ਬਠਿੰਡਾ, 27 ਜੁਲਾਈ: ਲਿਓਜ਼ ਗਰੀਨ ਸਿਟੀ ਕਨ੍ਹਈਆ ਗਰੀਨ ਸਿਟੀ ਗਰੁੱਪ ਵੱਲੋਂ ਬਠਿੰਡਾ ਵਿਕਾਸ ਮੰਚ ਦੇ ਸਹਿਯੋਗ ਨਾਲ ਸ਼ਹਿਰ ਅਤੇ ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਚਲਾਈ ਗਈ ਬੂਟੇ ਲਗਾਉਣ ਅਤੇ ਮੁਫ਼ਤ ਬੂਟੇ ਵੰਡਣ ਦੀ ਮੁਹਿੰਮ ਤਹਿਤ ਰਾਮਪੁਰਾ ਫੂਲ ਵਿਖੇ ਸਥਿਤ ਫਲਾਵਰ ਕੋਰਟ ਕੰਪਲੈਕਸ ਵਿੱਚ ਬੂਟੇ ਲਗਾਏ ਗਏ। ਇਸ ਦੌਰਾਨ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਰਮਨ ਕੁਮਾਰ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਰੇਸ਼ ਕੁਮਾਰ ਨੇ ਵਕੀਲਾਂ ਦੀ ਹਾਜ਼ਰੀ ਵਿੱਚ ਅਦਾਲਤ ਦੇ ਵਿਹੜੇ ਵਿੱਚ ਬੂਟੇ ਲਗਾਏ। ਜੱਜ (ਐਸ.ਡੀ.ਜੇ.ਐਮ.) ਮੈਡਮ ਮਮਤਾ ਕੱਕੜ ਅਤੇ ਜੱਜ (ਜੇ.ਐਮ.ਆਈ.ਸੀ.) ਮੈਡਮ ਜੈਸਮੀਨ ਸ਼ਰਮਾ ਵੀ ਉਨ੍ਹਾਂ ਨਾਲ ਸ਼ਾਮਿਲ ਹੋਏ ਅਤੇ ਸਵੱਛ ਵਾਤਾਵਰਨ ਦਾ ਸੰਦੇਸ਼ ਦਿੰਦੇ ਬੂਟੇ ਲਗਾਏ।
CRPF ਦੇ ਸਥਾਪਨਾ ਦਿਵ ਮੌਕੇ ਕੇਂਦਰੀ ਜੇਲ੍ਹ ’ਚ ਵਣ ਮਹਾਂਉਤਸਵ ਮਨਾਇਆ
ਬੂਟੇ ਲਗਾਉਣ ਦੀ ਮੁਹਿੰਮ ’ਚ ਵਿਸ਼ੇਸ਼ ਸਹਿਯੋਗ ਦੇ ਰਹੇ ਬਠਿੰਡਾ ਵਿਕਾਸ ਮੰਚ ਦੇ ਮੁਖੀ ਰਾਕੇਸ਼ ਨਰੂਲਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਬੂਟੇ ਲਗਾਉਣ ਸਬੰਧੀ ਜਾਣਕਾਰੀ ਦਿੱਤੀ। ਇਸ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਅਤੇ ਚਿਲਡਰਨ ਹੋਮ ਨਥਾਣਾ ਸਮੇਤ 100 ਦੇ ਕਰੀਬ ਬੂਟੇ ਲਗਾਏ ਅਤੇ ਵੰਡੇ ਗਏ। ਬੂਟੇ ਲਗਾਉਣ ਉਪਰੰਤ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਮਨ ਕੁਮਾਰ ਨੇ ਕਿਹਾ ਕਿ ਪੌਦੇ ਸਾਡੇ ਜੀਵਨ ਦਾਤੇ ਹਨ ਅਤੇ ਹਰ ਵਿਅਕਤੀ ਨੂੰ ਰੁੱਖ ਲਗਾਉਣ ਦੀ ਅਹਿਮ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਅਨਾਥ ਆਸ਼ਰਮ ਨਥਾਣਾ ਵਿਖੇ ਛੋਟੇ-ਛੋਟੇ ਬੱਚਿਆਂ ਨੂੰ ਮਿਲਣ ਉਪਰੰਤ ਉਨ੍ਹਾਂ ਵੱਲੋਂ ਲਗਾਏ ਗਏ ਬੂਟੇ ਨੂੰ ਲੈ ਕੇ ਸੀ.