Thursday, April 16, 2026
spot_img
spot_img

ਆਸ਼ਕ ਦੇ ਪਿੱਛੇ ਲੱਗ ਕੇ ਨਵਵਿਆਹੀ ‘ਨੂੰਹ’ ਨੇ ਜ਼ਹਿਰ ਦੇ ਕੇ ਮਾਰਿਆਂ ਸਹੁਰਾ ਪ੍ਰਵਾਰ

Date:

spot_img

ਆਸ਼ਕ ਤੇ ਕਲਯੁਗੀ ਨੂੰਹ ਸਹਿਤ ਉਸਦੇ ਪੇਕੇ ਪ੍ਰਵਾਰ ਵਿਰੁਧ ਪਰਚਾ ਦਰਜ਼
Gidderbaha News:
ਇੰਦੌਰ ਦੇ ਰਾਜਾ ਰਘੂਵੰਸ਼ੀ ਨਾਂ ਦੇ ਇੱਕ ਨੌਜਵਾਨ ਨੂੰ ਪਤਨੀ ਵੱਲੋਂ ਸ਼ਿਲਾਂਘ ’ਚ ਹਨੀਮੂਨ ’ਤੇ ਲਿਜਾ ਕੇ ਆਸ਼ਕ ਹੱਥੋਂ ਮਰਵਾਉਣ ਦੀਆਂ ਖ਼ਬਰਾਂ ਹਾਲੇ ਮੁੱਕੀਆਂ ਨਹੀਂ ਸਨ ਕਿ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਅਧੀਨ ਆਉਂਦੇ ਪਿੰਡ ਗੁਰੂਸਰ ਦੇ ਵਿਚ ਇੱਕ ਨਵਵਿਆਹੀ ਕਲਯੁਗੀ ਨੂੰਹ ਵੱਲੋਂ ਕਥਿਤ ਤੌਰ ’ਤੇ ਆਪਣੇ ਆਸ਼ਕ ਦੇ ਪਿੱਛੇ ਲੱਗ ਕੇ ਆਪਣੇ ਪੂਰੇ ਸਹੁਰੇ ਪ੍ਰਵਾਰ ਨੂੰ ਜ਼ਹਿਰ ਦੇ ਕੇ ਖ਼ਤਮ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਮ੍ਰਿਤਕ ਦੇ ਪਤੀ ਅਤੇ ਸੱਸ ਦੀ ਮੌਤ ਹੋ ਚੂੱਕੀ ਹੈ ਜਦਕਿ ਸਹੁਰਾ ਪ੍ਰਵਾਰ ਹਸਪਤਾਲ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ। ਹਾਲਾਂਕਿ ਇਸ ਘਟਨਾ ਨੂੰ ਕੁਦਰਤੀ ਬਣਾਉਣ ਦੇ ਲਈ ਇਸ ਡਰਾਮੇਬਾਜ਼ ਨੂੰਹ ਵੱਲੋਂ ਖ਼ੁਦ ਵੀ ਥੋੜੀ ਰੋਟੀ ਖ਼ਾਦੀ ਗਈ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਦਾਲ ਵਿਚ ਕੁੱਝ ਡਿੱਗਣ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ।

