Friday, May 1, 2026
spot_img
spot_img

ਸਹੁਰਿਆਂ ਤੋਂ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆਂ ਹਾਦਸਾ; ਪਤਨੀ ਤੇ ਬੱਚੇ ਸਹਿਤ ਨਹਿਰ ’ਚ ਡਿੱਗਿਆ

Date:

spot_img

👉ਬੱਚੇ ਤੇ ਨੌਜਵਾਨ ਨੂੰ ਲੋਕਾਂ ਨੇ ਬਚਾਇਆ, ਪਤਨੀ ਨਹਿਰ ’ਚ ਰੁੜੀ
Gidderbaha News: ਬੀਤੇ ਕੱਲ ਸੂਬੇ ’ਚ ਚੱਲੀਆਂ ਤੇਜ ਹਵਾਵਾਂ ਤੇ ਹਨੇਰੀ ਦੇ ਕਾਰਨ ਇੱਕ ਮੋਟਰਸਾਈਕਲ ਸਵਾਰ ਦੇ ਆਪਣੀ ਪਤਨੀ ਤੇ ਬੱਚੇ ਸਹਿਤ ਨਹਿਰ ਵਿਚ ਡਿੱਗਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਮੌਕੇ ਨਹਿਰ ਦੇ ਨਜਦੀਕ ਲੰਘ ਰਹੇ ਲੋਕਾਂ ਨੇ ਨੌਜਵਾਨ ਤੇ ਉਸਦੇ ਦੋ ਸਾਲਾਂ ਬੱਚੇ ਨੂੰ ਬਚਾਅ ਲਿਆ ਪ੍ਰੰਤੂ ਪਤਨੀ ਨਹਿਰ ਵਿਚ ਰੁੜ ਗਈ, ਜਿਸਦੀ ਲਾਸ਼ 24 ਘੰਟੇ ਬੀਤਣ ਦੇ ਬਾਅਦ ਵੀ ਹਾਲੇ ਤੱਕ ਨਹੀਂ ਮਿਲੀ।

ਇਹ ਵੀ ਪੜ੍ਹੋ  Big News: ਸੁਖਬੀਰ ਸਿੰਘ ਬਾਦਲ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ

ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਕੋਟਭਾਈ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦਸਿਆ ਕਿ ਪਿੰਡ ਬੁੱਟਰ ਵਕੂਆ ਦਾ ਨੌਜਵਾਨ ਹਰਮਿੰਦਰ ਸਿੰਘ ਆਪਣੀ ਪਤਨੀ ਪਵਨਦੀਪ ਕੌਰ ਤੇ ਛੋਟੇ ਬੱਚੇ ਨਾਲ ਆਪਣੇ ਸਹੁਰੇ ਪਿੰਡ ਕੋਠੇ ਸੁਰਘਾਪੁਰੀ ਮਿਲਕੇ ਮੋਟਰਸਾਈਕਲ ਉਪਰ ਵਾਪਸ ਆਪਣੇ ਪਿੰਡ ਆ ਰਿਹਾ ਸੀ। ਇਸ ਦੌਰਾਨ ਜਦ ਇਹ ਪਿੰਡ ਮਨੀਆਵਾਲਾ ਨਜਦੀਕ ਪੁੱਜੇ ਤਾਂ ਤੇਜ ਹਨੇਰੀ ਤੇ ਧੂੜ-ਮਿੱਟੀ ਨੇ ਇੰਨ੍ਹਾਂ ਨੂੰ ਘੇਰ ਲਿਆ ਤੇ ਮੋਟਰਸਾਈਕਲ ਬੇਕਾਬੂ ਹੋ ਕੇ ਨਹਿਰ ਦੇ ਪੁਲ ਤੋਂ ਹੇਠਾਂ ਨਹਿਰ ਵਿਚ ਡਿੱਗ ਪਿਆ। ਇਸ ਦੌਰਾਨ ਇੱਥੈ ਕੁੱਝ ਲੋਕ ਵੀ ਮੌਜੂਦ ਸਨ, ਜਿੰਨ੍ਹਾਂ ਨੇ ਹਿੰਮਤ ਕਰਕੇ ਹਰਮਿੰਦਰ ਸਿੰਘ ਤੇ ਉਸਦੇ ਬੱਚੇ ਨੂੰ ਕੱਢ ਲਿਆ ਪ੍ਰੰਤੂ ਪਵਨਦੀਪ ਕੌਰ ਨੂੰ ਨਹੀਂ ਬਚਾਇਆ ਜਾ ਸਕਿਆ। ਉਨ੍ਹਾਂ ਦਸਿਆ ਕਿ ਪਵਨਦੀਪ ਕੌਰ ਦੀ ਦੇਹ ਨੂੰ ਲੱਭਣ ਲਈ ਟੀਮਾਂ ਲੱਗੀਆਂ ਹੋਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

Share post:

spot_img

Popular

More like this
Related

Bathinda News: ਸਹਾਇਕ ਥਾਣੇਦਾਰ ਬੋਘਾ ਸਿੰਘ ਸੇਵਾ ਮੁਕਤ…

Bathinda News : ਜ਼ਿਲ੍ਹਾ ਬਠਿੰਡਾ ਵਿੱਚ ਲੰਬੇ ਸਮੇਂ ਤੱਕ...