Bathinda News: ਪਿਛਲੇ ਕਈ ਦਹਾਕਿਆਂ ਤੋਂ ਬਰਸਾਤੀ ਮੌਸਮਾਂ ਵਿਚ ਆਮ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਹੇ ਬਠਿੰਡਾ-ਮਾਨਸਾ ਅੰਡਰ ਬ੍ਰਿਜ ਉੱਪਰ ਸੈੱਡ ਪਾਉਣ ਦਾ ਕੰਮ ਹੁਣ ਸ਼ੁਰੂ ਹੋ ਗਿਆ। ਜੇਕਰ ਸਾਰਾ ਕੁੱਝ ਸਹੀਂ ਤਰੀਕੇ ਨਾਲ ਚੱਲਦਾ ਰਿਹਾ ਤਾਂ ਆਉਣ ਵਾਲੇ ਚਾਰ-ਪੰਜ ਮਹੀਨਿਆਂ ਤੋਂ ਬਾਅਦ ਇੱਥੈ ਬਰਸਾਤੀ ਪਾਣੀ ਭਰਨ ਦਾ ਝੰਜਟ ਪੱਕੇ ਤੌਰ ‘ਤੇ ਖ਼ਤਮ ਹੋ ਜਾਵੇਗਾ। ਕਰੀਬ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਸੈੱਡ ਦੇ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਲਈ ਸਥਾਨਕ ਕੌਂਸਲਰ ਬਲਰਾਜ ਸਿੰਘ ਪੱਕਾ ਤੋਂ ਲੈ ਕੇ ਮੇਅਰ ਪਦਮਜੀਤ ਸਿੰਘ ਮਹਿਤਾ, ਵਿਧਾਇਕ ਜਗਰੂਪ ਸਿੰਘ ਗਿੱਲ, ਐਮਪੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਵੱਡਾ ਹੱਥ ਰਿਹਾ। ਸੂਚਨਾ ਮੁਤਾਬਕ ਕੇਂਦਰ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਫੰਡਿਗ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਪ੍ਰੋਜੈਕਟ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ 👉Bathinda ਦੀ ਨਾਮੀਂ ਸ਼ਰਾਬ ਫੈਕਟਰੀ ਦੇ ਈਥੋਨਲ ਪਲਾਂਟ ‘ਚ ਲੱਗੀ ਅੱ*ਗ
ਸੂਚਨਾ ਮੁਤਾਬਕ ਇਸ ਪ੍ਰੋਜੈਕਟ ਦੀ ਡਰਾਇੰਗ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਇਸਦੇ ਪੂਰਾ ਹੋਣ ਤੋਂ ਬਾਅਦ ਮੀਂਹ ਦੇ ਪਾਣੀ ਦੀ ਬੂੰਦ ਵੀ ਇਸ ਰੇਲਵੇ ਅੰਡਰ ਬ੍ਰਿਜ ਦੇ ਅੰਦਰ ਨਾ ਜਾਵੇ। ਇਸਦੇ ਲਈ ਜਿੱਥੇ ਅੰਡਰ ਬ੍ਰਿਜ ਨੂੰ ਉੱਪਰੋ ਅਤੇ ਆਸੇ-ਪਾਸਿਆਂ ਤੋਂ ਕਵਰ ਕੀਤਾ ਜਾ ਰਿਹਾ, ਉਥੇ ਬਠਿੰਡਾ ਅਤੇ ਮਾਨਸਾ ਸਾਈਡ ਦੀ ਤਰਫ਼ ਸੜਕ ਉੱਪਰ ਵੀ 20-20 ਮੀਟਰ ਤੱਕ ਇਸ ਸੈੱਡ ਨੂੰ ਪਾਇਆ ਜਾ ਰਿਹਾ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸੈੱਡ ਦੇ ਉੱਪਰੋਂ ਡਿੱਗਣ ਵਾਲੇ ਪਾਣੀ ਦੀ ਨਿਕਾਸੀ ਵੀ ਤੁਰੰਤ ਡਰੇਨਜ਼ ਪਾਈਪ ਰਾਹੀਂ ਸੀਵਰੇਜ ਵਿਚ ਕੀਤੀ ਜਾ ਰਹੀ ਹੈ। ਸੈੱਡ ਦੇ ਲਈ 240 ਕਾਲਮ ਤਿਆਰ ਕੀਤੇ ਜਾਣਗੇ। ਜਿਸਦੇ ਉੱਪਰ ਇਹ ਸਾਰਾ ਸਟੱਕਚਰ ਖੜ੍ਹਾ ਹੋਵੇਗਾ। ਦਸਣਾ ਬਣਦਾ ਹੈ ਕਿ ਕੁੱਝ ਸਮਾਂ ਪਹਿਲਾਂ ਬਠਿੰਡਾ ਦੇ ਆਈਟੀਆਈ ਕੋਲ ਸਥਿਤ ਡੀ-ਮਾਰਟ ਤੋਂ ਲੈ ਕੇ ਮਾਨਸਾ ਜ਼ਿਲ੍ਹੇ ਅਧੀਨ ਆਉਂਦੇ ਕਸਬੇ ਭੀਖੀ ਤੱਕ ਗੁਜਰਦੀ ਸੜਕ ਨੂੰ ਨੈਸ਼ਨਲ ਹਾਈਵੇ ਐਲਾਨ ਦਿੱਤਾ ਸੀ।
ਇਹ ਵੀ ਪੜ੍ਹੋ 👉Chadigarh Murder Case; ਮੁੱਖ ਮਾਸਟਰਮਾਈਂਡ ਵੀ ਪੁਲਿਸ ਹਿਰਾਸਤ ‘ਚ !
