ਸੋਨੀਪਤ ਵਿਚ ਹੋਇਆ ਰਾਜ ਪੱਧਰੀ ਸਮਾਰੋਹ, ਮੁੱਖ ਮੰਤਰੀ ਨਾਇਬ ਸਿੰਘ ਨੇ ਕੀਤੀ ਸ਼ਿਰਕਤ
ਚੰਡੀਗੜ੍ਹ, 10 ਜੂਨ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਦੀ ਅਗਵਾਈ ਹੇਠ ਸਰਕਾਰ ਨੇ ਸੋਮਵਾਰ ਨੂੰ ਵੱਡੀ ਪਹਿਲਕਦਮੀ ਕਰਦਿਆਂ ਸੂਬੇ ਭਰ ਵਿਚ 7500 ਤੋਂ ਵੱਧ ਲਾਭਪਾਰਤੀਆਂ ਨੂੰ 100-100 ਗਜ਼ ਦੇ ਪਲਾਟਾਂ ਦੇ ਕਬਜ਼ੇ ਸੌਂਪ ਦਿੱਤੇ ਹਨ। ਜਿਲ੍ਹਾ ਸੋਨੀਪਤ ਵਿਚ ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਮੂਰਥਲ ਦੇ ਓਡੀਟੋਰਿਅਮ ਵਿਚ ਪ੍ਰਬੰਧਿਤ ਰਾਜ ਪੱਧਰੀ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਤਹਿਤ 100-100 ਵਰਗ ਗਜ ਦੇ ਪਲਾਟ ਕਬਜਾ ਅਲਾਟਮੈਂਟ ਪੱਤਰ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਨਾਇਬ ਸਿੰਘ ਪੁੱਜੇ ਹੋਏ ਸਨ। ਸੋਨੀਪਤ ਤੋਂ ਇਲਾਵਾ 10 ਥਾਵਾਂ- ਭਿਵਾਨੀ, ਚਰਖੀ ਦਾਦਰੀ, ਪਲਵਲ, ਗੁਰੂਗ੍ਰਾਮ, ਹਿਸਾਰ, ਜੀਂਦ, ਯਮੁਨਾਨਗਰ, ਮਹੇਂਦਰਗੜ੍ਹ, ਝੱਜਰ ਅਤੇ ਸਿਰਸਾ ਵਿਚ ਵੀ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ,
ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਹੀ ਮੋਦੀ ਨੇ ਕਿਸਾਨਾਂ ਦੇ ਹੱਕ ’ਚ ਚਲਾਈ ਕਲਮ
ਜਿੱਥੇ ਹਰਿਆਣਾ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਲਾਭਕਾਰਾਂ ਨੂੰ ਪਲਾਟ ਕਬਜਾ ਅਲਾਟਮੈਂਟ ਪੱਤਰ ਵੰਡੇ ਗਏ। ਅੱਜ ਦੇ ਸਮਾਰੋਹ ਵਿਚ 7500 ਤੋਂ ਵੱਧ ਲੋਕਾਂ ਨੂੰ ਪਲਾਟ ਕਬਜਾ ਅਲਾਟਮੈਂਟ ਪੱਤਰ ਦਿੱਤੇ ਗਏ।ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪਲਾਟ ਦੇ ਲਈ ਜਮੀਨ ਉਪਲਬਧ ਨਹੀਂ ਹੈ ਉੱਥੇ ਲਾਭਕਾਰਾਂ ਨੁੰ ਪਲਾਟ ਖਰੀਦਣ ਲਈ ਇਕ-ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਚੋਣ ਜਾਬਤਾ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਉਹ ਫਾਇਲ ਨੂੰ ਦਰੁਸਤ ਕਰ ਲਾਭਕਾਰਾਂ ਨੂੰ ਪਲਾਟ ਕਬਜਾ ਅਲਾਟਮੈਂਟ ਪੱਤਰ ਦੇ ਦਿੱਤੇ ਜਾਣ ਅਤੇ ਅੱਜ ਇਸ ਕੰਮ ਨੂੰ ਪੂਰਾ ਕਰ ਲਿਆ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਡੇਢ ਦਿਹਾਕੇ ਪਹਿਲਾਂ ਸਿਰਫ ਪਲਾਟ ਦੇਣ ਦੀ ਗੱਲ ਕਹੀ ਸੀ, ਪਰ ਲੋਕਾਂ ਨੂੰ ਮਾਲਿਕਾਨਾ ਹੱਕ ਨਹੀਂ ਦਿੱਤਾ ਗਿਆ।
ਸਰਕਾਰੀ ਵਿਭਾਗਾਂ ਨਾਲ ਸਬੰਧਿਤ ਆਮ ਜਨਤਾ ਦੀ ਸਮਸਿਆਵਾਂ ਹੁਣ ਹੋਣਗੀ ਦੂਰ-ਸੀਐਮ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਬੀਪੀਐਲ ਪਰਿਵਾਰਾਂ ਨੂੰ ਛੱਤ ਮਹੁਇਆ ਕਰਵਾਉਣ ਲਈ 14 ਸ਼ਹਿਰਾਂ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਦੇ ਤਹਿਤ 15 ਹਜਾਰ ਪਲਾਟ ਦਿੱਤੇ ਜਾਣਗੇ। ਇੰਨ੍ਹਾਂ ਦੀ ਤਸਦੀਕ ਦੇ ਬਾਅਦ ਸੂਚੀ ਤਿਆਰ ਕਰ ਲਈ ਗਈ ਹੈ। ਇਸ ਯੋਜਨਾ ਨੂੰ ਜਲਦੀ ਤੋਂ ਜਲਦੀ ਹੀ ਅਮਲੀਜਾਮਾ ਪਹਿਨਾ ਦਿੱਤਾ ਜਾਵੇਗਾ।ਪ੍ਰੋਗ੍ਰਾਮ ਵਿਚ ਵਿਧਾਇਕ ਮੋਹਨ ਲਾਲ ਬੜੋਲੀ, ਸਤਯਪ੍ਰਕਾਸ਼ ਜਰਾਵਤਾ ਨੇ ਵੀ ਪ੍ਰੋਗ੍ਰਾਮ ਨੂੰ ਸੰਬੋਧਿਤ ਕੀਤਾ। ਇੰਨ੍ਹਾਂ ਤੋਂ ਇਲਾਵ, ਵਿਧਾਇਕ ਹਰਵਿੰਦਰ ਕਲਿਆਣ, ਸ੍ਰੀਮਤੀ ਨਿਰਮਲ ਚੌਧਰੀ, ਸਾਬਕਾ ਮੰਤਰੀ ਸ੍ਰੀਮਤੀ ਕਵਿਤਾ ਜੈਨ, ਸੋਨੀਪਤ ਦੇ ਡਿਪਟੀ ਕਮਿਸ਼ਨਰ ਮਨੋਜ ਕੁਮਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਲਾਭਕਾਰ ਮੌਜੂਦ ਸਨ।
Share the post "ਮੁੱਖ ਮੰਤਰੀ ਨੇ ਹਰਿਆਣਾ ’ਚ 7500 ਤੋਂ ਵੱਧ ਲਾਭਪਾਤਰੀਆਂ ਨੂੰ ਵੰਡੇ 100-100 ਵਰਗ ਗਜ ਦੇ ਪਲਾਟ ਕਬਜਾ ਅਲਾਟ ਪੱਤਰ"