ਇਹ ਵੀ ਪੜ੍ਹੋ  ਤੜਕਸਾਰ ਜੀਪ ਤੇ ਟਰੱਕ ’ਚ ਭਿਆਨਕ ਟੱਕਰ, ਲਾੜੀ ਸਹਿਤ ਪੰਜ ਬਰਾਤੀਆਂ ਦੀ ਹੋਈ ਮੌ+ਤ

ਪ੍ਰੰਤੂ ਹਸਪਤਾਲ ਜਾਂਦੇ ਹੀ ਇਸ ਫਿਲਮੀ ਕਹਾਣੀ ਦਾ ਪਰਦਾਫ਼ਾਸ ਹੋ ਗਿਆ। ਘਟਨਾ ਦੀ ਪੁਸ਼ਟੀ ਕਰਦਿਆਂ ਹਲਕਾ ਗਿੱਦੜਬਾਹਾ ਦੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦਸਿਆ ਕਿ, ‘‘ ਮ੍ਰਿਤਕ ਸ਼ਿਵਤਾਰ ਸਿੰਘ ਉਰਫ਼ ਰਾਜੂ ਦੇ ਭਰਾ ਜਗਤਾਰ ਸਿੰਘ ਦੇ ਬਿਆਨਾਂ ਉਪਰ ਕੁਲਯੁਗੀ ਪਤਨੀ ਖ਼ੁਸਮਨਦੀਪ ਕੌਰ ਸਹਿਤ ਉਸਦੀ ਮਾਂ, ਭਰਾ ਅਤੇ ਕਥਿਤ ਦੋਸਤ ਦੱਸੇ ਜਾ ਰਹੇ ਚਮਕੌਰ ਸਿੰਘ ਵਾਸੀ ਕੋਟਲੀ ਦੇ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ’’ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸ਼ੋਕ ਦੀ ਲਹਿਰ ਹੈ ਤੇ ਹਰ ਕੋਈ ਨੂੰਹ ਦੀ ਨਿੰਦਾ ਕਰ ਰਿਹਾ। ਪਿੰਡ ਦੇ ਲੋਕਾਂ ਮੁਤਾਬਕ ਕਰੀਬ ਚਾਰ ਮਹੀਨੇ ਪਹਿਲਾਂ ਹੀ ਮ੍ਰਿਤਕ ਸ਼ਿਵਤਾਰ ਸਿੰਘ ਦਾ ਉਕਤ ਖ਼ੁਸਮਨਦੀਪ ਕੌਰ ਨਾਲ ਵਿਆਹ ਹੋਇਆ ਸੀ। ਪ੍ਰੰਤੂ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਉਹ ਇਸ ਕੇਸ ਵਿਚ ਅਰੋਪੀ ਬਣਾਏ ਗਏ ਪਿੰਡ ਕੋਟਲੀ ਦੇ ਚਮਕੌਰ ਸਿੰਘ ਦੇ ਨਾਲ ਕਥਿਤ ਤੌਰ ‘ਤੇ ਘਰੋਂ ਚਲੀ ਗਈ ਸੀ ਤੇ ਬਾਅਦ ਵਿਚ ਪੰਚਾਇਤੀ ਰਾਜਾਨਾਮਾ ਹੋਣ ਕਾਰਨ ਸ਼ਿਵਤਾਰ ਸਿੰਘ ਨੇ ਵੱਡਾ ਦਿਲ ਦਿਖ਼ਾਉਂਦਿਆਂ ਉਸਨੂੰ ਵਾਪਸ ਲੈ ਆਂਦਾ ਸੀ।

ਇਹ ਵੀ ਪੜ੍ਹੋ  ਸੱਤ ਬੱਚਿਆਂ ਦੀ ਜਾਨ ਵਾਲੇ ਟਿੱਪਰ ਦਾ ਮਾਲਕ ਇੱਕ ਮਹੀਨੇ ਬਾਅਦ ਕਾਬੂ

ਪ੍ਰੰਤੂ ਉਸਨੇ ਇਸਦੀ ਕੋਈ ਕਦਰ ਨਹੀਂ ਪਾਈ ਤੇ ਬੀਤੀ ਰਾਤ ਇਹ ਵਾਕਾ ਕਰ ਦਿੱਤਾ। ਡੀਐਸਪੀ ਮੁਤਾਬਕ ਮੁਢਲੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈਕਿ ਇਸ ਔਰਤ ਨੇ ਇਹ ਕਹਾਣੀ ਬਣਾਉਣੀ ਸੀਕਿ ਦਾਲ ਵਿਚ ਕੁੱਝ ਜ਼ਹਿਰੀਲੀ ਵਸਤੂ ਡਿੱਗ ਪਈ ਪ੍ਰੰਤੂ ਜਲਦ ਹੀ ਸਾਰੀ ਕਹਾਣੀ ਦਾ ਪਰਦਾਫ਼ਾਸ ਹੋ ਗਿਆ। ਉਨ੍ਹਾਂ ਦਸਿਆ ਕਿ ਪਤੀ ਸ਼ਿਵਤਾਰ ਸਿੰਘ ਤੇ ਉਸਦੀ ਮਾਂ ਜਸਵਿੰਦਰ ਕੌਰ ਦੀ ਦੇਰ ਰਾਤ 12 ਵਜੇ ਦੇ ਕਰੀਬ ਮੌਤ ਹੋ ਗਈ ਸੀ ਜਦਕਿ ਪਿਤਾ ਸੁਰਜੀਤ ਸਿੰਘ ਵੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਦਸਿਆ ਕਿ ਜਲਦੀ ਹੀ ਖੁਸ਼ਮਨ ਦੀਪ ਕੌਰ ਸਹਿਤ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...