Thursday, April 16, 2026
spot_img
spot_img

Bathinda-Dabwali Road ਬਾਦਲ ਰੋਡ ਤੱਕ ਬਣੀ ਜਾਮ ਦਾ ਘਰ; ਹਰ ਰੋਜ਼ ਹੋ ਰਹੇ ਹਨ ਭਿਆਨਕ ਹਾਦਸੇ

Date:

spot_img

👉ਗਣਪਤੀ ਇਨਕਲੇਵ ਤੇ ਸ਼ੀਸ ਮਹਿਲ ਦੇ ਸਾਹਮਣੇ ਬਣੇ ਭੀੜੇ ਪੁਲਾਂ ‘ਤੇ ਰਹਿੰਦਾ ਹੈ ਟਰੈਫ਼ਿਕ ਜਾਮ
Bathinda News: ਰਿੰਗ ਰੋਡ-1 ਚਾਲੂ ਹੋਣ ਅਤੇ ਬਠਿੰਡਾ ਏਮਜ਼ ‘ਚ ਮਰੀਜ਼ਾਂ ਦੀ ਵਧਦੀ ਦਿਨ-ਬ-ਦਿਨ ਭੀੜ ਬਠਿੰਡਾ-ਡੱਬਵਾਲੀ ਰੋਡ ‘ਤੇ ਟਰੈਫ਼ਿਕ ਜਾਮ ਦਾ ਵੱਡਾ ਸਬੱਬ ਬਣ ਗਈ ਹੈ। ਇੱਥੈ ਚੱਲਣ ਵਾਲੇ ਹੈਵੀ ਟਰੈਫ਼ਿਕ ਅਤੇ ਆਮ ਵਾਹਨਾਂ ਦੇ ਕਾਰਨ ਬਠਿੰਡਾ ਦੇ ਆਈਟੀਆਈ ਚੌਕ ਤੋਂ ਲੈ ਕੇ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ਼ ਤੱਕ ਇਹ ਸੜਕ ਕਰਾਸ ਕਰਨਾ ਰਾਹਗੀਰਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਇੱਥੇ ਹਰ ਦਿਨ ਲੱਗਣ ਵਾਲੇ ਵੱਡੇ ਜਾਮ ਦੇ ਵਿਚ ਅਕਸਰ ਹੀ ਮਰੀਜ਼ਾਂ ਨੂੰ ਲੈ ਕੇ ਜਾ ਰਹੀ ਐਬੁਲੈਂਸਾਂ ਇੱਥੇ ਫਸਦੀਆਂ ਦਿਖਾਈ ਦਿੰਦੀਆਂ ਹਨ। ਗਣਪਤੀ ਇਨਕਲੇਵ ਤੇ ਸ਼ੀਸ ਮਹਿਲ ਦੇ ਅੱਗੇ ਬਣੇ ਭੀੜੇ ਓਵਰਬ੍ਰਿਜ ਵੀ ਆਏ ਦਿਨ ਹਾਦਸਿਆਂ ਦਾ ਘਰ ਬਣ ਰਹੇ ਹਨ। ਜਿਕਰਯੋਗ ਹੈ ਕਿ ਚਹੁੰ ਮਾਰਗੀ ਕੌਮੀ ਮਾਰਗ ‘ਤੇ ਸਿਰਫ਼ ਦੋ ਮਾਰਗੀ ਪੁਲ ਬਣਾਏ ਹੋਏ ਹਨ, ਜਿਹੜੇ ਇੱਥੇ ਵਧਦੇ ਟਰੈਫ਼ਿਕ ਦੇ ਦਬਾਅ ਨੂੰ ਸਹਿਣ ਕਰਨ ਦੇ ਸਮਰੱਥ ਨਹੀਂ ਹਨ।ਪ੍ਰਸ਼ਾਸਨ ਵੱਲੋਂ ਇੱਥੇ ਵਧਦੇ ਟਰੈਫ਼ਿਕ ਜਾਮ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਥੇ ਇਹ ਦਸਣਾ ਵੀ ਜਰੂਰੀ ਹੈ ਕਿ ਫ਼ੌਜੀ ਛਾਉਣੀ ਦੇ ਨਾਲ ਕਰੀਬ 6 ਮਹੀਨੇ ਪਹਿਲਾਂ ਸ਼ੁਰੂ ਹੋਈ ਰਿੰਗ ਰੋਡ-1 ਦੇ ਕਾਰਨ ਜਿਆਦਾਤਰ ਹੈਵੀ ਟਰੈਫ਼ਿਕ ਆਈਟੀਆਈ ਕੋਲੋਂ ਹੋ ਕੇ ਡੱਬਵਾਲੀ ਰੋਡ ਅਤੇ ਬਾਦਲ ਰੋਡ ਨੂੰ ਗੁਜ਼ਰਦਾ ਹੈ। ਇਸੇ ਤਰ੍ਹਾਂ ਏਮਜ਼ ਬਣਨ ਕਾਰਨ ਵੀ ਇਸ ਮਾਰਗ ਉੱਪਰ ਟਰੈਫ਼ਿਕ ਵਿਚ ਭਾਰੀ ਵਾਧਾ ਹੋਇਆ ਹੈ। ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸ ਮਾਰਗ ‘ਤੇ ਵਧਦੇ ਟਰੈਫ਼ਿਕ ਦੇ ਹੱਲ ਲਈ ਫ਼ਿਲਹਾਲ ਕੋਈ ਯੋਜਨਾ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ। ਹਾਲਾਕਿ ਆਮ ਲੋਕਾਂ ਦਾ ਵੀ ਮੰਨਣਾ ਹੈਕਿ ਸ਼ਹਿਰ ਦੇ ਵਿਚ ਹੀ ਆ ਚੁੱਕੇ ਇਸ ਇਲਾਕੇ ਵਿਚ ਟਰੈਫ਼ਿਕ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਇੱਕ ਹੋਰ ਇੰਨਰ ਰਿੰਗ ਰੋਡ ਤਿਆਰ ਕਰਨ ਦੀ ਜਰੂਰਤ ਹੈ।

