WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਮ੍ਰਿਤਸਰ

ਪੰਜਾਬ ’ਚ ਵਾਪਰੀ ਵੱਡੀ ਵਾਰਦਾਤ: ਬੇਖੌਫ਼ ਹਮ.ਲਾਵਾਰਾਂ ਨੇ ਘਰ ਵਿਚ ਵੜ ਕੇ NRI ਮਾਰੀਆਂ ਗੋ.ਲੀਆਂ

ਅੰਮ੍ਰਿਤਸਰ, 24 ਅਗਸਤ:ਜ਼ਿਲ੍ਹਾ ਅੰਮ੍ਰਿਤਸਰ ਦੇ ਵਿਚ ਪੈਂਦੇ ਪਿੰਡ ਦੋਬਰਜੀ ਵਿਖੇ ਸ਼ਨੀਵਾਰ ਸਵੇਰ ਵਾਪਰੀ ਇੱਕ ਮੰਦਭਾਗੀ ਘਟਨਾ ਵਿਚ ਮੋਟਰਸਾਈਕਲ ’ਤੇ ਆਏ ਦੋ ਹਮਲਾਵਾਰਾਂ ਨੇ ਇੱਕ ਐਨਆਰਆਈ ਦੇ ਘਰ ਵਿਚ ਵੜ ਕੇ ਉਸਨੂੰ ਗੋਲੀਆਂ ਮਾਰ ਦਿੱਤੀਆਂ। ਇਸ ਪ੍ਰਵਾਸੀ ਪੰਜਾਬੀ ਦੇ ਲੱਗੀਆਂ ਦੋ ਗੋਲੀਆਂ ਵਿਚੋਂ 1 ਗੋਲੀ ਸਿਰ ਵਿਚ ਲੱਗੀ ਹੋਣ ਕਾਰਨ ਹਾਲਾਤ ਗੰਭੀਰ ਹੋਈ ਹੈ ਤੇ ਉਸਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਜਖਮੀ ਪ੍ਰਵਾਸੀ ਪੰਜਾਬੀ ਦਾ ਨਾਂ ਸੁਖਚੈਨ ਸਿੰਘ ਉਰਫ਼ ਰਿੰਕੂ ਪਿੰਡ ਦੋਬਰਜੀ ਜ਼ਿਲ੍ਹਾ ਅਮ੍ਰਿੰਤਸਰ ਦੇ ਤੌਰ ‘ਤੇ ਹੋਈ ਹੈ। ਮੂਲ ਰੂਪ ਵਿਚ ਅਮਰੀਕਾ ਵਾਸੀ ਸੂਖਚੈਨ ਸਿੰਘ ਕਰੀਬ ਇੱਕ ਮਹੀਨਾ ਪਹਿਲਾਂ ਹੀ ਪੰਜਾਬ ਵਾਪਸ ਆਇਆ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਭਾਜਪਾ ਵੱਲੋਂ ਬਾਦਲਾਂ ਦੇ ਗੜ੍ਹ ’ਚ ਮੈਂਬਰਸ਼ਿਪ ਰਾਹੀਂ ਡੂੰਘੀਆਂ ‘ਜੜਾਂ’ ਲਗਾਉਣ ਦੀ ਤਿਆਰੀ

ਘਟਨਾ ਮੌਕੇ ਘਰ ਵਿਚ ਸੂਖਚੈਨ ਸਿੰਘ, ਉਸਦੀ ਮਾਤਾ, ਉਸਦੀ ਦੂਜੇ ਵਿਆਹ ਦੀ ਪਤਨੀ, ਪਹਿਲੀ ਪਤਨੀ ਦੇ ਦੋਨੋਂ ਬੱਚੇ ਵੀ ਮੌਜੂਦ ਹੁੰਦੇ ਹਨ। ਇਹ ਦੋ ਹਮਲਾਵਾਰ ਨੌਜਵਾਨ ਸਪੈਲੰਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਵੇਰੇ ਕਰੀਬ 7 ਵਜੇਂ ਪਿੰਡ ਵਿਚ ਸਥਿਤ ਸੂਖਚੈਨ ਦੇ ਘਰ ਆਉਂਦੇ ਹਨ। ਆਉਣ ਸਮੇਂ ਇਹ ਦੋਨੋਂ ਹਮਲਾਵਾਰ ਬੁਰਸ਼ ਕਰ ਰਹੇ ਸੂਖਚੈਨ ਨੂੰ ਉਸਦੀ ਮਰਸ਼ੀਡਜ਼ ਗੱਡੀ ਦੀ ਆਰ.ਸੀ ਬਾਰੇ ਪੁੱਛਦੇ ਹਨ ਤੇ ਸੂਖਚੈਨ ਵੱਲੋਂ ਉਨ੍ਹਾਂ ਨੂੰ ਕਾਰਨ ਪੁੱਛਣ ’ਤੇ ਪਿਸਤੌਲ ਕੱਢ ਕੇ ਉਸਨੂੰ ਅੰਦਰ ਲੈ ਆਉਂਦੇ ਹਨ ਤੇ ਇਸ ਦੌਰਾਨ ਥੋੜੀ ਬਹਿਸ ਹੁੰਦੀ ਹੈ ਤੇ ਹਮਲਾਵਾਰ ਨੌਜਵਾਨ ਉਸਦੇ ਉਪਰ ਗੋਲੀਆਂ ਚਲਾ ਦਿੰਦੇ ਹਨ।