ਜੇ.ਐਮ.-ਕਮ-ਸਕੱਤਰ ਡੀ.ਐਲ.ਐਸ.ਏ ਸੁਰੇਸ਼ ਕੁਮਾਰ ਨੇ ਕਿਹਾ ਕਿ ਰੁੱਖ ਲਗਾਉਣ ਦਾ ਮਤਲਬ ਹੈ ਕੁਦਰਤੀ ਏਸੀ ਲਗਾਉਣਾ ਜਿਸ ਦਾ ਸਾਨੂੰ ਬਾਅਦ ਵਿੱਚ ਕੋਈ ਖਰਚਾ ਨਹੀਂ ਚੁੱਕਣਾ।
ਬਠਿੰਡਾ ਪੁਲਿਸ ਵੱਲੋਂ ਹਥਿਆਰਾਂ ਦੀ ਨੌਕ ’ਤੇ ਕਾਰ ਖੋਹਣ ਵਾਲੇ ਕਾਬੂ, ਕਾਰ ਬਰਾਮਦ
ਕਨ੍ਹਈਆ ਗ੍ਰੀਨ ਸਿਟੀ ਗਰੁੱਪ ਦੇ ਐਮ.ਡੀ.ਡੀ.ਪੀ.ਗੋਇਲ ਨੇ ਕਿਹਾ ਕਿ ਮਨੁੱਖ ਕੁਦਰਤ ਦੁਆਰਾ ਬਣਾਈ ਗਈ ਹਰ ਵਸਤੂ ’ਤੇ ਨਿਰਭਰ ਹੈ ਅਤੇ ਦਰਖਤ ਇਨ੍ਹਾਂ ’ਚ ਸਭ ਤੋਂ ਉੱਪਰ ਹਨ, ਜੋ ਕਿ ਇੱਕ ਵਾਰ ਜ਼ਮੀਨ ’ਚ ਲਗਾਏ ਜਾਣ ਦੇ ਬਦਲੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਲਿਓ ਦੀ ਗ੍ਰੀਨ ਸਿਟੀ ਕਨ੍ਹਈਆ ਗ੍ਰੀਨ ਸਿਟੀ ਦੀ ਬੂਟੇ ਲਗਾਉਣ ਦੀ ਮੁਹਿੰਮ ਦੀ ਦੇਖ-ਰੇਖ ਕਰ ਰਹੇ ਅਸੀਮ ਗਰਗ ਸੀ.ਏ. ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਆਮ ਜਨਤਾ ਨੂੰ ਉਤਸ਼ਾਹ ਨਾਲ ਬੂਟੇ ਲਗਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕੋਈ ਵੀ ਗ੍ਰੀਨ ਸਿਟੀ ਦਫਤਰ ਤੋਂ ਮੁਫ਼ਤ ਵਿਚ ਬੂਟੇ ਲੈ ਸਕਦਾ ਹੈ। ਇਸ ਮੌਕੇ ਫੂਲ ਕੋਰਟ ਕੰਪਲੈਕਸ ਦੀ ਸਮੁੱਚੀ ਟੀਮ ਅਤੇ ਵਕੀਲ ਸਾਹਿਬਾਨ ਤੋਂ ਇਲਾਵਾ ਸਰਕਾਰੀ ਸਕੂਲ ਨਥਾਣਾ ਦੇ ਅਧਿਆਪਕ ਸੁਖਪਾਲ ਸਿੰਘ ਸਿੱਧੂ, ਸਟੇਟ ਐਵਾਰਡੀ ਸਮੇਤ ਚਿਲਡਰਨ ਹੋਮ, ਨਥਾਣਾ ਦੇ ਬੱਚਿਆਂ ਅਤੇ ਕੇਅਰ ਟੇਕਰ ਟੀਮ ਨੇ ਭਾਗ ਲਿਆ।
Share the post "ਲਿਓਜ਼ ਗਰੀਨ ਸਿਟੀ ਵੱਲੋਂ ਬੂਟੇ ਲਗਾਉਣ ਅਤੇ ਮੁਫ਼ਤ ਬੂਟੇ ਵੰਡਣ ਦੀ ਮੁਹਿੰਮ ਜਾਰੀ"