Tuesday, May 19, 2026
spot_img
spot_img
spot_img

ਮੱਛੀ ਪਾਲਣ ਵਿਭਾਗ ਦੇ ਯਤਨ ਸਦਕਾ ਸ੍ਰੀ ਮੁਕਤਸਰ ਸਾਹਿਬ ਦੀ ਔਰਤ ਝੀਂਗਾ ਕਿਸਾਨ ਰਾਸ਼ਟਰੀ ਗਣਤੰਤਰ ਦਿਵਸ ਮੌਕੇ ਮਹਿਮਾਨ ਵਜੋ ਹੋਵੇਗੀ ਸ਼ਾਮਿਲ

Date:

spot_img

ਸ੍ਰੀ ਮੁਕਤਸਰ ਸਾਹਿਬ 24 ਜਨਵਰੀ:ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ 26 ਜਨਵਰੀ, 2025 ਨੂੰ ਹੋਣ ਵਾਲੇ 76ਵੇਂ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਰਾਜ ਦੇ 06 ਮੱਛੀ/ਝੀਂਗਾ ਕਿਸਾਨਾਂ ਨੂੰ ਉਨ੍ਹਾਂ ਦੇ ਜੀਵਨਸਾਥੀ ਦੇ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਮੱਛੀ/ਝੀਂਗਾ ਕਿਸਾਨ ਆਪਣੇ ਪਰਿਵਾਰਕ ਮੈਂਬਰ ਨਾਲ ਤਿੰਨ ਦਿਨਾਂ ਲਈ ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਦੇ ਮਹਿਮਾਨ ਹੋਣਗੇ। ਪ੍ਰੋਗਰਾਮ ਅਨੁਸਾਰ ਇਹ ਕਿਸਾਨ 25 ਜਨਵਰੀ, 2025 ਨੂੰ ਹਵਾਈ ਯਾਤਰਾ ਦੁਆਰਾ ਦਿੱਲੀ ਜਾਣਗੇ, ਜਿੱਥੇ ਉਹ 25 ਤੋਂ 27 ਜਨਵਰੀ, 2025 ਤੱਕ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਉਨ੍ਹਾਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੀ ਪਰੇਡ ਬਤੌਰ ਮਹਿਮਾਨ ਦੇਖਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਚੁਣੇ ਗਏ ਕਿਸਾਨਾ ਵਿੱਚੋਂ ਇਹ ਮੌਕਾ ਸ੍ਰੀਮਤੀ ਰੁਪਿੰਦਰ ਕੌਰ ਪਤਨੀ ਮਨਜਿੰਦਰ ਸਿੰਘ ਪਿੰਡ ਈਨਾਖੇੜਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਿੱਸੇ ਵੀ ਆਇਆ ਹੈ।ਸ਼੍ਰੀਮਤੀ ਰੁਪਿੰਦਰ ਕੌਰ ਨੇ ਸਾਲ 2022 ਵਿੱਚ ਮੱਛੀ ਪਾਲਣ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਈਨਾ ਖੇੜਾ ਵਿਖੇ ਸਥਾਪਿਤ ਡੀ ਐੱਫ ਟੀ ਸੀ ਸੈਂਟਰ ਤੋਂ ਝੀਂਗਾ ਪਾਲਣ ਦੀ ਮੁੱਢਲੀ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਪਹਿਲਾਂ ਪਿੰਡ ਢਾਬਾਂ ਕੋਕਰੀਆਂ ਵਿਖੇ ਲਗਪਗ 04 ਏਕੜ ਵਿਚ ਝੀਂਗਾ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਆਪਣੇ ਅਣਥੱਕ ਅਤੇ ਮਿਹਨਤੀ ਸੁਭਾਅ ਦੇ ਚਲਦਿਆਂ ਇੱਕ ਸਫਲ ਔਰਤ ਝੀਂਗਾ ਕਿਸਾਨ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ। ਇਸ ਕਿੱਤੇ ਲਈ ਉਸਨੂੰ ਪੰਜਾਬ ਸਰਕਾਰ ਵੱਲੋਂ ਪੀ.ਐਮ.ਐਮ.ਐਸ.ਵਾਈ ਸਕੀਮ ਅਧੀਨ ਸਬਸਿਡੀ ਵੀ ਮੁੱਹਈਆ ਕਰਵਾਈ ਗਈ ।

