ਫ਼ਿਰੋਜਪੁਰ, 7 ਸਤੰਬਰ: ਇੱਕ ਪਾਸੇ ਜਿੱਥੇ ਪੰਜਾਬੀਆਂ ਵਿਚ ਵਿਦੇਸ਼ ਜਾਣ ਦੀ ‘ਕਰੇਜ਼’ ਲਗਾਤਾਰ ਵਧਦੀ ਜਾ ਰਹੀ ਹੈ, ਉਥੇ ਜ਼ਿਲ੍ਹਾ ਫ਼ਿਰੋਜਪੁਰ ਦੇ ਪਿੰਡ ਸੋਢੀ ਨਗਰ ਦੇ ਵਿਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤਨੀ ਨੇ ਨਿਊਜ਼ੀਲੈਂਡ ਜਾ ਰਹੇ ਆਪਣੀ ਪਤੀ ਨੂੰ ਰੋਕਣ ਦੇ ਲਈ ਉਸਦਾ ਪਾਸਪੋਰਟ ਹੀ ਪਾੜ੍ਹ ਦਿੱਤਾ ਗਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਨਿਊਜ਼ੀਲੈਂਡ ਦਾ ਵੀਜ਼ਾ ਲਗਵਾਉਣ ਵਾਲੇ ਸਾਹਿਲ ਨਾਂ ਦੇ ਇਸ ਨੌਜਵਾਨ ਤੇ ਉਸਦੀ ਮਾਤਾ ਨੇ ਪਤਨੀ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸਾਹਿਲ ਦੀ ਮਾਤਾ ਮੁਤਾਬਕ ਉਹ ਵਿਧਵਾ ਹੈ ਤੇ ਪਹਿਲਾਂ ਉਸਨੇ ਦੋ ਲੱਖ ਰੁਪਏ ਖ਼ਰਚ ਕਰਕੇ ਆਪਣੇ ਪੁੱਤਰ ਨੂੰ ਡੁਬਈ ਭੇਜਿਆ ਸੀ,ਜਿੱਥੈ ਉਹ ਹੁਣ ਵਾਪਸ ਆਇਆ ਸੀ ਤੇ ਇਸ ਦੌਰਾਨ ਉਸਨੇ ਲੱਖਾਂ ਰੁਪਏ ਖ਼ਰਚ ਕਰਕੇ ਨਿਊਜੀਲੈਂਡ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ।
ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ: ਨਾਮਵਾਰ ਇੰਮੀਗਰੇਸ਼ਨ ਦੇ ਮਾਲਕ ਭੈਣ-ਭਰਾ ਗ੍ਰਿਫਤਾਰ
ਨੌਜਵਾਨ ਦੀ ਮਾਂ ਮੁਤਾਬਕ ਇੱਥੇ ਕੋਈ ਕੰਮ ਨਹੀਂ ਤੇ ਨਸ਼ਾ ਵੀ ਜਿਆਦਾ ਫੈਲਿਆ ਹੋਇਆ ਹੈ, ਜਿਸ ਕਾਰਨ ਉਹ ਆਪਣੇ ਪੁੱਤ ਨੂੰ ਵਿਦੇਸ਼ ਸੈਟ ਕਰਨਾ ਚਾਹੁੰਦੀ ਹੈ। ਉਧਰ ਨੌਜਵਾਨ ਦੀ ਪਤਨੀ ਨੇ ਮੀਡੀਆ ਦੇ ਸਾਹਮਣੇ ਪਾਸਪੋਰਟ ਪਾੜਣ ਨੂੰ ਸਵੀਕਾਰ ਕਰਦਿਆਂ ਕਿਹਾ ਕਿ ‘‘ ਡੁਬਈ ਜਾਣ ਕਾਰਨ ਉਹ ਤੇ ਉਸਦੀ ਧੀ ਘਰ ਵਿਚ ਇਕੱਲੀਆਂ ਸਨ ਤੇ ਹੁਣ ਫ਼ਿਰ ਉਸਦਾ ਪਤੀ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਤੇ ਉਹ ਉਸਨੂੰ ਰੋਕ ਰਹੀ ਸੀ ਪ੍ਰੰਤੂ ਨਾ ਮੰਨਣ ’ਤੇ ਉਸਨੂੰ ਪਾਸਪੋਰਟ ਪਾੜਣਾ ਪਿਆ। ’’ ਪਤੀ ਸਾਹਿਲ ਨੇ ਰੋਂਦੇ ਹੋਏ ਕਿਹਾ ਕਿ ਉਹ ਪਾਸਪੋਰਟ ਪਾੜਣ ‘ਤੇ ਆਪਣੀ ਪਤਨੀ ਵਿਰੁਧ ਕਾਰਵਾਈ ਕਰਵਾਊਣਾ ਚਾਹੁੰਦਾ ਹੈ। ਫ਼ਿਲਹਾਲ ਇਹ ਮਾਮਲਾ ਸੋਸਲ ਮੀਡੀਆ ’ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Share the post "ਵਿਦੇਸ਼ ਜਾਣ ਤੋਂ ਰੋਕਣ ਲਈ ਪਤਨੀ ਨੇ ਪਾੜਿਆ ਪਤੀ ਦਾ ‘ਪਾਸਪੋਰਟ’, ਪਤੀ ਨੇ ਕੀਤੀ ਕਾਰਵਾਈ ਦੀ ਮੰਗ"