WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਸਮਾਜ ਕਲਿਆਣ ਨੂੰ ਪ੍ਰਣਾਈ ਸ਼ਖਸੀਅਤ – ਵਿਕਰਮ ਭੀਮ ਸਿੰਘ ਟੋਹਾਣਾ

ਹਰਿਆਣਾ: ਕਿਸੇ ਨਵੀਂ ਥਾਂ ‘ਤੇ ਜਾਣ ਦੀ ਇੱਛਾ ਵਿਅਕਤੀ ਨੂੰ ਅਜਿਹੀਆਂ ਨਿਵੇਕਲੀਆਂ ਥਾਵਾਂ ਅਤੇ ਵਿਅਕਤੀਆਂ ਤੱਕ ਲੈ ਜਾਂਦੀ ਹੈ, ਜਿਸ ਬਾਰੇ ਵਿਅਕਤੀ ਨੂੰ ਪਹਿਲਾਂ ਕੁਝ ਵੀ ਪਤਾ ਨਹੀਂ ਹੁੰਦਾ। ਅਜਿਹੇ ਸਥਾਨ ‘ਤੇ ਪਹੁੰਚਣ ਦੇ ਜੋਸ਼ ਸਦਕਾ ਮੈਂ ਫ਼ਤਿਹਾਬਾਦ ਜ਼ਿਲ੍ਹੇ (ਹਰਿਆਣਾ) ਦੇ ਇੱਕ ਕਸਬੇ ਟੋਹਾਣਾ ਵਿੱਚ ਇੱਕ ਮਾਨਵਤਾਵਾਦੀ ਮਿਸ਼ਨ ਤੱਕ ਪਹੁੰਚ ਕੀਤੀ, ਜਿੱਥੇ ਲਗਭਗ ਇੱਕ ਸਾਲ ਪਹਿਲਾਂ ਸਥਾਪਤ ਕੀਤੀ ਗਈ ਕਰਨਲ ਭੀਮ ਸਿੰਘ ਫਾਊਂਡੇਸ਼ਨ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਹੋਈ ਹੈ। ਟੋਹਾਣਾ ਦੇ ਹਿਸਾਰ ਰੋਡ, ਨਿਊ ਬਾਈਪਾਸ ‘ਤੇ ਸਥਿਤ ਫਾਊਂਡੇਸ਼ਨ ਦੇ ਮੁੱਖ ਦਫ਼ਤਰ ‘ਚ ਕਦਮ ਰੱਖਦਿਆਂ, ਮੈਨੂੰ ਉੱਥੇ ਦਾ ਮਾਹੌਲ ਕਾਫ਼ੀ ਸ਼ਾਂਤਮਈ ਜਾਪਿਆ ਅਤੇ ਮਿਸ਼ਨ ਦੇ ਸੰਸਥਾਪਕ ਵਿਕਰਮ ਭੀਮ ਸਿੰਘ ਟੋਹਾਣਾ ਇੱਕ ਬੇਮਿਸਾਲ ਵਿਅਕਤੀ ਜਾਪੇ। ਬਹੁਤ ਹੀ ਠਰੰਮੇ ਵਾਲੇ ਮਾਹੌਲ ਵਿੱਚ ਗੱਲ ਕਰਦਿਆਂ ਮੈਨੂੰ ਪਤਾ ਲੱਗਾ ਕਿ ਵਿਕਰਮ ਭੀਮ ਸਿੰਘ ਨੇ ਫਾਊਂਡੇਸ਼ਨ ਦਾ ਨਾਮ ਆਪਣੇ ਪਿਤਾ ਸਵਰਗੀ ਕਰਨਲ ਭੀਮ ਸਿੰਘ ਦੇ ਨਾਮ ਉੱਤੇ ‘ਤੇ ਰੱਖਿਆ ਹੈ, ਜੋ 12 ਕੁਮਾਉਂ ਰੈਜੀਮੈਂਟ ਨਾਲ ਸਬੰਧਤ ਸਨ ਅਤੇ ਉਹਨਾਂ ਨੇ ਦੋ ਦਹਾਕਿਆਂ ਤੱਕ ਦੇਸ਼ ਦੀ ਸੇਵਾ ਕੀਤੀ ਅਤੇ 1971 ਭਾਰਤ-ਪਾਕਿ ਜੰਗ ਵਿੱਚ ਹਿੱਸਾ ਵੀ ਲਿਆ ਸੀ।

ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਸਾਜਸ਼ਘਾੜਾ ਪੰਜਾਬ ਪੁਲਿਸ ਵੱਲੋਂ ਅਦਾਲਤ ’ਚ ਕੀਤਾ ਪੇਸ਼

