ਨਸ਼ਾ ਤਸਕਰੀ ਕੇਸ: ਬਿਕਰਮ ਮਜੀਠਿਆ ਅੱਜ ਮੁੜ ‘ਸਿੱਟ’ ਸਾਹਮਣੇ ਹੋਣਗੇ ਪੇਸ਼

0
126
+1

Patiala News: ਪਿਛਲੇ ਕਰੀਬ 12 ਸਾਲਾਂ ਤੋਂ ਨਸ਼ਾ ਤਸਕਰੀ ਦੇ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਮਰੀ ਬਿਕਰਮ ਸਿੰਘ ਮਜੀਠਿਆ ਅੱਜ 18 ਮਾਰਚ ਨੂੰ ਮੁੜ ਪੰਜਾਬ ਪੁਲਿਸ ਦੀ ਵਿਸ਼ੇਸ ਜਾਂਚ ਟੀਮ ਸਾਹਮਣੇ ਪੇਸ਼ ਹੋਣਗੇ। ਬੀਤੇ ਕੱਲ ਵੀ ਇਸ ਟੀਮ ਵੱਲੋ ਕਰੀਬ ਅੱਠ ਘੰਟੇ ਲਗਾਤਾਰ ਪੁਛਗਿਛ ਕੀਤੀ ਗਈ ਸੀ ਪ੍ਰੰਤੂ ਜਾਂਚ ਟੀਮ ਸਾਬਕਾ ਮੰਤਰੀ ਵੱਲੋਂ ਦਿੱਤੇ ਸਵਾਲਾਂ ਦੇ ਜਵਾਬ ਤੋਂ ਸੰਤੁਸ਼ਟ ਦਿਖਾਈ ਨਹੀਂ ਦੇ ਰਹੀ ਹੈ। ਜਾਂਚ ਟੀਮ ਦੇ ਮੈਂਬਰ ਵਰੁਣ ਸ਼ਰਮਾ ਦੇ ਵੱਲੋਂ ਬਕਾਇਦਾ ਇਸ ਮਾਮਲੇ ਵਿਚ ਪ੍ਰੈਸ ਕਾਨਫਰੰਸ ਕਰਕੇ ਖ਼ੁਲਾਸਾ ਕੀਤਾ ਗਿਆ ਸੀ ਕਿ ਟੀਮ ਨੂੰ ਸ: ਮਜੀਠਿਆ ਦੇ ਸਬੰਧੀ ਕੁੱਝ ਨਵੇਂ ਵਿੱਤੀ ਲੈਣ ਦੇਣ ਦਾ ਖ਼ੁਲਾਸਾ ਹੋਇਆ ਅਤੇ ਘਟਨਾਕ੍ਰਮ ਦੇ ਦੌਰਾਨ ਜਾਇਦਾਦ ਵਿਚ ਵੀ ਵਾਧਾ ਦਰਜ਼ ਹੋਇਆ ਸੀ, ਜਿਸਦੇ ਚੱਲਦੇ ਮਾਮਲੇ ਦੀ ਡੂੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਇਸ ਕੇਸ ਵਿਚ ਸ਼ਾਮਲ ਵਿਦੇਸ਼ ’ਚ ਬੈਠੇ ਤਿੰਨ ਵਿਅਕਤੀਆਂ ਨੂੰ ਵੀ ਪੰਜਾਬ ਲਿਆਉਣ ਲਈ ਕਾਨੂੰਨੀ ਚਾਰੋਜਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਵੱਡੀ ਖਬਰ; ਹੁਣ ਮੁਨਸ਼ੀ ਦਾ ਇੱਕ ਥਾਣੇ ਵਿੱਚ ਦੋ ਸਾਲ ਤੋਂ ਵੱਧ ਨਹੀਂ ਹੋਵੇਗਾ ਕਾਰਜਕਾਲ

ਦਸਣਾ ਬਣਦਾ ਹੈ ਕਿ ਸਿੱਟ ਵੱਲੋਂ 17 ਅਤੇ 18 ਮਾਰਚ ਦੀ ਪੁਛਗਿਛ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੀਤੀ ਜਾ ਰਹੀ ਹੈ, ਜਿੱਥੇ ਪੰਜਾਬ ਸਰਕਾਰ ਬਿਕਰਮ ਸਿੰਘ ਮਜੀਠਿਆ ਨੂੰ ਮਿਲੀ ਜਮਾਨਤ ਦੀ ਅਰਜ਼ੀ ਰੱਦ ਕਰਵਾਉਣ ਲਈ ਪੁੱਜੀ ਸੀ। ਇਸ ਮਾਮਲੇ ਵਿਚ ਸਭ ਤੋਂ ਪਹਿਲਾਂ ਸਾਲ 2013 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਦੌਰਾਨ ਪੁਲਿਸ ਹਿਰਾਸਤ ਵਿਚ ਪੇਸ਼ੀ ਭੁਗਤਣ ਆਏ ਬਦਨਾਮ ਡਰੱਗ ਤਸਕਰ ਜਗਦੀਸ਼ ਭੋਲਾ ਨੇ ਬਿਕਰਮ ਸਿੰਘ ਮਜੀਠਿਆ ਦਾ ਨਾਮ ਲਿਆ ਸੀ। ਉਸਤੋਂ ਬਾਅਦ ਮਾਮਲਾ ਠੰਢੇ ਬਸਤੇ ਵਿਚ ਰਿਹਾ ਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੌਰਾਨ ਤਤਕਾਲੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਾਰਜ਼ਕਾਲ ਦੌਰਾਨ ਇਸਦੀ ਤੇਜ਼ੀ ਨਾਲ ਜਾਂਚ ਹੋਈ ਤੇ ਦਸੰਬਰ 2021 ਵਿਚ ਬਿਕਰਮ ਸਿੰਘ ਮਜੀਠਿਆ ਸਹਿਤ ਕਈਆਂ ਹੋਰਨਾਂ ਵਿਰੁਧ ਪਰਚਾ ਦਰਜ਼ ਹੋਇਆ। ਫ਼ਰਵਰੀ 2022 ਦੀਆਂ ਚੋਣਾਂ ਤੋਂ ਬਾਅਦ ਸ: ਮਜੀਠਿਆ ਕਈ ਮਹੀਨੇ ਜੇਲ੍ਹ ਵਿਚ ਵੀ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here