ਪੰਜਾਬ ਬੰਦ ਦਾ ਸੂਬੇ ਭਰ ’ਚ ਭਰਵਾਂ ਅਸਰ, ਦੁਕਾਨਾਂ ਤੇ ਬਜ਼ਾਰ ਵਾਲਿਆਂ ਵੱਲੋਂ ਵੀ ਦਿੱਤਾ ਜਾ ਰਿਹਾ ਸਮਰਥਨ

0
272

ਚੰਡੀਗੜ੍ਹ, 30 ਦਸੰਬਰ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 11 ਮਹੀਨਿਆਂ ਤੋਂ ਸ਼ੰਭੂ ਅਤੇ ਖ਼ਨੌਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਕ) ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸੂਬੇ ਭਰ ਵਿਚ ਭਰਵਾਂ ਹੂੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਵੱਲੋਂ ਦਿੱਤੇ ਪੁਆਇੰਟਾਂ ਤੋਂ ਇਲਾਵਾ ਹੋਰਨਾਂ ਕਈ ਥਾਵਾਂ ਉਪਰ ਕਿਸਾਨ ਧਰਨਿਆਂ ਉਪਰ ਬੈਠੇ ਹੋਏ ਹਨ ਅਤੇ ਦੁਕਾਨਾਂ ਤੇ ਬਜ਼ਾਰਾਂ ਉਪਰ ਵੀ ਇਸ ਬੰਦ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ। ਕਈ ਥਾਂ ਕਿਸਾਨਾਂ ਦੇ ਨਾਲ ਰਾਹਗੀਰਾਂ ਦੀ ਤਕਰਾਰਬਾਜ਼ੀ ਵੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਪ੍ਰੰਤੂ ਹੁਣ ਤੱਕ ਇਹ ਬੰਦ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ।

ਇਹ ਵੀ ਪੜ੍ਹੋ ਢਾਈ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਰਹੱਸਮਈ ਹਾਲਾਤਾਂ ਵਿਚ ਮੌਤ, ਸਹੁਰੇ ਪ੍ਰਵਾਰ ਵਿਰੁਧ ਪਰਚਾ ਦਰਜ਼

ਐਮਰਜੈਂਸੀ ਸੇਵਾਵਾਂ ਨੂੰ ਛੱਡ ਹੋਰਨਾਂ ਥਾਵਾਂ ’ਤੇ ਮੁਕੰਮਲ ਬੰਦ ਦਿਖ਼ਾਈ ਦੇ ਰਿਹਾ। ਪ੍ਰਾਈਵੇਟ ਅਤੇ ਸਰਕਾਰੀ ਬੱਸ ਸੇਵਾ ਵੀ ਪੂਰੀ ਤਰ੍ਹਾਂ ਠੱਪ ਹੈ ਅਤੇ ਰੇਲਵੇ ਵੱਲੋਂ ਪਹਿਲਾਂ ਸੂਬੇ ਵਿਚ ਰੇਲ ਸੇਵਾ ਠੱਪ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸੇ ਤਰ੍ਹਾਂ ਸਬਜੀ ਮੰਡੀਆਂ, ਅਨਾਜ ਮੰਡੀਆਂ, ਦੁੱਧ ਦੀ ਸਪਲਾਈ ਆਦਿ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਬੰਦ ਦੇ ਸੱਦੇ ਹੇਠ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ, ਜਿਸਦੇ ਵਿਚ ਐਂਬੂਲੈਂਸ ਸੇਵਾ, ਮੌਤ ਹੋਣ ਦੀ ਸੂਰਤ ਵਿਚ ਭੋਗ, ਅੰਤਿਮ ਸੰਸਕਾਰ, ਫੁੱਲ ਚੁਗਣ ਦੀ ਰਸਮ ਅਦਾ ਕਰਨ ਲਈ ਜਾਣ ਵਾਲੇ, ਏਅਰਪੋਰਟਾਂ ’ਤੇ ਜਾਣ ਵਾਲੇ, ਵਿਆਹ ਸਮਾਗਮ ਲਈ ਬਰਾਤਾਂ ਆਦਿ ਨੂੰ ਛੋਟ ਦਿੱਤੀ ਗਈ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here