ਜਿਸਦੇ ਚੱਲਦੇ ਹੁਣ ਕਰੀਬ 40 ਕਰੋੜ ਦੀ ਲਾਗਤ ਨਾਲ ਇਸ ਸੜਕ ਨੂੰ ਮਜਬੂਤ ਬਣਾਇਆ ਜਾ ਰਿਹਾ ਤੇ ਇਸੇ ਪ੍ਰੋਜੈਕਟ ਅਧੀਨ ਇਹ ਸੈੱਡ ਬਣਾਇਆ ਜਾ ਰਿਹਾ। ਇੱਥੇ ਇਸ ਗੱਲ ਦਾ ਜਿਕਰ ਕਰਨਾ ਬਣਦਾ ਹੈ ਕਿ ਥੋੜੀ ਜਿਹੀ ਬਰਸਾਤ ਤੋਂ ਬਾਅਦ ਇਹ ਅੰਡਰ ਬ੍ਰਿਜ ਪਾਣੀ ਨਾਲ ਭਰ ਜਾਂਦਾ ਸੀ, ਜਿਸ ਕਾਰਨ ਇੱਕ ਤਰੀਕੇ ਨਾਲ ਬਠਿੰਡਾ ਸ਼ਹਿਰ ਮਾਨਸਾ ਅਤੇ ਤਲਵੰਡੀ ਰੋਡ ਨਾਲੋਂ ਕੱਟਿਆ ਜਾਂਦਾ ਸੀ ਤੇ ਇੱਥੋਂ ਗੁਜਰਨ ਵਾਲੇ ਲੋਕਾਂ ਨੂੰ ਕਈ-ਕਈ ਕਿਲੋਮੀਟਰ ਲੰਮਾ ਪੈਂਡਾ ਤੈਅ ਕਰਕੇ ਪਿੰਡਾਂ ਰਾਹੀਂ ਆਉਣਾ-ਜਾਣਾ ਪੈਂਦਾ ਸੀ। ਪ੍ਰੰਤੂ ਸੈੱਡ ਪੈਣ ਤੋਂ ਬਾਅਦ ਇੱਥੈ ਮੀਂਹ ਦੇ ਪਾਣੀ ਭਰਨ ਦੀ ਸਮੱਸਿਆ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ 👉BJP ਦੇ ਕੌਮੀ ਪ੍ਰਧਾਨ Nitin Nabin ਦਾ Punjab ਦੌਰਾ; ਵਿਧਾਨ ਸਭਾ ਚੋਣਾਂ ਲਈ ਹੋਵੇਗੀ ਚਰਚਾ
👉ਰਿੰਗ ਰੋਡ ‘ਤੇ ਛਾਉਣੀ ਕੋਲ ਬਣੇ ਅੰਡਰ ਬ੍ਰਿਜ ‘ਤੇ ਵੀ ਪਏਗਾ ਸੈੱਡ
ਉਧਰ, ਬਠਿੰਡਾ ਦੀ ਆਈਟੀਆਈ ਚੌਕ ਤੋਂ ਥਾਣਾ ਕੈਂਟ ਤੱਕ ਬਣੀ ਰਿੰਗ ਰੋਡ ਨੂੰ ਜੋੜਣ ਲਈ ਛਾਉਣੀ ਨਾਲ ਬਣੇ ਅੰਡਰ ਬ੍ਰਿਜ ਉੱਪਰ ਵੀ ਅਜਿਹਾ ਸੈੱਡ ਬਣਾਇਆ ਜਾਵੇਗਾ। ਹਾਲਾਂਕਿ ਇੱਥੈ ਖੜਣ ਵਾਲੇ ਪਾਣੀ ਨੂੰ ਤੁਰੰਤ ਕੱਢਣ ਲਈ ਇੱਕ ਲੰਮੀ ਡਰੈਨਜ਼ ਪਾਈਪ ਪਾਈ ਜਾ ਚੁੱਕੀ ਹੈ ਪ੍ਰੰਤੂ ਇਸ ਅੰਡਰ ਬ੍ਰਿਜ ਲਈ ਸਟੇਟ ਗੋਰਮਿੰਟ ਵੱਲੋਂ ਸੈੱਡ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


