Friday, May 1, 2026
spot_img
spot_img

ਨੀਟ-ਯੂਜੀ ’ਚ ਗੜਬੜੀਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਅਹਿਮ ਸੁਣਵਾਈ ਅੱਜ

Date:

spot_img

ਨਵੀਂ ਦਿੱਲੀ, 22 ਜੁਲਾਈ: ਪਿਛਲੇ ਕਈ ਦਿਨਾਂ ਤੋ ਦੇਸ ਭਰ ਵਿਚ ਚਰਚਾ ਦਾ ਮੁੱਦਾ ਬਣੀ ਆ ਰਹੀ ਨੀਟ-ਯੂਜੀ ਪ੍ਰੀਖ੍ਰਿਆ ’ਚ ਗੜਬੜੀਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਅਹਿਮ ਸੁਣਵਾਈ ਅੱਜ ਹੋਣ ਜਾ ਰਹੀ ਹੈ। 23.33 ਲੱਖ ਪੀ੍ਰਖ੍ਰਿਆਰਥੀਆਂ ਵੱਲੋਂ ਇਹ ਪ੍ਰੀਖ੍ਰਿਆ ਦਿੱਤੀ ਗਈ ਸੀ ਤੇ 4 ਜੂਨ ਨੂੰ ਵੋਟਾਂ ਦੇ ਨਤੀਜਿਆਂ ਵਾਲੇ ਹੀ ਦਿਨ ਐਲਾਨੇ ਇਸ ਪ੍ਰੀਖ੍ਰਿਆ ਦੇ ਨਤੀਜ਼ੇ ਦਾ ਐਲਾਨ ਕੀਤਾ ਗਿਆ ਸੀ, ਜਿਸਦੇ ਵਿਚ ਕਾਫ਼ੀ ਗੜਬੜੀਆਂ ਸਾਹਮਣੇ ਆਈਆਂ ਸਨ। ਹਾਲਾਂਕਿ ਕੇਂਦਰ ਸਰਕਾਰ ਲਗਾਤਾਰ ਇਸ ਮਾਮਲੇ ਵਿਚ ਦਾਅਵਾ ਕਰ ਰਹੀ ਹੈ ਕਿ ਇਸਦੇ ਵਿਚ ਕੋਈ ਧਾਂਧਲੀ ਨਹੀਂ ਹੋਈ ਹੈ।ਜਿਕਰਯੋਗ ਹੈ ਕਿ ਨੀਟ-ਯੂਜੀ ਪ੍ਰੀਖ੍ਰਿਆ ’ਚ ਪਹਿਲੀ ਵਾਰ ਵੱਡੀ ਗਿਣਤੀ ਵਿਚ ਪ੍ਰੀਖ੍ਰਿਆਰਥੀ ਟਾਪਰ ਐਲਾਨੇ ਗਏ ਸਨ ਅਤੇ ਇੰਨ੍ਹਾਂ ਵਿਚੋਂ ਜਿਆਦਾਤਰ ਕੁਝ ਹੀ ਸੈਟਰਾਂ ਨਾਲ ਸਬੰਧਤ ਸਨ।

18ਵੀਂ ਲੋਕ ਸਭਾ ਦਾ ਪਹਿਲਾ ਬਜ਼ਟ ਸੈਸਨ ਅੱਜ ਤੋਂ ਹੋਵੇਗਾ ਸ਼ੁਰੂ,ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ

ਬਾਅਦ ਵਿਚ ਇਹ ਮਾਮਲਾ ਅਦਾਲਤ ਵਿਚ ਪੁੱਜਿਆ, ਜਿੱਥੇ ਇਹ ਗੱਲ ਸਾਹਮਣੇ ਆਈ ਕਿ ਉਕਤ ਸੈਂਟਰਾਂ ਵਿਚ ਪੇਪਰ ਸ਼ੁਰੂ ਹੋਣ ’ਚ ਦੇਰੀ ਹੋਣ ਕਾਰਨ ਪ੍ਰੀਖ੍ਰਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਸਨ। ਹਾਲਾਂਕਿ ਬਾਅਦ ਵਿਚ ਸੁਣਵਾਈ ਦੌਰਾਨ ਇੰਨ੍ਹਾਂ ਪ੍ਰੀਖ੍ਰਿਆਰਥੀਆਂ ਦੇ ਗ੍ਰੇਸ ਅੰਕ ਹਟਾ ਕੇ ਮੁੜ ਪ੍ਰੀਖ੍ਰਿਆ ਦਾ ਮੌਕਾ ਦਿੱਤਾ ਗਿਆ ਸੀ, ਜਿਸਦੇ ਵਿਚੋਂ ਕਰੀਬ ਅੱਧੇ ਪ੍ਰੀਖ੍ਰਿਆਰਥੀਆਂ ਨੇ ਹੀ ਇਹ ਪ੍ਰੀਖਿਆ ਦਿੱਤੀ ਸੀ। ਇਸ ਮਾਮਲੇ ਵਿਚ ਕੇਂਦਰੀ ਏਜੰਸੀ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਨੀਟ ਪ੍ਰੀਖ੍ਰਿਆ ਦੇ ਮਾਮਲੇ ਵਿਚ ਹੁਣ ਤੱਕ ਕੁੱਲ 38 ਪਿਟੀਸ਼ਨਾਂ ਸਰਬਉੱਚ ਅਦਾਲਤ ਵਿਚ ਸੁਣਵਾਈ ਅਧੀਨ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਸਰਬਉੱਚ ਅਦਾਲਤ ਦੇੇਸ ਦੇ ਭਵਿੱਖ ਨਾਲ ਜੁੜੇ ਇਸ ਅਹਿਮ ਮਾਮਲੇ ਵਿਚ ਕੋਈ ਵੱਡਾ ਫੈਸਲਾ ਸੁਣਾ ਸਕਦੀ ਹੈ।

 

Share post:

spot_img

Popular

More like this
Related