Mohali News: ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਬੀਤੇ ਕੱਲ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਅੱਜ ਵੀਰਵਾਰ ਨੂੰ ਮੁਹਾਲੀ ਸਥਿਤ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਅੰਮ੍ਰਿਤਸਰ ਵਿਚ ਸਥਿਤ ਘਰੋਂ ਗ੍ਰਿਫਤਾਰ ਕਰਨ ਤੋਂ ਬਾਅਦ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਮੁਹਾਲੀ ਸਥਿਤ ਵਿਜੀਲੈਂਸ ਦੇ ਹੈਡਕੁਆਟਰ ਵਿਚ ਲਿਆਂਦਾ ਗਿਆ ਸੀ, ਜਿੱਥੇ ਰਾਤ ਨੂੰ ਇੱਥੇ ਹੀ ਰੱਖਿਆ ਗਿਆ।
ਇਹ ਵੀ ਪੜ੍ਹੋ AAP ਵੱਲੋਂ ਪੰਜ ਵਿਧਾਨ ਸਭਾ ਹਲਕਿਆਂ ‘ਚ ਨਵੇਂ ਇੰਚਾਰਜ ਨਿਯੁਕਤ
ਇਹ ਵੀ ਪਤਾ ਲੱਗਿਆ ਹੈ ਕਿ ਵਿਜੀਲੈਂਸ ਦੀ ਟੀਮ ਵੱਲੋਂ ਦੇਰ ਰਾਤ ਕਰੀਬ 11 ਵਜੇਂ ਬਿਕਰਮ ਸਿੰਘ ਮਜੀਠਿਆ ਦਾ ਸਥਾਨਕ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ। ਚਰਚਾ ਮੁਤਾਬਕ ਅੱਜ ਉਨ੍ਹਾਂ ਨੂੰ ਦੁਪਿਹਰ ਤੋਂ ਪਹਿਲਾਂ ਅਦਾਲਤ ਵਿਚ ਪੇਸ਼ ਕਰਕੇ ਵਿਜੀਲੈਂਸ ਦੁਆਰਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਦਕਿ ਦੂਜੇ ਪਾਸੇ ਮਜੀਠਿਆ ਦੇ ਵਕੀਲਾਂ ਵੱਲੋਂ ਵੀ ਵਿਜੀਲੈਂਸ ਦੀਆਂ ਦਲੀਲਾਂ ਦੀ ਕਾਟ ਕਰਨ ਲਈ ਪੂਰੀ ਕੀਤੀ ਜਾ ਰਹੀ ਹੈ ਤੇ ਉਹ ਪੂਰੀ ਕੋਸਿਸ ਕਰਨਗੇ ਕਿ ਵਿਜੀਲੈਂਸ ਪੁਲਿਸ ਰਿਮਾਂਡ ਹਾਸਲ ਨਾ ਕਰਨ ਦਿੱਤਾ ਜਾਵੇ।
ਇਹ ਵੀ ਪੜ੍ਹੋ ‘ਵੱਡਾ ਥਾਣੇਦਾਰ’ ਭਰਤੀ ਕਰਵਾਉਣ ਦੇ ਨਾਂ ‘ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ‘ਛੋਟੇ ਥਾਣੇਦਾਰ’ ਸਹਿਤ ਤਿੰਨ ਵਿਰੁਧ ਪਰਚਾ ਦਰਜ਼
ਬੀਤੇ ਕੱਲ ਵੀ ਮਜੀਠਿਆ ਦੇ ਵਕੀਲ ਅਦਾਲਤ ਪੁੱਜੇ ਸਨ, ਜਿੱਥੈ ਅਦਾਲਤ ਨੇ ਸਾਬਕਾ ਮੰਤਰੀ ਨੂੰ ਵਿਜੀਲੈਂਸ ਦੇ ਦਫ਼ਤਰ ਵਿਚ ਆਪਣੇ ਵਕੀਲ ਨਾਲ ਇੱਕ ਘੰਟਾ ਮਿਲਣ ਦੀ ਇਜਾਜਤ ਦਿੱਤੀ ਗਈ ਸੀ, ਜਿਸਤੋਂ ਬਾਅਦ ਉਨ੍ਹਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਮਿਲਣ ਵੀ ਪੁੱਜੇ। ਦਸਣਾ ਬਣਦਾ ਹੈ ਕਿ ਵਿਜੀਲੈਂਸ ਦੇ ਮੁਹਾਲੀ ਸਥਿਤ ਫ਼ਲਾਇੰਗ ਸੁਕਾਇਡ ਦਫ਼ਤਰ ਵਿਖੇ 25 ਜੂਨ ਨੂੰ ਦਰਜ਼ ਮੁਕੱਦਮੇ ਦੇ ਵਿਚ ਕਰੀਬ 540 ਕਰੋੜ ਰੁਪਏ ਦੇ ਲੈਣ-ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਸਦੇ ਨਾਲ ਹੀ ਵਿਦੇਸ਼ਾਂ ਤੋਂ ਪੈਸੇ ਆਉਣ ਅਤੇ ਖਾਤਿਆਂ ਵਿਚ ਵੀ ਵੱਡੀਆਂ ਟ੍ਰਾਂਜੈਕਸ਼ਨਾਂ ਦਾ ਖੁਲਾਸਾ ਕੀਤਾ ਗਿਆ। ਦੂਜੇ ਬਿਕਰਮ ਸਿੰਘ ਮਜੀਠਿਆ ਨੇ ਇਸ ਪਰਚੇ ਦੇ ਰਾਹੀਂ ਪੰਜਾਬ ਸਰਕਾਰ ਉਪਰ ਉਸਦੀ ਅਵਾਜ਼ ਨੂੰ ਦਬਾਉਣ ਦੀ ਕੋਸਿਸ ਦੇ ਦੋਸ਼ ਲਗਾਏ ਗਏ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




