ਡਾ. ਬਲਜੀਤ ਕੌਰ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ ‘ਆਰੰਭ’ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

Date:

spot_img

ਚੰਡੀਗੜ੍ਹ, 22 ਅਗਸਤ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਵਿੱਚ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ.ਸ਼੍ਰੀਵਾਸਤਵਾ ਅਤੇ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਵੱਲੋਂ ਬੱਚਿਆਂ ਦੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ ‘ਆਰੰਭ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ’ਆਰੰਭ’ ਪ੍ਰੋਗਰਾਮ ਬੱਚਿਆਂ ਦੀ ਮੁੱਢਲੀ ਸਿੱਖਿਆ ਲਈ ਮਾਪਿਆਂ ਅਤੇ ਭਾਈਚਾਰਿਆਂ ਨੂੰ ਸ਼ਾਮਲ ਕਰਕੇ ਆਂਗਣਵਾੜੀਆਂ ਵਿੱਚ ਜਾਣ ਵਾਲੇ ਛੋਟੇ ਬੱਚਿਆਂ ਦੇ ਸੰਪੂਰਨ ਵਿਕਾਸ ’ਤੇ ਧਿਆਨ ਕੇਂਦਰਿਤ ਕਰੇਗਾ ਅਤੇ ਨਾਲ ਹੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਪ੍ਰਦਾਨ ਕਰਕੇ ਆਂਗਨਵਾੜੀਆਂ ਦੇ ਪੱਧਰ ਨੂੰ ਉੱਚਾ ਚੁੱਕੇਗਾ।

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜੰਗੀ ਵਿਧਵਾਵਾਂ ਤੇ ਜੇ.ਸੀ.ਓਜ਼. ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਹੁਨਰ ਤੇ ਕਿੱਤਾਮੁਖੀ ਸਿਖਲਾਈ

ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ ’ਆਰੰਭ’ ਰਾਸ਼ਟਰੀ ਸਿੱਖਿਆ ਪ੍ਰੋਗਰਾਮ 2020 ਦੇ ਮੁੱਖ ਸਿਧਾਂਤਾਂ ’ਤੇ ਆਧਾਰਿਤ ਹੈ, ਜੋ ਕਿ ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ, ਐਨ.ਆਈ.ਪੀ.ਸੀ.ਸੀ.ਡੀ. ਦੁਆਰਾ ਸ਼ੁਰੂ ਕੀਤੇ ਗਏ ਆਧਾਰਸ਼ਿਲਾ ਅਤੇ ‘ਪੋਸ਼ਣ ਵੀ ਪੜ੍ਹਾਈ ਵੀ’ ਸਿਖਲਾਈ ਪਾਠਕ੍ਰਮ ਵਰਗੀਆਂ ਰਾਸ਼ਟਰੀ ਪਹਿਲਕਦਮੀਆਂ ਨਾਲ ਮੇਲ ਖਾਂਦਾ ਹੈ।ਉਨ੍ਹਾਂ ਦੱਸਿਆ ਕਿ ਰਾਕੇਟ ਲਰਨਿੰਗ ਇੱਕ ਸਮਾਜਿਕ ਉੱਦਮ ਹੈ ਜੋ “ਇੱਕ ਸਮਾਨ ਆਧਾਰ ਦਾ ਨਿਰਮਾਣ, ਮੁੱਢਲੀ ਅਵਸਥਾ” ਦੇ ਮਿਸ਼ਨ ਨਾਲ ਬੁਨਿਆਦੀ ਅਤੇ ਮੁੱਢਲੀ ਸਿੱਖਿਆ ’ਤੇ ਕੇਂਦ੍ਰਿਤ ਹੈ। ਰਾਕੇਟ ਲਰਨਿੰਗ 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਪ੍ਰਭਾਵਸ਼ਾਲੀ ਵਿਦਿਅਕ ਅਨੁਭਵ ਦੇਣ ਲਈ ਸਿੱਖਿਅਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮਰੱਥ ਬਣਾਉਣ ਵਾਸਤੇ ਨਵੀਨਤਾਕਾਰੀ ਰਣਨੀਤੀਆਂ ਅਤੇ ਤਕਨਾਲੋਜੀ ਦੀ ਵਰਤੋਂ ਕਰਦੀ ਹੈ। 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਦੀ ਮੁੱਢਲੀ ਸਿੱਖਿਆ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਦਿਮਾਗ ਦੇ ਵਿਕਾਸ ਅਤੇ ਬੋਧਾਤਮਕ ਵਿਕਾਸ ’ਤੇ ਮਹੱਤਵਪੂਰਣ ਪ੍ਰਭਾਵ ਪਾਉਂਦੀ ਹੈ।

ਖੰਨਾ ਦੇ ਸ਼ਿਵਪੁਰੀ ਮੰਦਰ ’ਚ ਹੋਈ ਚੋਰੀ ਦਾ ਮਾਮਲਾ ਪੰਜਾਬ ਪੁਲਿਸ ਨੇ ਸੁਲਝਾਇਆ, 3.6 ਕਿਲੋ ਚੋਰੀ ਦੀ ਚਾਂਦੀ ਸਮੇਤ ਚਾਰ ਕਾਬੂ

