ ਬੁਲਾਇਆ ਗਿਆ। ਦੂਜੇ ਪਾਸੇ ਪਤਾ ਲੱਗਿਆ ਹੈ ਕਿ ਮੋਦੀ ਦੇ ਨਾਲ ਤਿੰਨ ਦਰਜ਼ਨ ਦੇ ਕਰੀਬ ਭਾਜਪਾ ਤੇ ਸਹਿਯੋਗੀ ਦਲਾਂ ਦੇ ਆਗੂਆਂ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਜਾ ਰਹੀ ਹੈ। ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਹੱਤਵਪੂਰਨ ਵਿਭਾਗ, ਜਿੰਨ੍ਹਾਂ ਵਿਚ ਵਿਦੇਸ਼, ਰੱਖਿਆ, ਗ੍ਰਹਿ ਤੇ ਵਿਤ ਵਿਭਾਗ ਸ਼ਾਮਲ ਹੈ, ਨੂੰ ਭਾਜਪਾ ਅਪਣੈ ਕੋਲ ਰੱਖੇਗੀ।

ਨਸ਼ਾ ਤਸਕਰੀ ਮਾਮਲਾ:ਸਿੱਟ ਵੱਲੋਂ ਬਿਕਰਮ ਮਜੀਠੀਆ ਮੁੜ ਤਲਬ

ਨਵੇਂ ਬਣਨ ਵਾਲੇ ਮੰਤਰੀਆਂ ਵਿਚ ਭਾਜਪਾ ਆਗੂ ਨਿਤਿਨ ਗਡਗਰੀ, ਰਾਜਨਾਥ ਸਿੰਘ, ਅਮਿਤ ਸ਼ਾਹ, ਸਿਵਰਾਜ ਚੌਹਾਲ, ਪ੍ਰਹਲਾਦ ਜੋਸ਼ੀ, ਅਰੁਜਨ ਰਾਮ ਮੇਘਵਾਲ, ਐਚ.ਡੀ. ਕੁਮਾਰਸਵਾਮੀ, ਰਾਲੌਦ ਦੇ ਜਯੰਤ ਚੌਧਰੀ, ਟੀਡੀਪੀ ਦੇ ਪੀ ਚੰਦਰਸ਼ੇਖਰ ਤੇ ਰਾਮ ਮੋਹਨ ਨਾਈਡੂ, ਜੀਤਨ ਰਾਮ ਮਾਝੀ, ਅਨੁਪ੍ਰਿਆ ਪਟੇਲ ਆਦਿ ਦੇ ਨਾਮ ਪ੍ਰਮੁੱਖਤਾ ਨਾਲ ਲਏ ਜਾ ਰਹੇ ਹਨ। ਸੂਚਨਾਂ ਮੁਤਾਬਕ ਨਵੇਂ ਬਣਨ ਵਾਲੇ ਮੰਤਰੀਆਂ ਨੂੰ ਮੋਦੀ ਵਲੋਂ ਚਾਹ ਦੇ ਕੱਪ ’ਤੇ ਸੱਦਿਆ ਗਿਆ।

 

Related posts

ਸੂਰਤ ਤੋਂ ਬਾਅਦ ਇੰਦੌਰ ’ਚ ਵੀ ਕਾਂਗਰਸ ਨੂੰ ਝਟਕਾ, ਉਮੀਦਵਾਰ ਨੇ ਭਾਜਪਾ ਦੇ ਹੱਕ ’ਚ ਵਾਪਸ ਲਏ ਕਾਗਜ਼

punjabusernewssite

ਭਾਜਪਾ ਦੇ 27 ਸਾਲਾਂ ਦੇ ਮਾੜੇ ਸਾਸਨ ਨੂੰ ਖਤਮ ਕਰਕੇ ਗੁਜਰਾਤ ‘ਚ ਬਦਲਾਅ ਲਿਆਉਣ ਦਾ ਸਮਾਂ ਆ ਗਿਆ ਹੈ: ਭਗਵੰਤ ਮਾਨ

punjabusernewssite

ਕੇਜਰੀਵਾਲ ਵੱਲੋਂ ED ਖਿਲਾਫ਼ ਪਾਈ ਪਟੀਸ਼ਨ ‘ਤੇ ਕੋਰਟ ਨੇ ED ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ

punjabusernewssite