ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਕਾਂਸੀ ਦਾ ਤਮਗਾ
ਚੰਡੀਗੜ੍ਹ, 28 ਜੁਲਾਈ: ਫ਼ਰਾਸ ਦੀ ਰਾਜਧਾਨੀ ਪੈਰਿਸ ਵਿਖੇ ਚੱਲ ਰਹੀਆਂ ਓਲੰਪਿਕ ਖੇਡਾਂ 2024 ਵਿਚ ਭਾਰਤ ਨੇ ਪਹਿਲਾਂ ਤਗਮਾ ਜਿੱਤ ਲਿਆ ਹੈ। ਦੇਸ ਦੀ ਝੋਲੀ ਵਿਚ ਇਹ ਪਹਿਲਾ ਤਮਗਾ ਪਾਊਣ ਵਾਲੀ ਦੇਸ ਦੀ ਮਸ਼ਹੂਰ 22 ਸਾਲਾਂ ਨਿਸ਼ਾਨੇਬਾਜ਼ ਮਨੂ ਭਾਕਰ ਹੈ, ਜਿਸਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਉਹ ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਵੀ ਬਣ ਗਈ ਹੈ। ਫ਼ਾਈਨਲ ਮੁਕਾਬਲੇ ਵਿਚ ਮਨੂ ਦਾ 221.7 ਸਕੋਰ ਰਿਹਾ।
ਮਿਆਰੀ ਸਿਹਤ ਸਹੂਲਤਾਂਃਮੁੱਖ ਮੰਤਰੀ ਨੇ 58 ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਸਾਲ 2012 ਵਿਚ ਲੰਡਨ ’ਚ ਹੋਏ ਓਲੰਪਿਕ ਮੁਕਾਬਲਿਆਂ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਤਮਗਾ ਜਿੱਤਿਆ ਸੀ, ਜਿਸਤੋਂ ਬਾਅਦ ਸਾਲ 2016 ’ਚ ਰੀਓ ਓਲੰਪਿਕ ਅਤੇ ਸਾਲ 2020 ਵਿਚ ਟੋਕੀਓ ਵਿਖੇ ਹੋਈਆਂ ਓਲੰਪਿਕ ਗੇਮਜ਼ ਵਿਚ ਭਾਰਤੀ ਨਿਸ਼ਾਨੇਬਾਜ਼ ਕੋਈ ਵੀ ਤਮਗਾ ਜਿੱਤਣ ਵਿਚ ਸਫ਼ਲ ਨਹੀਂ ਹੋ ਸਕੇ ਸਨ। ਉਧਰ ਦੇਸ ਦੀ ਝੋਲੀ ਵਿਚ ਪਹਿਲਾਂ ਤਮਗਾ ਪਾਉਣ ਵਾਲੀ ਮਨੂ ਭਾਕਰ ਨੂੰ ਪ੍ਰਧਾਨ ਮੰਤਰੀ ਤੋਂ ਲੈ ਕੇ ਦੇਸ ਵਾਸੀਆਂ ਦੀਆਂ ਵਧਾਈਆਂ ਮਿਲ ਰਹੀਆਂ ਹਨ।
Share the post "ਖ਼ੁਸਖਬਰ:ਪੈਰਿਸ ਓਲੰਪਿਕ ’ਚ ਚੰਡੀਗੜ੍ਹ ਦੀ ਕੁੜੀ ਨੇ ਭਾਰਤ ਦੀ ਝੋਲੀ ਪਾਇਆ ਪਹਿਲਾਂ ਤਮਗਾ"