ਇਹ ਵੀ ਪੜ੍ਹੋ  15000 ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਵਿਭਾਗ ਦਾ ਦਰੋਗਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

👉ਇਸ ਮਸਲੇ ‘ਤੇ ਕੀ ਕਹਿਣਾ ਹੈ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਦਾ
ਉਧਰ, ਜਦ ਇਸ ਮਸਲੇ ਸਬੰਧੀ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਇਸ ਰੋਡ ਉਪਰ ਸਚਮੁੱਚ ਹੀ ਟਰੈਫ਼ਿਕ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਰਹੀ ਹੈ। ਸ: ਗਿੱਲ ਨੇ ਕਿਹਾ ਕਿ ਇਸਦੇ ਹੱਲ ਲਈ ਉਨ੍ਹਾਂ ਵੱਲੋਂ ਬਠਿੰਡਾ ਸ਼ਹਿਰ ਦੇ ਆਸਪਾਸ ਇੱਕ ਇੰਨਰ ਰਿੰਗ ਰੋਡ ਬਣਾਉਣ, ਫ਼ੌਜੀ ਛਾਉਣੀ ਦੇ ਨਾਲ ਗੁਜਰਦੀ ਰਿੰਗ ਰੋਡ-1 ਨੂੰ ਮਾਨਸਾ ਰੋਡ ਤੱਕ ਲਿਜਾਣ ਅਤੇ ਬਠਿੰਡਾ ਏਮਜ਼ ਦੇ ਸਾਹਮਣੇ ਓਵਰਬ੍ਰਿਜ ਬਣਾਉਣ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਹਨ ਤੇ ਇਸਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੀ ਡੀਓ ਲੈਟਰ ਲਿਖਵਾਇਆ ਗਿਆ। ਵਿਧਾਇਕ ਗਿੱਲ ਮੁਤਾਬਕ ਬਠਿੰਡਾ ਸ਼ਹਿਰ ਦੇ ਲਈ ਸੰਭਾਵੀ ਇੰਨਰ ਰਿੰਗ ਰੋਡ ਬਹੁਤ ਜਰੂਰੀ ਹੈ ਤੇ ਇਸਦੇ ਉੱਪਰ ਕਰੀਬ 800 ਤੋਂ 1000 ਹਜ਼ਾਰ ਕਰੋੜ ਦਾ ਖਰਚ ਆਵੇਗਾ। ਮੁੱਖ ਮੰਤਰੀ ਵੱਲੋਂ ਭੇਜੇ ਪੱਤਰ ਤੋਂ ਬਾਅਦ ਇਸ ਸਬੰਧੀ ਕੇਂਦਰ ਨੇ ਐਨਐਚਆਈ ਨੂੰ ਲਿਖਿਆ ਹੈ।ਜਗਰੂਪ ਸਿੰਘ ਗਿੱਲ ਮੁਤਾਬਕ ਇਸੇ ਤਰ੍ਹਾਂ ਰਿੰਗ ਰੋਡ-1 ਨੂੰ ਮਾਨਸਾ ਰੋਡ ਤੱਕ ਲਿਜਾਣ ਲਈ ਉਨ੍ਹਾਂ ਵੱਲੋਂ ਮੁੱਦਾ ਵਿਧਾਨ ਸਭਾ ਵਿਚ ਵੀ ਚੁੱਕਿਆ ਗਿਆ ਸੀ। ਜਦਕਿ ਏਮਜ਼ ਦੇ ਸਾਹਮਣੇ ਪੁਲ ਲਈ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਅਤੇ ਪੁਰਾਣਾ ਸ਼ਹਿਰੀ ਹੋਣ ਦੇ ਨਾਤੇ ਉਹ ਹਰ ਮੁਸ਼ਕਿਲ ਤੋਂ ਵਾਕਫ਼ ਹਨ ਅਤੇ ਇਸਦੇ ਹੱਲ ਲਈ ਵੀ ਯਤਨਸ਼ੀਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...