29 Views
ਨਵੀਂ ਦਿੱਲੀ, 25 ਅਗਸਤ: ਸੋਸਲ ਮੀਡੀਆ ਪਲੇਟਫ਼ਾਰਮ Telegram ਦੇ CEO Pavel Durov ਨੂੰ ਫ਼ਰਾਸ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਨ ਦੀ ਸੂਚਨਾ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਉਹ ਅਜਰਬਾਈਜਾਨ ਦੇਸ ਤੋਂ ਆਪਣੇ ਪ੍ਰਾਈਵੇਟ ਜੈਟ ਦੇ ਰਾਹੀਂ ਫ਼ਰਾਸ ਦੇ ਬੋਰਗੇਟ ਹਵਾਈ ਅੱਡੇ ’ਤੇ ਉਤਰਿਆ ਸੀ, ਜਿਥੇ ਉਸਨੂੰ ਗ੍ਰਿਫਤਾਰ ਕੀਤਾ ਗਿਆ।
ਪਾਕਿਸਤਾਨ ’ਚ ਬੰ+ਬ ਬ.ਲਾਸਟ, 2 ਬੱਚਿਆਂ ਸਣੇ ਇੱਕ ਔਰਤ ਦੀ ਮੌ+ਤ, ਦਰਜ਼ਨਾਂ ਜਖ਼ਮੀ
ਹਾਲਾਂਕਿ ਉਸਦੀ ਗ੍ਰਿਫਤਾਰੀ ਦੇ ਸਪੱਸਟ ਕਾਰਨ ਸਾਹਮਣੇ ਨਹੀਂ ਆਏ ਪ੍ਰੰਤੂ ਕਿਹਾ ਜਾ ਰਿਹਾ ਕਿ ਸ਼ੋਸਲ ਮੀਡੀਆ ਪਲੇਟਫ਼ਾਰਮ ਉਪਰ ਅਪਰਾਧਿਕ ਕੰਟੈਂਟ ਨੂੰ ਨਾ ਰੋਕਣ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਦਸਣਾ ਬਣਦਾ ਹੈਕਿ ਮੂਲ ਰੂਪ ਵਿਚ ਰੂਸ ਨਾਲ ਸਬੰਧਤ Pavel Durov ਨੇ ਸਾਲ 2012 ਵਿਚ ਦੁਬਈ ਤੋਂ ਇਹ ਪਲੇਟਫ਼ਾਰਮ ਸ਼ੁਰੂ ਕੀਤਾ ਸੀ। ਮੌਜੂਦਾ ਸਮੇਂ ਦੁਨੀਆਂ ਦੇ ਕਈ ਦੇਸ਼ਾਂ ਵਿਚ ਟੈਲੀਗ੍ਰਾਮ ਦਾ ਚੰਗਾ ਨੈਟਵਰਕ ਹੈ।
Share the post "ਸੋਸ਼ਲ ਮੀਡੀਆ ਪਲੇਟਫ਼ਾਰਮ Telegram ਦੇ CEO Pavel Durov ਫ਼ਰਾਸ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ"