ਸ਼੍ਰੀ ਅੰਮ੍ਰਿਤਸਰ ਸਾਹਿਬ, 26 ਅਗਸਤ: ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਕੁੱਝ ਹੋਟਲਾਂ ਵਿਚ ਗੈਰ-ਕਾਨੂੰਨੀ ਤੌਰ ‘ਤੇ ਕੀਤੀਆਂ ਉਸਾਰੀਆਂ ਵਿਰੁਧ ਸੋਮਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਮਿਊਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਕੁੱਝ ਉਸਾਰੀਆਂ ਉਪਰ ਪੀਲਾ ਪੰਜਾਂ ਚਲਾਇਆ ਗਿਆ। ਪਤਾ ਲੱਗਿਆ ਹੈ ਕਿ ਹੋਟਲ ਦੇ ਮਾਲਕ ਵੱਲੋਂ ਉਪਰਲੀ ਮੰਜਿਲ ਦੀ ਉਸਾਰੀ ਕਰਵਾਈ ਜਾ ਰਹੀ ਸੀ ਤੇ ਇਹ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਖ਼ਤਰਾ ਹੋ ਸਕਦਾ ਹੈ। ਪਤਾ ਲੱਗਿਆ ਹੈ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਹੋਟਲ ਮਾਲਕ ਨੂੰ ਨੋਟਿਸ ਵੀ ਕੱਢੇ ਗਏ ਸਨ ਪ੍ਰੰਤੂ ਫ਼ਿਰ ਵੀ ਉਸਾਰੀ ਜਾਰੀ ਸੀ।
ਭਲਕ ਤੋਂ ਲਗਾਏ ਜਾ ਰਹੇ ਪੰਜ ਰੋਜਾ ਖੇਤੀ ਨੀਤੀ ਮੋਰਚੇ ਲਈ ਨਾਟਕ, ਮੀਟਿੰਗਾਂ, ਰੈਲੀਆਂ ਜਾਰੀ
ਇਸ ਦੌਰਾਨ ਅੰਦਰਲੀ ਗੱਲ ਇਹ ਵੀ ਸਾਹਮਣੇ ਆ ਰਹੀ ਸੀਕਿ ਬੀਤੇ ਕੱਲ ਜਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਇਹ ਮਾਮਲਾ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸਤੋਂ ਬਾਅਦ ਅੱਜ ਇਹ ਕਾਰਵਾਈ ਸਾਹਮਣੇ ਆਈ ਹੈ। ਨਿਗਮ ਨੇ ਕਾਰਵਾਈ ਕਰਦਿਆਂ ਇਸ ਹੋਟਲ ਦੀ ਉਪਰਲੀ ਮੰਜਿਲ ਨੂੂੰ ਢਾਹ ਦਿੱਤਾ ਤੇ ਨਾਲ ਹੀ ਦਰਬਾਰ ਸਾਹਿਬ ਦੇ ਆਸਪਾਸ ਸਥਿਤ ਹੋਟਲ ਮਾਲਕਾਂ ਨਾਲ ਵੀ ਮੀਟਿੰਗ ਕਰਕੇ ਚੇਤਾਵਨੀ ਦਿੱਤੀ ਕਿ ਗੈਰ ਕਾਨੂੰਨੀ ਉਸਾਰੀ ਸਵੀਕਾਰ ਨਹੀਂ ਕੀਤੀ ਜਾਵੇਗੀ।
Share the post "ਦਰਬਾਰ ਸਾਹਿਬ ਨਜਦੀਕ ਬਣੇ ਹੋਟਲ ਦੀ ਨਜਾਇਜ਼ ਉਸਾਰੀ ਢਾਹੀ, SGPC ਨੇ ਕੀਤੀ ਸੀ ਕੋਲ 3M ਸਿਕਾਇਤ"