ਇਹ ਵੀ ਪੜ੍ਹੋ  ਪੰਜਾਬ ਦਾ ਇੱਕ ਹੋਰ ਅਗਨੀਵੀਰ ਜੰਮੂ ਵਿਚ ਗੋਲੀ ਲੱਗਣ ਕਾਰਨ ਹੋਇਆ ਸ਼ਹੀਦ

ਇਸਦੇ ਨਾਲ ਹੀ ਲੁਧਿਆਣਾ ਵਿਖੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨਿਮਲ ਸਾਇੰਸਜ਼ ਯੂਨੀਵਰਸਿਟੀ ਤੋਂ ਸਾਲ 2024 ਦੌਰਾਨ ਨਵੀਨਤਮ ਯੂਨਿਟਾਂ ਰਾਹੀਂ ਝੀਂਗਾ ਪਾਲਣ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਪਿੰਡ ਈਨਾ ਖੇੜਾ ਵਿਖੇ ਪੀ.ਐਮ.ਐਮ.ਐਸ ਸਕੀਮ ਅਧੀਨ ਖਾਰੇ ਪਾਣੀ ਨਾਲ ਪ੍ਰਭਾਵਿਤ ਜਮੀਨ ਵਿਚ ਬਾਇਓ ਫਲਾਕ ਤਲਾਬ ਬਣਾ ਕੇ ਝੀਂਗਾ ਪਾਲਣ ਦੇ 02 ਨਵੀਨਤਮ ਯੂਨਿਟ ਵੀ ਸਥਾਪਿਤ ਕੀਤੇ ਹਨ ਅਤੇ ਬਾਇਓ ਫ਼ਲਾਕ ਕਲਚਰ ਰਾਹੀਂ ਇੱਕ ਸਾਲ ਵਿੱਚ 03 ਵਾਰ ਝੀਂਗਾ ਪੂੰਗ ਸਟਾਕ ਕਰਕੇ ਸਾਲ ਵਿਚ ਝੀਂਗਾ ਪਾਲਣ ਦੀਆਂ ਤਿੰਨ ਫਸਲਾਂ ਪ੍ਰਾਪਤ ਕਰਕੇ ਪੰਜਾਬ ਵਿੱਚ ਝੀਂਗਾ ਪਾਲਣ ਨੂੰ ਕ੍ਰਾਂਤੀਕਾਰੀ ਮੋੜ ਦਿੱਤਾ । ਸ੍ਰੀਮਤੀ ਰੁਪਿੰਦਰ ਕੌਰ ਖੁਦ ਇੱਕ ਮਿਹਨਤੀ ਅਤੇ ਸੂਝਵਾਨ ਔਰਤ ਕਿਸਾਨ ਹੈ ਅਤੇ ਇਸ ਕਿੱਤੇ ਵਿੱਚ ਉਸਨੂੰ ਆਪਣੇ ਪਰਿਵਾਰ ਦਾ ਵੀ ਬਹੁਤ ਸਹਿਯੋਗ ਰਿਹਾ ਹੈ। ਸੋ ਰੁਪਿੰਦਰ ਕੌਰ ਦੀ ਸਫਲਤਾ ਦੀ ਕਹਾਣੀ ਪੰਜਾਬ ਦੀਆਂ ਔਰਤ ਕਿਸਾਨਾਂ ਲਈ ਚਾਨਣ ਮੁਨਾਰਾ ਹੈ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img

Share post:

spot_img

Popular

More like this
Related

ਤੇਲ ਖਰੀਦ ਉਪਰ ਲਿਮਿਟ ਲਗਾਉਣ ਨੂੰ ਲੈ ਕੇ ਵੜਿੰਗ ਨੇ ਕੇਂਦਰ ਤੋਂ ਮੰਗਿਆ ਸਪਸ਼ਟੀਕਰਨ

👉ਊਰਜਾ ਅਤੇ ਆਰਥਿਕ ਸੰਕਟ ‘ਤੇ ਚਰਚਾ ਲਈ ਸੰਸਦ ਦਾ...