WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਹਿਮਚਾਲ ’ਚ ਮੁੱਖ ਮੰਤਰੀ ਦੀ ‘ਪਤਨੀ’ ਨੇ ਜਿੱਤੀ ਉਪ ਚੋਣ, ਇੱਕ ਸੀਟ ਭਾਜਪਾ ਦੇ ਖਾਤੇ ਵਿਚ

ਸ਼ਿਮਲਾ, 13 ਜੁਲਾਈ: ਤਿੰਨ ਅਜਾਦ ਵਿਧਾਇਕਾਂ ਵੱਲੋਂ ਅਸਤੀਫ਼ੇ ਦੇਣ ਕਾਰਨ ਖ਼ਾਲੀ ਹੋਏ ਸੂਬੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ ਲੰਘੀ 10 ਜੁਲਾਈ ਨੂੰ ਹੋਈ ਉਪ ਚੋਣ ਦੇ ਸ਼ਨੀਵਾਰ ਨੂੰ ਨਤੀਜ਼ੇ ਆ ਗਏ ਹਨ। ਇੰਨਾਂ ਨਤੀਜਿਆਂ ਦੇ ਵਿਚ 2 ਸੀਟਾਂ ਕਾਂਗਰਸ ਨੇ ਜਿੱਤ ਲਈਆਂ ਹਨ। ਜਦੋਂਕਿ ਇੱਕ ਸੀਟ ਭਾਜਪਾ ਦੇ ਖਾਤੇ ਵਿਚ ਗਈ ਹੈ। ਕਾਂਗਰਸ ਵੱਲੋਂ ਜਿੱਤੀਆਂ ਦੋ ਸੀਟਾਂ ਵਿਚੋਂ ਇੱਕ ਦੇਹਰਾ ਵਿਧਾਨ ਸਭਾ ਸੀਟ ਉਪਰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ ਠਾਕੁਰ ਨੇ 9399 ਵੋਟਾਂ ਦੇ ਅੰਤਰ ਨਾਲ ਭਾਜਪਾ ਦੇ ਹੁਸਿਆਰ ਸਿੰਘ ਨੂੰ ਹਰਾ ਦਿੱਤਾ।ਕਮਲੇਸ਼ ਨੂੰ 32737 ਅਤੇ ਹੁਸ਼ਿਆਰ ਸਿੰਘ ਨੂੰ 23338ਵੋਟਾਂ ਹਾਸਲ ਹੋਈਆਂ।

ਜਲੰਧਰ ਉਪ ਚੋਣ: ਆਪ ਦੇ ਮਹਿੰਦਰ ਭਗਤ ਨੇ ਇਕਤਰਫ਼ਾ ਮੁਕਾਬਲੇ ਵਿਚ ਜਿੱਤੀ ਚੋਣ

ਇਸ ਹਲਕੇ ਵਿਚ ਮੁੱਖ ਮੰਤਰੀ ਦੇ ਸਹੁਰੇ ਪੈਂਦੇ ਹਨ ਤੇ ਕਮਲੇਸ਼ ਠਾਕੁਰ ਨੂੰ ਆਪਣੇ ਪੇਕਿਆਂ ਦੇ ਹਲਕੇ ਵਿਚ ਚੋਣ ਲੜਣ ਦਾ ਸਿਆਸੀ ਫ਼ਾਈਦਾ ਹੋਇਆ ਹੈ। ਸਾਲ 2022 ਵਿਚ ਹੁਸਿਆਰ ਸਿੰਘ ਅਜਾਦ ਉਮੀਦਵਾਰ ਵਜੋਂ ਚੋਣ ਜਿੱਤੇ ਸਨ ਤੇ ਬਾਅਦ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਇਸਤੋਂ ਇਲਾਵਾ ਹਮੀਰਪੁਰ ਵਿਚ ਭਾਜਪਾ ਉਮੀਦਵਾਰ ਅਸ਼ੀਸ ਸਰਮਾ ਚੋਣ ਜਿੱਤ ਗਏ ਹਨ। ਉਨ੍ਹਾਂ ਕਾਂਗਰਸ ਦੇ ਡਾ ਪੁਸ਼ਪੇਂਦਰ ਸ਼ਰਮਾ ਨੂੰ ਚੋਣ ਮੈਦਾਨ ਵਿਚ ਹਰਾਇਆ ਹੈ। ਇਸ ਵਾਰ ਮੁਕਾਬਲਾ ਕਾਫ਼ੀ ਸਖ਼ਤ ਰਿਹਾ ਤੇ ਉਹ 1571 ਵੋਟਾਂ ਦੇ ਨਾਲ ਹੀ ਜਿੱਤਣ ਵਿਚ ਸਫ਼ਲ ਰਹੇ। ਸ਼੍ਰੀ ਸ਼ਰਮਾ ਨੂੰ 27041 ਅਤੇ ਡਾ ਸ਼ਰਮਾ ਨੂੰ 25470 ਵੋਟਾਂ ਮਿਲੀਆਂ। ਇਸੇ ਤਰ੍ਹਾਂ ਨਾਲਾਗੜ੍ਹ ਵਿਧਾਨ ਸਭਾ ਹਲਕੇ ’ਚ ਕਾਂਗਰਸ ਦੇ ਹਰਦੀਪ ਸਿੰਘ ਬਾਵਾ ਜੇਤੂ ਅੱਗੇ ਚੱਲ ਰਹੇ ਹਨ।

 

Related posts

ਗਰਮੀ ਦਾ ਕਹਿਰ: ਸਕੂਲ ਦੇ ਕਈ ਵਿਦਿਆਰਥੀ ਬੇਹੋਸ਼, ਹਸਪਤਾਲ ਭਰਤੀ

punjabusernewssite

EC issues notice to BJP and Congress: ਚੋਣ ਕਮੀਸ਼ਨ ਨੇ ਭਾਜਪਾ ‘ਤੇ ਕਾਂਗਰਸ ਨੂੰ ਜਾਰੀ ਕੀਤਾ ਨੋਟਿਸ

punjabusernewssite

ਮੈਂ ਨਾਇਕ ਨਹੀਂ,ਖ਼ਲਨਾਇਕ ਹੂੰ,ਗਾਣੇ ’ਤੇ ਨੱਚਣ ਵਾਲਾ ਦਿੱਲੀ ਦਾ ‘ਜੇਲ੍ਹਰ’ ਮੁਅੱਤਲ, ਜਾਣੋਂ ਵਜਾਹ

punjabusernewssite