ਗੱਲਾਂ-ਬਾਤਾਂ ਦੌਰਾਨ ਮੈਨੂੰ ਪਤਾ ਲੱਗਾ ਕਿ ਇਸ ਫਾਊਂਡੇਸ਼ਨ ਦੇ ਰਸਮੀ ਤੌਰ ‘ਤੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ, ਸੰਸਥਾ ਨੇ ਕੋਵਿਡ -19 ਮਹਾਂਮਾਰੀ ਸਮੇਂ ਦੌਰਾਨ ਸਮਾਜ ਦੀ ਸੇਵਾ ਕੀਤੀ ਅਤੇ ਪੀੜਤਾਂ ਦੀ ਹਰ ਸੰਭਵ ਤਰੀਕੇ ਨਾਲ ਸਹਾਇਤਾ ਕੀਤੀ। ਇਸ ਪਿੱਛੋਂ ਰਸਮੀ ਰੂਪ ਵਿੱਚ ਫਾਊਂਡੇਸ਼ਨ ਦੀ ਸਥਾਪਨਾ ਕਰਨ ਦਾ ਵਿਚਾਰ ਵਿਕਰਮ ਭੀਮ ਸਿੰਘ ਦੇ ਮਨ ਵਿੱਚ ਉੱਭਰਿਆ ਅਤੇ ਇਸਦੇ ਬੇਮਿਸਾਲ ਨਤੀਜੇ ਸਾਡੇ ਸਭ ਦੇ ਸਾਹਮਣੇ ਹਨ। ਵਿਕਰਮ ਗ੍ਰੀਨਲੈਂਡਜ਼ ਸਟੱਡ ਫਾਰਮ ਦੇ ਮਾਲਕ ਵਿਕਰਮ ਭੀਮ ਸਿੰਘ ਮੇਓ ਕਾਲਜ, ਅਜਮੇਰ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਹਨਾਂ ਨੇ ਸ਼੍ਰੀ ਰਾਮ ਕਾਲਜ ਆਫ਼ ਕਾਮਰਸ (ਦਿੱਲੀ ਯੂਨੀਵਰਸਿਟੀ) ਤੋਂ ਕਾਮਰਸ ਵਿੱਚ ਬੈਚਲਰ ਦੀ ਡਿਗਰੀ ਲਈ ਹੈ। ਗੱਲਬਾਤ ਤੋਂ ਕੁਝ ਸਮੇਂ ਤੋਂ ਬਾਅਦ ਹੀ ਮੈਨੂੰ ਯਕੀਨ ਹੋ ਗਿਆ ਕਿ ਇੱਥੇ ਮੇਰੇ ਸਾਹਮਣੇ ਇੱਕ ਅਜਿਹੀ ਵਿਲੱਖਣ ਸ਼ਖਸੀਅਤ ਦਾ ਮਾਲਕ ਹੈ, ਜਿਸ ਨੇ ਟੋਹਾਣਾ (ਟੋਹਾਣਾ ਹਲਕਾ) ਦੇ ਆਲੇ-ਦੁਆਲੇ 100 ਪਿੰਡਾਂ ਵਿੱਚ ਸਮਾਜਿਕ ਬੁਰਾਈਆਂ ਵਿਰੁੱਧ ਅਤੇ ਹਰ ਕਿਸਮ ਦੇ ਨਸ਼ਿਆਂ ਵਿਰੁੱਧ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ।

