spot_img

ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

Date:

spot_img

👉ਪਾਕਿਸਤਾਨ ਤੋਂ ਆਈ ਈਮੇਲ ਦੇ ਜਰੀਏ ਕਪਿਲ ਸਹਿਤ ਚਾਰ ਜਣਿਆਂ ਨੂੰ ਮਿਲੀ ਹੈ ਇਹ ਧਮਕੀ
ਮੁੰਬਈ, 23 ਜਨਵਰੀ: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਸਾਹਿਤ ਚਾਰ ਕਲਾਕਾਰਾਂ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਪਾਕਿਸਤਾਨ ਤੋਂ ਭੇਜੇ ਇੱਕ ਈਮੇਲ ਰਾਹੀਂ ਕਪਲ ਸ਼ਰਮਾ ਦੇ ਨਾਲ ਨਾਲ ਪ੍ਰਸਿੱਧ ਅਦਾਕਾਰ ਰਾਮਪਾਲ ਯਾਦਵ ਸੁਗੰਧਾ ਸ਼ਰਮਾ ਅਤੇ ਰੈਮੋ ਡਿਸੂਜ਼ਾ ਨੂੰ ਵੀ ਇਹ ਧਮਕੀ ਆਈ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਨੇ ਅਗਿਆਤ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਸੂਚਨਾ ਮੁਤਾਬਕ ਇਸ ਈਮੇਲ ਦੇ ਰਾਹੀਂ ਅਗਿਆਤ ਲੋਕਾਂ ਵੱਲੋਂ ਕਪਿਲ ਸ਼ਰਮਾ ਅਤੇ ਦੂਜੇ ਕਲਾਕਾਰਾਂ ਨੂੰ ਆਪਣੀ ਜਾਨ ਬਚਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ  ਮਹਾਰਾਸ਼ਟਰ ’ਚ ਰੇਲ ਹਾਦਸਾ; ਇੱਕ ਟਰੇਨ ਤੋਂ ਉਤਰੇ ਯਾਤਰੂਆਂ ਨੂੰ ਦੂਜੀ ਟਰੇਨ ਨੇ ਕੁਚਲਿਆਂ, 11 ਮੌ+ਤਾਂ

ਹਾਲਾਂਕਿ ਇਹ ਗੱਲ ਸਾਹਮਣੇ ਨਹੀਂ ਆਈ ਕਿ ਇਸ ਧਮਕੀ ਭਰੇ ਪੱਤਰ ਦੇ ਵਿੱਚ ਇਹਨਾਂ ਕਲਾਕਾਰਾਂ ਕੋਲੋਂ ਕੋਈ ਫਿਰੌਤੀ ਵੀ ਮੰਗੀ ਗਈ ਹੈ ਜਾਂ ਨਹੀਂ। ਦੱਸਣਾ ਬਣਦਾ ਹੈ ਕਿ ਮੂਲ ਰੂਪ ਵਿੱਚ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਕਪਿਲ ਸ਼ਰਮਾ ਜਿੱਥੇ ਆਪਣੇ ਕਾਮੇਡੀਅਨ ਸ਼ੋਅ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੇ ਹਨ, ਉਥੇ ਉਹ ਕਈ ਫਿਲਮਾਂ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅਦਾਕਾਰ ਰਾਮਪਾਲ ਯਾਦਵ ਪੁਰਾਣੇ ਸਦਾਬਹਾਰ ਕਾਮੇਡੀਅਨ ਹਨ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਡੁੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਕਿ ਸੱਚਮੁੱਚ ਹੀ ਇਹ ਧਮਕੀ ਹੈ ਜਾਂ ਕਿਸੇ ਵੱਲੋਂ ਕੋਈ ਫਲਰਟ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img

Share post:

Popular

More like this
Related

Punjab ਵੱਲੋਂ ਸਤੰਬਰ 2026 ਦੌਰਾਨ ਸ਼ੁੱਧ ਜੀਐਸਟੀ ਪ੍ਰਾਪਤੀ ਵਿੱਚ 22.11% ਵਾਧਾ ਦਰਜ: ਹਰਪਾਲ ਸਿੰਘ ਚੀਮਾ

👉ਸਮੁੱਚੇ ਜੀਐਸਟੀ ਵਿੱਚ 17.39% ਵਾਧਾ, ਐਸਜੀਐਸਟੀ ਨਕਦ ਵਾਧਾ ਦੇਸ਼...

ਤਿੰਨ ਉੱਤਰਾਖੰਡ ਨਿਵਾਸੀਆਂ ਸਣੇ ਚਾਰ ਵਿਅਕਤੀ ਗ੍ਰਿਫਤਾਰ ;ਸੱਤ ਆਧੁਨਿਕ ਪਿਸਤੌਲਾਂ ਬਰਾਮਦ

👉ਦੁਬਈ ਅਤੇ ਅਮਰੀਕਾ ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ...