WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਮੁੱਖ ਮੰਤਰੀ ਨੇ ਫਤਿਹਾਬਾਦ ਨਿਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ

ਲਗਭਗ 313 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ
ਚੰਡੀਗੜ੍ਹ, 25 ਜੁਲਾਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਜਿਲ੍ਹਾ ਫਤਿਹਾਬਾਦ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਲਗਭਗ 313 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਵਿਕਾਸ ਕੰਮਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਜਿਲ੍ਹਾ ਫਤਿਹਾਬਾਦ ਵਿਚ ਪ੍ਰਬੰਧਿਤ ਪ੍ਰਗਤੀ ਰੈਲੀ ਵਿਚ ਮੁੱਖ ਮੰਤਰੀ ਨੇ ਐਲਾਨਾਂ ਦੀ ਝੜੀ ਲਗਾਉਂਦੇ ਹੋਏ ਫਤਿਹਾਬਾਦ ਵਿਚ ਵਿਕਾਸ ਕੰਮਾਂ ਲਈ 10 ਕਰੋੜ ਰੁਪਏ ਰਕਮ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਬੜੋਪਲ ਵਿਚ ਜੰਗਲੀ ਜੀਵ ਉਪਚਾਰ ਕੇਂਦਰ ਬਣਾਇਆ ਜਾਵੇਗਾ। ਸਰਕਾਰ ਦੀ ਪੋਲਿਸੀ ਅਨੁਸਾਰ ਰਸਤਿਆਂ ਦੇ ਵਿਚ ਲੱਗੇ ਖੰਬਿਆਂ ਅਤੇ ਘਰਾਂ ਦੇ ਉਪਰੋਂ ਲੰਘਣ ਵਾਲੀ ਬਿਜਲੀ ਦੀਆਂ ਤਾਰਾਂ ਨੂੰ ਨਿਗਮ ਵੱਲੋਂ ਫਰੀ ਹਟਾਇਆ ਜਾਵੇਗਾ।

ਪੰਜਾਬ ’ਚ ਨਸ਼ਾਖੋਰੀ ’ਤੇ ਕਾਬੂ ਨਾ ਪਾਉਣ ‘ਤੇ ਰਾਜਾ ਵੜਿੰਗ ਨੇ ਕੇਂਦਰ ਨੂੰ ਲਿਆ ਆੜੇ ਹੱਥੀ

ਉੱਥੇ ਹੀ ਵੱਖ-ਵੱਖ ਪਿੰਡਾਂ ਵਿਚ ਜਿੱਥੇ ਵੋਲਟੇ੧ ਘੱਟ ਹੈ, ਉੱਥੇ ਬਿਜਲੀ ਵਿਭਾਗ ਵੱਲੋਂ ਵੱਡਾ ਟ੍ਰਾਂਸਫਾਰਮਰ ਲਗਾਇਆ ਜਾਵੇਗਾ।ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭੂਮੀ ਉਪਲਬਧ ਹੋਣ ’ਤੇ ਵਾਰਡ ਨੰਬਰ 13-14 ਵਿਚ ਬੂਸਟਿੰਗ ਸਟੇਸ਼ਨ ਬਣਾਇਆ ਜਾਵੇਗਾ। ਫਤਿਹਾਬਾਦ ਦੇ ਮਿਨੀ ਬਾਈਪਾਸ ਦਾ ਨਵੀਨੀਕਰਣ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭੂਨਾ ਨੁੰ ਸਬ-ਡਿਵੀਜਨ ਅਤੇ ਭੱਟੂ ਨੂੰ ਤਹਿਸੀਲ ਬਨਾਉਣ ’ਤੇ ਸਰਕਾਰ ਵੱਲੋਂ ਗਠਨ ਕਮੇਟੀ ਵਿਚਾਰ ਕਰ ਰਹੀ ਹੈ, ਮਾਨਦੰਡ ਪੂਰਾ ਹੁੰਦੇ ਹੀ ਇੰਨ੍ਹਾਂ ਨੂੰ ਸਬ-ਡਿਵੀਜਨਲ ਅਤੇ ਤਹਿਸੀਲ ਬਣਾਇਆ ਜਾਵੇਗਾ। ਸੈਨੀ ਨੇ ਕਿਹਾ ਕਿ ਇਸ ਰੈਲੀ ਵਿਚ ਇੰਨ੍ਹੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਜੂਦਗੀ ਸਾਡੀ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਦੇ ਪ੍ਰਤੀ ਆਪਣੇ ਸਮਰਥਨ ਅਤੇ ਭਰੋਸੇ ਦਾ ਪ੍ਰਤੀਕ ਹੈ।