ਪਹਿਲਵਾਨ ਵਿਨੇਸ਼ ਫ਼ੋਗਟ ਦੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨਾਲ ਮਿਲਣੀ ਦੀ ਸਿਆਸੀ ਹਲਕਿਆਂ ’ਚ ਚਰਚਾ!

ਵਾਈਰਲ ਹੋ ਰਹੀ ਸੀਸੀਟੀਵੀ ਫ਼ੁਟੇਜ਼ ਮੁਤਾਬਕ ਹਮਲਾਵਾਰ ਸੂਖਚੈਨ ਨੂੰ ਤਸੱਲੀ ਨਾਲ ਮਾਰਨਾ ਚਾਹੁੰਦੇ ਸਨ ਪ੍ਰੰਤੂ ਦੋਨਾਂ ਦੇ ਹੀ ਪਿਸਤੌਲ ਚੱਲ ਨਹੀਂ ਪਾਉਂਦੇ ਤੇ ਕਾਫ਼ੀ ਕੋਸ਼ਿਸ ਬਾਅਦ ਹੋਰ ਗੋਲੀ ਨਾ ਚੱਲਣ ਕਾਰਨ ਉਹ ਅਰਾਮ ਨਾਲ ਘਰੋਂ ਚਲੇ ਜਾਂਦੇ ਹਨ। ਉਧਰ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਮੁਢਲੀਆਂ ਚਰਚਾਵਾਂ ਮੁਤਾਬਕ ਇਸ ਹਮਲੇ ਨੂੰ ਫ਼ਿਰੌਤੀ ਤੋਂ ਲੈ ਕੇ ਮਰਸੀਡਜ਼ ਗੱਡੀ ਅਤੇ ਜਖਮੀ ਨੌਜਵਾਨ ਦੇ ਪਹਿਲੇ ਵਿਆਹ ਨਾਲ ਜੋੜਿਆ ਜਾ ਰਿਹਾ। ਮੌਕੇ ‘ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਦਸਿਆ ਕਿ ਸੂਖਚੈਨ ਦੇ ਪਹਿਲੇ ਵਿਆਹ ਦੀ ਪਤਨੀ ਨਾਲ ਵੀ ਵਿਵਾਦ ਰਹਿੰਦਾ ਸੀ, ਜਿਸਦੇ ਚੱਲਦੇ ਸਾਲ 2022 ਵਿਚ ਉਸਨੇ ਆਤਮਹੱਤਿਆ ਕਰ ਲਿਆ ਸੀ। ਪੇਕੇ ਪ੍ਰਵਾਰ ਨੇ ਸੂਖਚੈਨ,ਉਸਦੇ ਭਰਾ ਤੇ ਮਾਂ ਵਿਰੁਧ ਮੁਕੱਦਮਾ ਦਰਜ਼ ਕਰਵਾਇਆ ਸੀ। ਜਿਸਦੇ ਚੱਲਦੇ ਹੁਣ ਪ੍ਰਵਾਰ ਨੂੰ ਉਨ੍ਹਾਂ ਉਪਰ ਵੀ ਸ਼ੱਕ ਹੈ।

 

 

Related posts

ਪੀਐਮ ਮੋਦੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਦੀ ਬਜਾਏ ਮੰਗਲ-ਸੂਤਰ ਦੇ ਨਾਮ ’ਤੇ ਮੰਗ ਰਹੇ ਹਨ ਵੋਟਾਂ: ਕੇਜਰੀਵਾਲ

punjabusernewssite

ਬੰਦੀ ਸਿੰਘਾਂ ਦੀ ਰਿਹਾਈ ਲਈ 11 ਮੈਂਬਰੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਫੈਸਲਾ

punjabusernewssite

Bhai Amritpal Singh ਤੇ ਸਾਥੀਆਂ ਉਪਰ ਲਗਾਏ NSA ’ਚ ਸਰਕਾਰ ਨੇ ਕੀਤਾ ਵਾਧਾ

punjabusernewssite