ਬਠਿੰਡਾ, 26 ਅਕਤੂਬਰ: ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਦੁਰਘਟਨਾਵਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਰੇਲਵੇ ਵਿਭਾਗ ਵਿਚ ਬੀਤੀ ਦੇਰ ਰਾਤ ਮੁੜ ਇੱਕ ਵੱਡੀ ਘਟਨਾ ਵਾਪਰ ਗਈ। ਬਠਿੰਡਾ ਵਿਚ ਵਾਪਰੀ ਇਸ ਘਟਨਾ ਦੌਰਾਨ ਹਿਸਾਰ ਤੋਂ ਕੱਚਾ ਤੇਲ ਲੈ ਕੇ ਆਈ ਇਸ ਮਾਲ ਗੱਡੀ ਦੇ ਡੱਬਿਆਂ ਨੂੰ ਭਿਆਨਕ ਅੱਗ ਪੈ ਗਈ ਪ੍ਰੰਤੂ ਰੇਲਵੇ ਪਾਇਲਟ ਅਤੇ ਗਾਰਡ ਨੂੰ ਇਸਦੀ ਭਿਣਕ ਤੱਕ ਨਹੀਂ ਲੱਗੀ। ਹੈਰਾਨੀ ਤੇ ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਮਾਲ ਗੱਡੀ ਦੇ ਇੱਕ ਡੱਬੇ ਵਿਚੋਂ ਤੇਲ ਲੀਕ ਹੋਣ ਕਾਰਨ ਅੱਗ ਦੀਆਂ ਲਪਟਾਂ ਰੇਲ ਪਟੜੀਆਂ ’ਤੇ ਵੀ ਫੈਲਦੀਆਂ ਗਈਆਂ।
Gangster Lawrence Bishnoi ਦੀ ਇੰਟਰਵਿਊ ਮਾਮਲੇ ਵਿਚ Punjab Police ਦੇ ਅੱਧੀ ਦਰਜ਼ਨ ਅਧਿਕਾਰੀ ਮੁਅੱਤਲ
ਬਠਿੰਡਾ ਰੇਲਵੇ ਸਟੇਸ਼ਨ ਦੇ ਨਜਦੀਕ ਪੁੱਜਦੇ ਹੀ ਮਾਲ ਗੱਡੀ ਦੇ ਸੱਤ ਡੱਬਿਆਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ, ਜਿਸਤੋਂ ਬਾਅਦ ਗੱਡੀ ਨੂੰ ਤੁਰੰਤ ਰੋਕ ਕੇ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਸੂਚਨਾ ਮੁਤਾਬਕ ਇਹ ਮਾਲ ਗੱਡੀ ਹਿਸਾਰ ਤੋਂ ਕੱਚਾ ਤੇਲ ਲੈ ਕੇ ਅੱਗੇ ਜਾ ਰਹੀ ਸੀ ਤੇ ਗੱਡੀ ਵਿਚ 20 ਦੇ ਕਰੀਬ ਡੱਬੇ ਸਨ। ਇਸ ਦੌਰਾਨ ਤੇਲ ਲੀਕ ਹੋਣ ਕਾਰਨ ਇੱਕ ਡੱਬੇ ਨੂੰ ਅੱਗ ਪੈ ਗਈ, ਜੋਕਿ ਹੋਲੀ-ਹੋਲੀ ਦੂਜੇ ਡੱਬਿਆਂ ਨੂੰ ਵੀ ਪੈਂਦੀ ਗਈ। ਰੇਲਵੇ ਅਧਿਕਾਰਆਂ ਨੇ ਦਸਿਆ ਕਿ ਘਟਨਾ ’ਤੇ ਸਮੇਂ ਰਹਿੰਦੇ ਕਾਬੁੂ ਪਾ ਲਿਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।