Friday, May 15, 2026
spot_img
spot_img
spot_img

ਹਿਮਾਚਲ ‘ਚ ਪੰਜਾਬੀਆਂ ‘ਤੇ ਮੁੜ ਹਮਲਾ, ਪੁਲਿਸ ਨੇ ਵੀ ਨਹੀਂ ਦਿੱਤਾ ਸਾਥ

Date:

spot_img

ਫਿਲੌਰ, 22 ਜੂਨ: ਹਿਮਾਚਲ ਗਏ ਪੰਜਾਬੀਆਂ ‘ਤੇ ਇਕ ਵਾਰ ਫਿਰ ਤੋਂ ਜਾਨਲੇਵਾ ਹਮਲਾ ਹੋਇਆ ਹੈ। ਮਨੀਕਰਨ ਸਾਹਿਬ ਤੋਂ ਵਾਪਿਸ ਆ ਰਹੇ ਨੌਜਵਾਨਾਂ ਦੀ ਅਚਾਨਕ ਰਸਤੇ ਵਿਚ ਗੱਡੀ ਖਰਾਬ ਹੋ ਜਾਂਦੀ ਹੈ। ਜਦੋ ਉਹ ਰਸਤੇ ਵਿਚ ਰੁੱਕਦੇ ਹਨ ਤਾਂ 15 ਦੇ ਕਰੀਬ ਹਮਲਾਵਰਾਂ ਵੱਲੋਂ ਇਨ੍ਹਾਂ ਪੰਜਾਬੀਆਂ ‘ਤੇ ਹਮਲਾ ਕੀਤਾ ਜਾਂਦਾਂ ਹੈ। ਇਸ ਹਮਲੇ ਵਿਚ ਇਕ ਬੰਦੇ ਦੀ ਦੋ ਜੱਗ੍ਹਾ ਤੋਂ ਬਾਂਹ ਟੁੱਟ ਗਈ ਹੈ ਅਤੇ ਦੂਜੇ ਦੀ ਸਿਰ ‘ਤੇ ਗੰਭੀਰ ਸੱਟ ਲੱਗੀ ਹੈ। ਇਹ ਤਿੰਨੋ ਨੌਜਵਾਨ ਫਿਲੌਰ ਤੋਂ ਹਿਮਾਚਲ ਘੁੰਮਣ ਗਏ ਸੀ।

ਜਲੰਧਰ ਉਪ ਚੋਣ: ਸੱਤਾਧਾਰੀ ਆਪ ਨੇ ਝੋਕੀ ਤਾਕਤ, ਹਰੇਕ ਵਾਰਡ ਦਾ ਮੰਤਰੀ ਨੂੰ ਬਣਾਇਆ ਇੰਚਾਰਜ਼

ਸਵੇਰੇ ਕਰੀਬ 3 ਵਜੇ ਇਨ੍ਹਾਂ ਪੰਜਾਬੀਆਂ ਤੇ ਹਮਲਾਵਰਾਂ ਨੇ ਦਾਤ ਨਾਲ ਹਮਲਾ ਕੀਤਾ ਤੇ ਗੱਡੀ ਦੀ ਭਾਨ ਤੋੜ ਵੀ ਕੀਤੀ। ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਖੱਡ ਵਿਚ ਛਾਲ ਮਾਰ ਕੇ ਆਪਣੀ ਜਾਣ ਬਚਾਈ ਤੇ ਨੇੜੇ ਢਾਬੇ ਵਾਲੇ ਦੀ ਮਦਦ ਨਾਲ ਪੁਲਿਸ ਬੁਲਾਇਆ ਗਿਆ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਡਰਾਇਆ-ਧਮਕਾਇਆ ਗਿਆ ਹੈ ਤੇ ਇਹ ਮਾਮਲਾ ਰਫਾ-ਦਫਾ ਕਰਨ ਦੀ ਵੀ ਗੱਲ ਆਖੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਇਕ NRI ਜੋੜੇ ਨਾਲ ਵੀ ਹਿਮਾਚਲ ‘ਚ ਕੁੱਟਮਾਰ ਹੋਈ ਸੀ।

spot_img

Share post:

spot_img

Popular

More like this
Related

Punjab News: ਪੈਟਰੋਲ-ਡੀਜ਼ਲ ਦੇ ਵਧੇ ਰੇਟਾਂ ਵਿਰੁੱਧ ‘ਆਪ’ ਦਾ ਹੱਲਾ ਬੋਲ

👉ਲੁਧਿਆਣਾ, ਅਮ੍ਰਿਤਸਰ ਅਤੇ ਜਲੰਧਰ ਵਿੱਚ ਆਪ ਆਗੂਆਂ ਨੇ ਕੀਤਾ...