👉ਲਾੜੇ ਸਹਿਤ ਅੱਧੀ ਦਰਜ਼ਨ ਬਰਾਤੀਆਂ ਦੀ ਹਾਲਾਤ ਨਾਜ਼ੁਕ
Rajasthan News: ਬੁੱਧਵਾਰ ਤੜਕਸਾਰ ਰਾਜਸਥਾਨ ਦੇ ਜੈਪੁਰ ਇਲਾਕੇ ਵਿੱਚ ਇੱਕ ਟਰੱਕ ਅਤੇ ਜੀਪ ਵਿਚਕਾਰ ਹੋਈ ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਵਿੱਚ ਲਾੜੀ ਸਮੇਤ 5 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਲਾੜੇ ਸਮੇਤ ਅੱਧੀ ਦਰਜ਼ਨ ਬਰਾਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿੰਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿਚ ਇਲਾਜ਼ ਚੱਲ ਰਿਹਾ। ਇਹ ਹਾਦਸਾ ਸਵੇਰੇ ਲਗਭਗ 6 ਵਜੇ ਰਾਜਸਥਾਨ ਦੇ ਦੌਸਾ-ਮਨੋਹਰਪੁਰ ਹਾਈਵੇਅ ਉਪਰ ਰਾਏਸਰ ਨਜਦੀਕ ਭਟਕਬਾਸ ਪਿੰਡ ਕੋਲ ਵਾਪਰਿਆ।
ਇਹ ਵੀ ਪੜ੍ਹੋ ਗਰਮੀ ਦਾ ਕਹਿਰ; ਪੰਜਾਬ ’ਚ ਬਿਜਲੀ ਦੀ ਮੰਗ ਨੇ ਰਿਕਾਰਡ ਤੋੜਿਆ
ਮੁਢਲੀ ਪੜਤਾਲ ਮੁਤਾਬਕ ਹਾਦਸੇ ਦਾ ਕਾਰਨ ਤੇਜ ਰਫ਼ਤਾਰ ਦੱਸੀ ਜਾ ਰਹੀ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੀਪ ਬੁਰੀ ਤਰ੍ਹਾਂ ਚਕਨਾਚੂਨ ਹੋ ਗਈ ਤੇ ਲਾਸ਼ਾਂ ਅਤੇ ਜਖ਼ਮਆਂ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਗੱਡੀ ਨੂੰ ਕੱਟ ਕੇ ਬਾਹਰ ਕੱਢਣਾ ਪਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪੁੱਜ ਗਿਆ। ਦਸਿਆ ਜਾ ਰਿਹਾ ਕਿ ਜੀਪ ’ਚ ਸਵਾਰ ਬਰਾਤੀ ਮੱਧ ਪ੍ਰਦੇਸ਼ ਦੇ ਪਿੰਡ ਮੰਡੋਲੀ ਜ਼ਿਲ੍ਹਾ ਸ਼ਾਹਦੋਲ ਵਿਚੋਂ ਲਾੜੀ ਨੂੰ ਵਿਆਹ ਕੇ ਲਿਆ ਜਾ ਰਹੇ ਸਨ।
ਇਹ ਵੀ ਪੜ੍ਹੋ ਸੱਤ ਬੱਚਿਆਂ ਦੀ ਜਾਨ ਵਾਲੇ ਟਿੱਪਰ ਦਾ ਮਾਲਕ ਇੱਕ ਮਹੀਨੇ ਬਾਅਦ ਕਾਬੂ
ਇੰਨ੍ਹਾਂ ਬਰਾਤੀਆਂ ਨੇ ਅੱਗੇ ਪਿੰਡ ਉਦੇਪੁਰਵਾਟੀ ਜ਼ਿਲ੍ਹਾ ਝੁਨਝੁਨੂ ਜਾਣਾ ਸੀ। ਇਸ ਹਾਦਸੇ ਵਿਚ ਲਾੜੀ ਭਾਰਤੀ (18) ਸਮੇਤ 5 ਬਰਾਤੀਆਂ ਦੀ ਮੌਤ ਹੋ ਗਈ।ਜਿੰਨ੍ਹਾਂ ਦੀ ਪਹਿਚਾਣ ਜੀਤੂ (33) ਪੁੱਤਰ ਹਰਦਿਆਲ, ਸੁਭਾਸ਼ (28) ਪੁੱਤਰ ਮਲੀਰਾਮ ਮੀਨਾ ਦੋਨੋਂ ਵਾਸੀ ਹਾਸਪੁਰਾ ਸ਼੍ਰੀਮਾਧੋਪੁਰ, ਸੀਕਰ ਅਤੇ ਰਵੀ ਕੁਮਾਰ (17) ਪੁੱਤਰ ਛੋਟੂ ਰਾਮ ਮੀਨਾ ਦੇ ਤੌਰ ’ਤੈ ਹੋਈ ਹੈ। ਇੱਕ ਦੀ ਪਹਿਚਾਣ ਨਹੀਂ ਹੋ ਸਕੀ। ਇਸਤੋਂ ਇਲਾਵਾ ਜਖ਼ਮੀਆਂ ਵਿਚ ਲਾੜਾ ਵਿਕਰਮ ਮੀਨਾ (25) ਪੁੱਤਰ ਛੋਟੂ ਮੀਨਾ ਵੀ ਸ਼ਾਮਲ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।