ਮੁੱਖ ਮੰਤਰੀ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਦੇ ਬਾਈਕਾਟ ਦਾ ਐਲਾਨ

ਮੁੱਖ ਮੰਤਰੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਮੌਜੂਦਾ ਰਾਜ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦਾ ਹਿਸਾਬ ਮੰਗਣ ਵਾਲਿਆਂ ਨੁੰ ਆਪਣੇ ਗਿਰੇਬਾਨ ਵਿਚ ਝਾਂਕ ਕੇ ਦੇਖਣਾ ਚਾਹੀਦਾ ਹੈ। ਉਨ੍ਹਾਂ ਦੀ ਸਰਕਾਰ ਕਮੀਸ਼ਨ ਮੋਡ ਵਿਚ ਕੰਮ ਕਰਦੀ ਸੀ, ਜਦੋਂ ਕਿ ਸਾਡੀ ਸਰਕਾਰ ਮਿਸ਼ਨ ਮੋਡ ਵਿਚ ਕੰਮ ਕਰਦੀ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਅਤੇ ਵਿਧਾਇਕ ਦੂੜਾਰਾਮ ਨੇ ਜਨਭਸਾ ਨੂੰ ਸੰਬੋਧਿਤ ਕੀਤਾ। ਜਦੋਂਕਿ ਸਮਾਗਮ ਦੌਰਾਨ ਰਾਜਸਭਾ ਸਾਂਸਦ ਸੁਭਾ ਬਰਾਲਾ, ਵਿਧਾਇਕ ਲਛਮਣ ਨਾਪਾ, ਸਾਬਕਾ ਸਾਂਸਦ ਡਾ. ਅਸ਼ੋਕ ਤੰਵਰ, ਸ੍ਰੀਮਤੀ ਸੁਨੀਤਾ ਦੁਗੱਲ, ਸਾਬਕਾ ਵਿਧਾਇਕ ਰਵਿੰਦਰ ਬਲਿਆਲਾ, ਡਿਪਟੀ ਕਮਿਸ਼ਨਰ ਰਾਹੁਲ ਨਰਵਾਲ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ, ਪਾਰਸ਼ਦ ਤੇ ਨਾਗਰਿਕ ਮੌਜੂਦ ਸਨ।

 

Related posts

ਸਿਖਿਆ ਤੇ ਖੇਤੀਬਾੜੀ ਵਿਕਾਸ ‘ਤੇ ਸਰਕਾਰ ਦਾ ਫੋਕਸ – ਦੁਸ਼ਯੰਤ

punjabusernewssite

ਹਰਿਆਣਾ ਭਾਜਪਾ ਦੀ ਬੁਲਾਰਨ ਨੇਹਾ ਧਵਨ ਨੇ ਕੇਂਦਰੀ ਮੰਤਰੀ ਬਣਨ ‘ਤੇ ਮਨੋਹਰ ਲਾਲ ਨੂੰ ਦਿੱਤੀ ਵਧਾਈ

punjabusernewssite

ਪੀਪੀਪੀ ਡਾਟਾ ਨੁੰ ਅਪਡੇਟ ਕਰਨ ਦੇ ਲਈ ਜਿਲ੍ਹਾ, ਬਲਾਕ ਤੇ ਪਿੰਡ ਪੱਧਰ ‘ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ – ਮੁੱਖ ਮੰਤਰੀ

punjabusernewssite