WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਖੇਡ ਜਗਤ

ਜਗਰੂਪ ਸਿੰਘ ਗਿੱਲ ਨੇ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਕੀਤਾ 68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਦਾ ਆਗਾਜ਼

ਬਠਿੰਡਾ, 24 ਅਗਸਤ: 68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਵਲੋਂ ਕੀਤਾ ਗਿਆ। ਇਸ ਮੌਕੇ ਕੀਤੇ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਕੇਵਲ ਖੇਡਾਂ ਵਿੱਚ ਭਾਗ ਲੈਣਾ ਹੀ ਮੁਕਾਬਲਾ ਨਹੀਂ, ਜ਼ਿੰਦਗੀ ਦੇ ਹਰ ਪੜਾਅ ਵਿੱਚ ਮੁਕਾਬਲਾ ਹੈ।ਖੇਡ ਮੁਕਾਬਲਿਆਂ ਵਿੱਚ ਹਾਰ ਜਿੱਤ ਹੁੰਦੀ ਰਹਿੰਦੀ ਹੈ। ਖੇਡਾਂ ਹਾਰ ਨੂੰ ਬਰਦਾਸ਼ਤ ਕਰਨ ਅਤੇ ਜਿੱਤ ਨੂੰ ਹਜ਼ਮ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ। ਉਹਨਾਂ ਨੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਧਰੁਵ ਤਾਰੇ ਵਾਂਗ ਚਮਕਣ ਦੀ ਕਾਮਨਾ ਕੀਤੀ।

ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ – ਹਰਚੰਦ ਸਿੰਘ ਬਰਸਟ

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਬੈਡਮਿੰਟਨ ਅੰਡਰ 19 ਕੁੜੀਆਂ ਵਿੱਚ ਗੋਨਿਆਣਾ ਮੰਡੀ ਨੇ ਮੋੜ ਨੂੰ 2-0 ਨਾਲ,ਬਠਿੰਡਾ-1ਨੇ ਸੰਗਤ ਨੂੰ 2-0 ਨਾਲ, ਅੰਡਰ:-17 ਲੜਕੀਆਂ ਵਿੱਚ ਬਠਿੰਡਾ-1 ਨੇ ਤਲਵੰਡੀ ਸਾਬੋ ਤੋਂ 2-0 ਨਾਲ, ਖੋਹ ਖੋਹ ਅੰਡਰ 19 ਮੁੰਡੇ ਵਿੱਚ ਬਠਿੰਡਾ 1 ਨੇ ਗੋਨਿਆਣਾ ਨੂੰ 15-2 ਨਾਲ, ਫੁੱਟਬਾਲ ਅੰਡਰ 14 ਕੁੜੀਆਂ ਵਿੱਚ ਮੰਡੀ ਫੂਲ ਨੇ ਮੰਡੀ ਕਲਾਂ ਨੂੰ 2-0 ਨਾਲ, ਗੋਨਿਆਣਾ ਨੇ ਬਠਿੰਡਾ ਨੂੰ 2-1, ਨਾਲ , ਹਾਕੀ ਅੰਡਰ 14 ਕੁੜੀਆਂ ਸਰਕਾਰੀ ਹਾਈ ਸਕੂਲ ਪੂਹਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾਂ ਮਹੁੱਬਤ ਨੂੰ 3-0 ਨਾਲ ਹਰਾਇਆ। ਯੋਗ ਆਸਨ ਅੰਡਰ 14 ਮੁੰਡੇ ਵਿੱਚ ਮੰਡੀ ਕਲਾਂ ਨੇ ਪਹਿਲਾਂ,ਮੌੜ ਜੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਠਿੰਡਾ ਪੁਲਿਸ ਨੇ ਮੋੜ ’ਚ ਦੁਕਾਨ ਵਿਚੋਂ ਲੈਪਟਾਪ ਚੋਰੀ ਦੇ ਮਾਮਲੇ ਵਿਚ ਇੱਕ ਨਾਬਾਲਿਗ ਤਿੰਨ ਨੂੰ ਕੀਤਾ ਕਾਬੂ

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸੁਖਦੀਪ ਸਿੰਘ ਕੋਸਲਰ,ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਿੱਖਿਆ, ਮਹਿੰਦਰ ਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਿੱਖਿਆ ਅਫ਼ਸਰ,ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਕਰਮਜੀਤ ਸਿੰਘ,ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਪਵਿੱਤਰ ਕੌਰ, ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਰਾਜੇਸ਼ ਕੁਮਾਰ, ਲੈਕਚਰਾਰ ਰਵਨੀਤ ਸਿੰਘ, ਲੈਕਚਰਾਰ ਸੰਦੀਪ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ , ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਅਮ੍ਰਿਤਪਾਲ ਕੌਰ, ਲੈਕਚਰਾਰ ਵਰਿੰਦਰ ਸਿੰਘ,ਗੁਰਪ੍ਰੀਤ ਸਿੰਘ ਸਿੱਧੂ, ਅਵਤਾਰ ਸਿੰਘ ਮਾਨ ,ਰਾਜਿੰਦਰ ਸ਼ਰਮਾ, ਗੁਲਸ਼ਨ ਕੁਮਾਰ, ਬਲਕਰਨ ਸਿੰਘ, ਹਰਜਿੰਦਰ ਸ਼ਰਮਾ, ਗੁਰਲਾਲ ਸਿੰਘ, ਈਸ਼ਾਨ ਗਰਗ, ਹਰਭਗਵਾਨ ਦਾਸ, ਸੁਖਵੀਰ ਕੌਰ, ਹਰਬਿੰਦਰ ਸਿੰਘ ਨੀਟਾ ਹਾਜ਼ਰ ਸਨ।

 

Related posts

ਐਸ.ਐਸ.ਪੀ. ਨੇ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

punjabusernewssite

ਸਾਬਕਾ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ (Yuvraj Singh) ਦੇ ਘਰ ਗੂੰਜੀ ਕਿਲਕਾਰਿਆਂ, ਬੇਟੀ ਨੇ ਲਿਆ ਜਨਮ

punjabusernewssite

ਪਰਗਟ ਸਿੰਘ ਵੱਲੋਂ ਖੇਡ ਅਧਿਕਾਰੀ ਤੇ ਕੋਚਾਂ ਨੂੰ ਕਾਗਜ਼ੀ ਕਾਰਵਾਈਆਂ ਛੱਡ ਕੇ ਖੇਡ ਮੈਦਾਨਾਂ ਵਿੱਚ ਨਿੱਤਰਨ ਦੇ ਨਿਰਦੇਸ਼

punjabusernewssite