PGI ਚੰਡੀਗੜ੍ਹ ’ਚ ਅੱਜ ਤੋਂ ਸ਼ੁਰੂ ਹੋਈਆਂ OPD ਸੇਵਾਵਾਂ, ਹੜਤਾਲ ਹੋਈ ਖ਼ਤਮ

‘ਸਿਹਤ ਹੀ ਅਸਲੀ ਧਨ ਹੈ’ ਦੇ ਸਿਧਾਂਤ ‘ਤੇ ਚੱਲਦਿਆਂ ਵਿਕਰਮ ਭੀਮ ਸਿੰਘ ਨੇ ਸਕੂਲਾਂ ਅਤੇ ਪਿੰਡਾਂ ਵਿੱਚ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਲਗਾਉਣ ਤੋਂ ਇਲਾਵਾ ਲੋੜਵੰਦਾਂ ਨੂੰ ਐਨਕਾਂ ਵੀ ਵੰਡੀਆਂ ਹਨ। ਜਿਸ ਗੱਲ ਨੇ ਮੈਨੂੰ ਬੇਹੱਦ ਹੈਰਾਨ ਕੀਤਾ ਉਹ ਇਹ ਸੀ ਕਿ ਵਿਕਰਮ ਭੀਮ ਸਿੰਘ ਨੇ ਆਪਣੀ ਐਨ.ਜੀ.ਓ. ਲਈ ਦਾਨ ਵਿੱਚ ਕਿਸੇ ਤੋਂ ਵੀ ਇੱਕ ਪੈਸਾ ਨਹੀਂ ਲਿਆ ਅਤੇ ਨਾ ਹੀ ਕੋਈ ਵਿੱਤੀ ਸਹਾਇਤਾ ਲਈ ਹੈ। ਉਹ ਲੋਕ ਭਲਾਈ ਦੇ ਕੰਮਾਂ ਲਈ ਆਪਣੇ ਸਰੋਤਾਂ ਵਿੱਚੋਂ ਖਰਚ ਕਰ ਰਹੇ ਹਨ। ਜੇਕਰ ਮੈਂ ਸੋਚਦੀ ਹਾਂ ਕਿ ਮੈਂ ਉੱਪਰ ਇਸ ਦਾ ਸ਼ਾਨਦਾਰ ਢੰਗ ਨਾਲ ਬਿਰਤਾਂਤ ਪੇਸ਼ ਕੀਤਾ ਗਿਆ ਹੈ ਤਾਂ ਮੈਂ ਗਲਤ ਹਾਂ ਕਿਉਂਕਿ ਅਜੇ ਬਹੁਤ ਕੁਝ ਬਾਕੀ ਹੈ।

ਬਠਿੰਡਾ ’ਚ ਨਸ਼ਾ ਤਸਕਰੀ ਦੇ ਕੇਸਾਂ ਵਿਚ 97 ਤਸਕਰ ਨਹੀਂ ਹੋਏ ਗ੍ਰਿਫਤਾਰ, ਹਾਈਕੋਰਟ ਹੋਈ ਸਖ਼ਤ

ਵਾਹਿਗੁਰੂ ਜੀ ਦੀ ਕਿਰਪਾ ਨਾਲ ਵਿਕਰਮ ਭੀਮ ਸਿੰਘ ਨੇ ਆਪਣੇ ਸਾਧਨਾਂ ਨਾਲ ਨੀਂਹ ਪੱਥਰ ਦੇ ਨੇੜੇ ਹੀ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਹੈ, ਜੋ ਕਿ 50 ਕਿਲੋਮੀਟਰ ਦੇ ਦਾਇਰੇ ਵਿੱਚ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ। ਉਸਾਰੀ ਦਾ ਕੰਮ ਅਪ੍ਰੈਲ 2023 ਵਿੱਚ ਸ਼ੁਰੂ ਹੋਇਆ ਸੀ। ਲਗਭਗ 45000 ਵਰਗ ਫੁੱਟ (5000 ਵਰਗ ਗਜ਼) ਵਿੱਚ ਉਸਾਰੇ ਗਏ ਇਸ ਗੁਰਦੁਆਰਾ ਸਾਹਿਬ ਇੱਕ ਲਾਇਬ੍ਰੇਰੀ ਅਤੇ ਲੰਗਰ ਹਾਲ ਵੀ ਹੋਵੇਗਾ। ਇਸ ਤਰ੍ਹਾਂ ਵਿਕਰਮ ਭੀਮ ਸਿੰਘ ਨੇ ਦੇਸ਼ ਵਿੱਚ ਅਤੇ ਖਾਸ ਕਰਕੇ ਸਿੱਖ ਕੌਮ ਵਿੱਚ ਇੱਕ ਵਿਲੱਖਣ ਮਿਸਾਲ ਪੈਦਾ ਕੀਤੀ ਹੈ ਅਤੇ ਹਾਂ…… ਅਜਿਹੇ ਵਿਲੱਖਣ ਲੋਕ ਦੁਨੀਆਂ ਵਿੱਚ ਮੌਜੂਦ ਹੁੰਦੇ ਹਨ।

ਰਾਵੀ ਪੰਧੇਰ

9888100030

Related posts

ਦੀਨਬੰਧੂ ਸਰ ਛੋਟੂ ਰਾਮ ਯਾਦਗਾਰੀ ਥਾਂ ਤੋਂ ਇਕ ਸੰਦੇਸ਼ ਲੈਣ ਕੇ ਜਾ ਰਿਹਾ ਹਾਂ – ਉਪ ਰਾਸ਼ਟਰਪਤੀ

punjabusernewssite

ਸਿੱਖਿਆ ਦੇ ਅਧਿਕਾਰ ਐਕਟ ਤਹਿਤ ਹਰਿਆਣਾ ਸਰਕਾਰ ਬੱਚਿਆਂ ਨੂੰ ਸਿੱਖਿਆ ਦੇਣ ਲਈ ਵਚਨਬੱਧ : ਕੰਵਰ ਪਾਲ

punjabusernewssite

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵਿਰੁਧ ਪਰਚਾ ਦਰਜ਼, ਵਿਭਾਗ ਵੀ ਵਾਪਸ ਲਿਆ

punjabusernewssite