ਮੰਤਰੀ ਨੇ ਦੱਸਿਆ ਕਿ ਬੱਚੇ ਦੇ ਦਿਮਾਗ ਦਾ 85% ਵਿਕਾਸ 6 ਸਾਲ ਦੀ ਉਮਰ ਤੱਕ ਹੁੰਦਾ ਹੈ। ਇਸ ਸੰਵੇਦਨਸ਼ੀਲ ਸਮੇਂ ਨੂੰ ਪਛਾਣਦਿਆਂ, ਰਾਕੇਟ ਲਰਨਿੰਗ, ਪੰਜਾਬ ਰਾਜ ਅਤੇ ਡਬਲਯੂ.ਸੀ.ਡੀ ਪ੍ਰਸ਼ਾਸਨ ਦੀ ਸਾਂਝੇਦਾਰੀ ਅਤੇ ਮਾਰਗਦਰਸ਼ਨ ਨਾਲ, ’ਆਰੰਭ’ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਜੋ ਕਿ ਮਾਪਿਆਂ ਅਤੇ ਆਂਗਨਵਾੜੀਆਂ ਦੀ ਸਹਾਇਤਾ ਨਾਲ ਸੁਖਾਲਾ ਅਤੇ ਖੇਡ-ਆਧਾਰਿਤ ਸਿੱਖਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ 3-6 ਸਾਲ ਦੇ ਬੱਚਿਆਂ ਦੇ ਸੰਪੂਰਨ ਵਿਕਾਸ ’ਤੇ ਕੇਂਦਰਿਤ ਹੈ।ਉਹਨਾਂ ਦੱਸਿਆ ਕਿ ਪ੍ਰੋਗਰਾਮ ’ਆਰੰਭ’ ਮਾਪਿਆਂ ਦੀ ਰੁਝੇਵਿਆਂ ਦਰਮਿਆਨ ਇੱਛਾ, ਜਾਗਰੂਕਤਾ ਅਤੇ ਸਹੀ ਵਿਵਹਾਰ ਨੂੰ ਬਣਾਈ ਰੱਖਣ ਲਈ ਵਿਅਕਤੀਗਤ ਅਤੇ ਡਿਜੀਟਲ ਦਖਲਅੰਦਾਜ਼ੀ ਵਾਲੀ ਹਾਈਬ੍ਰਿਡ (ਪੁਰਾਣੀ ਤੇ ਆਧੁਨਿਕ ਦਾ ਮਿਸ਼ਰਣ) ਪਹੁੰਚ ਦੀ ਵਰਤੋਂ ਕਰੇਗਾ।

ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਰੋਮੀ ਪੰਜਾਬ ਪੁਲਿਸ ਨੇ ਹਾਂਗਕਾਂਗ ਤੋਂ ਲਿਆਂਦਾ ਵਾਪਸ

ਇਹ ਪਹਿਲਕਦਮੀ ਰਾਜ ਅਤੇ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਦੇ ਸਹਿਯੋਗ ਅਤੇ ਭਾਈਵਾਲੀ ਨਾਲ ਪੰਜਾਬ ਦੀਆਂ ਸਾਰੀਆਂ ਆਂਗਣਵਾੜੀਆਂ ‘ਤੇ ਧਿਆਨ ਕੇਂਦਰਿਤ ਕਰਦਾ ਹੈ। ਮਾਪਿਆਂ ਅਤੇ ਸਿੱਖਿਅਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਰਾਜ ਦੇ ਪਾਠਕ੍ਰਮ ਨਾਲ ਜੋੜਿਆ ਜਾਵੇਗਾ, ਜੋ ਸਾਰੇ ਮਾਪਿਆਂ ਲਈ ਘਰ ਤੋਂ ਹੀ ਚਲਾਉਣ ਲਈ ਕਾਫ਼ੀ ਸਰਲ ਵਿਧੀ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਬੋਧਾਤਮਕ, ਪੂਰਵ-ਸਾਖਰਤਾ, ਗਿਣਤੀ ਸਬੰਧੀ ਪੂਰਵ ਬੋਧ, ਸਮਾਜਿਕ-ਭਾਵਨਾਤਮਕ ਅਤੇ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਮੰਤਰੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਮਾਪਿਆਂ ਦਰਮਿਆਨ ਸਰਲ ਅਤੇ ਆਸਾਨ ਪਹੁੰਚ ਵਾਲੀ ਤਕਨਾਲੋਜੀ ਦੁਆਰਾ ਸਰਗਰਮ ਅਤੇ ਨਿਰੰਤਰ ਸ਼ਮੂਲੀਅਤ ’ਤੇ ਧਿਆਨ ਕੇਂਦ੍ਰਿਤ ਕਰਕੇ, ਇਸ ਪ੍ਰੋਗਰਾਮ ਦਾ ਉਦੇਸ਼ ਆਂਗਣਵਾੜੀ ਵਿੱਚ ਵਿਸ਼ਵਾਸ, ਮਾਪਿਆਂ ਦੇ ਵਿਵਹਾਰ ਦੇ ਨਾਲ-ਨਾਲ ਬੱਚਿਆਂ ਲਈ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

America ਦੌਰੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...

जापान की संसद और शीर्ष नेताओं तक पहुंचा श्रीमद्भगवद्गीता का संदेश

👉जापान में पांच दिवसीय अंतर्राष्ट्रीय गीता महोत्सव-2026 का शुभारंभ गीता...

योग केवल व्यायाम नहीं, संपूर्ण जीवन पद्धति है : मुख्यमंत्री नायब सिंह सैनी

👉मुख्यमंत्री ने सिरसा में मुख्य धाम बाबा भूमणशाह में...

ਰਾਹਤ ਭਰੀ ਖ਼ਬਰ; ਬਠਿੰਡਾ-ਮਾਨਸਾ ਅੰਡਰ ਬ੍ਰਿਜ ‘ਤੇ ਸੈੱਡ ਪਾਉਣ ਦਾ ਕੰਮ ਹੋਇਆ ਸ਼ੁਰੂ

Bathinda News: ਪਿਛਲੇ ਕਈ ਦਹਾਕਿਆਂ ਤੋਂ ਬਰਸਾਤੀ ਮੌਸਮਾਂ ਵਿਚ...