ਅੱਧੀ ਰਾਤ ਪ੍ਰੇਮਿਕਾ ਨੂੰ ਮਿਲਣ ਗਿਆ ਇੱਕ ਹੋਰ ਪ੍ਰੇਮੀ ਵੱਢਿਆ ਗਿਆ

Date:

spot_img

ਬਠਿੰਡਾ, 21 ਜੁਲਾਈ: ਬੀਤੀ ਅੱਧੀ ਰਾਤ ਜ਼ਿਲੇ ਦੇ ਪਿੰਡ ਲੂਲਬਾਈ ਵਿਖੇ ਆਪਣੀ ਵਿਆਹੀ-ਵਰੀ ਪ੍ਰੇਮਿਕਾ ਨੂੰ ਮਿਲਣ ਗਏ ਇੱਕ ਪ੍ਰੇਮੀ ਦਾ ਪ੍ਰੇਮਿਕਾ ਦੇ ਘਰ ਵਾਲੇ ਅਤੇ ਹੋਰਨਾਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਪ੍ਰੇਮੀ ਜੋੜੇ ਦਾ ਪਹਿਲਾਂ ਵੀ ਪਿੰਡ ਵਿੱਚ ਕਾਫੀ ਰੌਲਾ ਪਿਆ ਹੋਇਆ ਸੀ ਅਤੇ ਕਈ ਵਾਰ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਹੋਈ ਸੀ ਪਰੰਤੂ ਵਿੱਕੀ ਨਾਂ ਦਾ ਇਹ ਪ੍ਰੇਮੀ ਉਸ ਔਰਤ ਨੂੰ ਛੱਡਣ ਲਈ ਤਿਆਰ ਨਹੀਂ ਸੀ।

ਬੱਸ ਅੱਡੇ ’ਚ ਖੜੀਆਂ ਬੱਸਾਂ ਨੂੰ ਲੱਗੀ ਅੱ.ਗ, ਕਈ ਗੱਡੀਆਂ ਨੁਕਸਾਨੀਆਂ

ਘਟਨਾ ਦਾ ਪਤਾ ਲੱਗਦੇ ਹੀ ਥਾਣਾ ਨੰਦਗੜ ਦੀ ਪੁਲਿਸ ਅਤੇ ਬਠਿੰਡਾ ਤੋਂ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਮ੍ਰਿਤਕ ਵਿੱਕੀ ਮਜ਼ਦੂਰੀ ਕਰਦਾ ਸੀ ਅਤੇ ਉਸਦੇ ਆਪਣੇ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਨਾਲ ਘੱਟ ਕਥਿਤ ਤੌਰ ‘ਤੇ ਨਜਾਇਜ਼ ਸਬੰਧ ਸਨ। ਜਿਸਦਾ ਉਸ ਔਰਤ ਦੇ ਘਰ ਵਾਲੇ ਸਹਿਤ ਹੋਰ ਨਾਲ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ। ਬੀਤੀ ਰਾਤ ਔਰਤ ਦਾ ਪਤੀ ਪਿੰਡ ਦੇ ਕੁਝ ਹੋਰ ਲੋਕਾਂ ਨਾਲ ਮਾਤਾ ਦੇ ਮੱਥਾ ਟੇਕਣ ਲਈ ਘਰੋ ਗਿਆ ਸੀ ਪਰੰਤੂ ਜਦੋਂ ਰੇਲਵੇ ਸਟੇਸ਼ਨ ‘ਤੇ ਪੁੱਜੇ ਤਾਂ ਟਰੇਨ ਪਹਿਲਾ ਹੀ ਟੱਪ ਗਈ ਜਿਸ ਕਾਰਨ ਉਹ ਘਰ ਵਾਪਸ ਮੁੜ ਆਇਆ।

ਐਮ.ਪੀ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ!

ਪਰੰਤੂ ਜਦ ਘਰ ਆਇਆ ਤਾਂ ਦੇਖਿਆ ਘਰ ਵਿੱਚ ਵਿੱਕੀ ਅਤੇ ਉਸਦੀ ਪਤਨੀ ਇਤਰਾਜ਼ਯੋਗ ਹਾਲਤ ਵਿੱਚ ਸਨ। ਜਿਸਦੇ ਚਲਦੇ ਉਸਨੇ ਆਪਣੇ ਭਰਾ ਤੇ ਇਕ ਹੋਰ ਦੋਸਤ ਦੀ ਮਦਦ ਨਾਲ ਵਿੱਕੀ ‘ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਜਿਸਦੇ ਕਾਰਨ ਉਸਦੀ ਮੌਤ ਹੋ ਗਈ। ਮੌਕੇ ‘ਤੇ ਪੁੱਜੇ ਐਸਪੀ ਨਰਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਮ੍ਰਿਤਕ ਵਿੱਕੀ ਦੇ ਪਿਤਾ ਦੇ ਬਿਆਨਾਂ ਉੱਪਰ ਕਥਿਤ ਕਾਤਲਾਂ ਵਿਰੁੱਧ ਪਰਚਾ ਦਰਜ ਕੀਤਾ ਜਾ ਰਿਹਾ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related