Thursday, April 16, 2026
spot_img
spot_img

ਜੱਜ ਦੇ Peon ਦੀ ਕੁੱਟਮਾਰ SHO ਨੂੰ ਮਹਿੰਗੀ ਪਈ, ਅਦਾਲਤ ਨੇ ਪਰਚਾ ਦਰਜ਼ ਕਰਨ ਦਾ ਦਿੱਤਾ ਹੁਕਮ

Date:

spot_img

Mohali News: ਲੰਘੀ 6 ਜੁਲਾਈ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਦੀ ਪੇਸ਼ੀ ਦੌਰਾਨ ਜੱਜ ਦੇ ਇੱਕ ਪੀਅਨ ਨਾਲ ਕਥਿਤ ਕੁੱਟਮਾਰ ਪੰਜਾਬ ਪੁਲਿਸ ਦੇ ਇੱਕ SHO ਨੂੰ ਮਹਿੰਗੀ ਪੈ ਗਈ ਹੈ। ਘਟਨਾ ਦੇ ਬਾਅਦ ਕਰੀਬ 24 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾਂ ਹੋਣ ਦੇ ਚੱਲਦਿਆਂ ਹੁਣ ਅਦਾਲਤ ਨੇ ਇੱਕ ਆਦੇਸ਼ ਜਾਰੀ ਕਰਕੇ ਥਾਣਾ ਸੋਹਾਣਾ ਦੇ ਐਸਐਚਓ ਨੂੰ ਇੰਸਪੈਕਟਰ ਜਸਨਪ੍ਰੀਤ ਸਿੰਘ, ਜੋਕਿ ਥਾਣਾ ਡਕੌਲੀ ਦੇ ਐਸਐਚਓ ਵਜੋਂ ਕਾਰਜ਼ਤ ਹਨ, ਦੇ ਵਿਰੁਧ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦਸਿਆ ਕਿ 6 ਜੁਲਾਈ ਨੂੰ ਸ਼੍ਰੀ ਮਜੀਠਿਆ ਦੀ ਪੇਸ਼ੀ ਦੌਰਾਨ ਰਾਧਾ ਸੁਆਮੀ ਸਤਸੰਗ ਭਵਨ ਵਾਲੀ ਸਾਈਡ ਅਦਾਲਤ ਦਾ ਦਰਵਾਜ਼ਾ ਖੁਲਵਾਉਣ ਨੂੰ ਲੈ ਕੇ ਉਕਤ ਇੰਸਪੈਕਟਰ ਨੇ ਕਥਿਤ ਤੌਰ ‘ਤੇ ਅਦਾਲਤ ਦੇ ਪੀਅਨ ਬਲਜੀਤ ਸਿੰਘ ਦੀ ਕੁੱਟਮਾਰ ਕੀਤੀ ਸੀ, ਕਿਉਂਕਿ ਪੀਅਨ ਨੇ ਜੱਜ ਸਾਹਿਬ ਦੇ ਹੁਕਮਾਂ ਤੋਂ ਬਿਨ੍ਹਾਂ ਅਜਿਹਾ ਕਰਨ ਤੋਂ ਇੰਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ  ਜੰਡਿਆਲਾ ਗੁਰੂ ‘ਚ ਤੇਲ ਟੈਂਕਰ ਦੀ ਟੱਕਰ ਨਾਲ ਕਾਰ ਸਵਾਰ ਪਿਊ-ਪੁੱਤ ਜਿੰਦਾ ਸੜੇ

ਉਨ੍ਹਾਂ ਦਸਿਆ ਕਿ ਜਦ ਇਹ ਮਾਮਲਾ ਸਬੰਧਤ ਜੱਜ ਸਾਹਿਬ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਪੀਅਨ ਦਾ ਮੈਡੀਕਲ ਕਰਵਾਇਆ ਅਤੇ ਇਸਦੀ ਰੀਪੋਰਟ ਥਾਣੇ ਨੁੰ ਭੇਜ ਕੇ ਕਾਨੂੰਨੀ ਕਾਰਵਾਈ ਲਈ ਲਿਖਿਆ ਪ੍ਰੰਤੂ ਕੋਈ ਕਾਰਵਾਈ ਨਾਂ ਹੋਣ ‘ਤੇ ਹੁਣ ਇਹ ਆਦੇਸ਼ ਜਾਰੀ ਕੀਤੇ ਹਨ। ਹਾਲਾਂਕਿ ਪੁਲਿਸ ਨੂੰ ਇਹ ਕਾਰਵਾਈ ਲਈ ਪੱਤਰ ਵਧੀਕ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਅਨੀਸ਼ ਗੋਇਲ ਵੱਲੋਂ ਭੇਜਿਆ ਗਿਆ ਸੀ। ਜਿਸਤੋਂ ਬਾਅਦ ਹੁਣ ਮਾਣਯੋਗ ਜੱਜ ਸੰਗਮ ਕੋਸ਼ਲ ਨੇ ਐਸਐਚਓ ਸੋਹਾਣਾ ਨੂੰ ਸਖਤ ਹਿਦਾਇਤਾਂ ਦਿੰਦਿਆਂ ਸੈਕਸ਼ਨ 115(2), 132, 221 ਅਤੇ 304 ਆਫ਼ ਬੀਐਨਐਸ ਤਹਿਤ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...