Bathinda News: ਸੂਬੇ ਦੇ 9 ਨਗਰ ਨਿਗਮਾਂ ਤੇ 100 ਦੇ ਕਰੀਬ ਨਗਰ ਕੋਂਸਲਾਂ ਦੀਆਂ ਚੋਣਾਂ ਦਾ ਮਾਮਲਾ ਅਦਾਲਤੀ ‘ਚੱਕਰਾਂ’ ‘ਚ ਫ਼ਸਣ ਕਾਰਨ ਕੋਂਸਲਰ ਬਣਨ ਦੇ ਚਾਹਵਾਨਾਂ ਦੇ ਉਤਸ਼ਾਹ ਨੂੰ ਮੱਠਾਂ ਕਰ ਦਿੱਤਾ ਹੈ। ਬਠਿੰਡਾ ‘ਚ ਉਨ੍ਹਾਂ ਕੋਂਸਲਰਾਂ ਨਾਲ ਤਾਂ ਹੋਰ ਵੀ ‘ਭੈੜੀ’ ਹੁੰਦੀ ਜਾਪ ਰਹੀ ਹੈ,ਜੋ ਬਗਾਨਿਆਂ ਦੇ ਸਹਾਰੇ ਮੁੜ ਨਗਰ ਨਿਗਮ ਦੀਆਂ ਪੋੜੀਆਂ ਚੜ੍ਹਣ ਲਈ ਆਪਣਿਆਂ ਦਾ ਵੀ ਸਾਥ ਛੱਡ ਆਏ ਹਨ।ਹਾਲਾਂਕਿ ਇਹਨਾਂ ਵਿਚੋਂ ਕਈ ਆਗੂ ਜਿੱਥੇ ਨਿਗਮ ਚੋਣਾਂ ਦੇ ਐਲਾਨ ਹੋਣ ਦੀ ਉਡੀਕ ਵਿਚ ਨਵੀਂ ਪਾਰਟੀ ਜੁਆਇੰਨ ਕਰਨ ਦੀ ਤਾਕ ਵਿਚ ਦੱਸੇ ਜਾ ਰਹੇ ਹਨ, ਉਥੇ ਲੋੜ ਪੈਣ ‘ਤੇ ਆਪਣੀ ਪੁਰਾਣੀ ਪਾਰਟੀ ‘ਚ ਟਿਕਟ ਲੈਣ ਦਾ ਜੁਗਾੜ ਕਰਦੇ ਵੀ ਦੇਖੇ ਜਾ ਸਕਦੇ ਹਨ। ਪ੍ਰੰਤੂ ਹੁਣ ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਜੇਕਰ ਚੋਣਾਂ ਪਿੱਛੇ ਪੈਂਦੀਆਂ ਹਨ ਤਾਂ ਅਜਿਹੇ ਦਲ-ਬਦਲੂਆਂ ਨੂੰ ਸਭ ਤੋਂ ਕਰਾਰਾ ਝਟਕਾ ਲੱਗਣਾ ਯਕੀਨੀ ਹੈ।
ਇਹ ਵੀ ਪੜ੍ਹੋ ਗਿਆਨੀ ਰਘਵੀਰ ਸਿੰਘ ਦੀ ਵੀ ਹੋਵੇਗੀ ਬਰਖ਼ਾਸਤੀ!,SGPC ਨੇ 72 ਘੰਟਿਆਂ ਦਾ ਸਮਾਂ ਦਿੱਤਾ
ਦਸਣਾ ਬਣਦਾ ਹੈ ਕਿ ਫ਼ਰਵਰੀ 2021 ਵਿਚ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ ਤੇ 15 ਅਪ੍ਰੈਲ ਵਿਚ ਨਿਗਮ ਦੇ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਹੋਈ ਸੀ। ਜਿਸਦੇ ਚੱਲਦੇ 14 ਅਪ੍ਰੈਲ ਨੂੰ ਇਸ ਹਾਊਸ ਦੀ ਮਿਆਦ ਖ਼ਤਮ ਹੋ ਜਾਣੀ ਹੈ। ਜਦਕਿ ਹਾਈਕੋਰਟ ਨੇ ਹੁਣ 18 ਮਾਰਚ ਤੱਕ ਚੋਣ ਪ੍ਰਕ੍ਰਿਆ ਸ਼ੁਰੂ ਕਰਨ ਉੱਪਰ ਰੋਕ ਲਗਾ ਦਿੱਤੀ ਹੈ। ਜੇਕਰ ਇੱਕ-ਅੱਧੀ ਤਰੀਕ ਹੋਰ ਪੈਂਦੀ ਹੈ ਤਾਂ ਮੁੜ ਸਰਕਾਰ ਵੱਲੋਂ ਚੋਣਾਂ ਕਰਵਾਉਣ ਉੱਪਰ ਵੀ ਸਵਾਲੀਆਂ ਨਿਸ਼ਾਨ ਖੜ੍ਹੇ ਹੋਣ ਲੱਗ ਜਾਣੇ ਹਨ, ਕਿਉਂਕਿ ਵਿਧਾਨ ਸਭਾ ਚੋਣਾਂ ਐਨ ਸਿਰ ‘ਤੇ ਹੋਣ ਕਾਰਨ ਅਜਿਹੇ ਸਿਆਸੀ ਹਾਲਾਤਾਂ ਵਿਚ ਸੱਤਾਧਾਰੀ ਧਿਰ ਵੱਲੋਂ ਸ਼ਹਿਰੀ ਇਲਾਕਿਆਂ ਦੇ ਵੋਟਰਾਂ ਦਾ ‘ਮੂਡ’ ਪਰਖਣ ਦਾ ਤਜ਼ਰਬਾ ਕਰਨ ਦਾ ਰਿਸਕ ਲੈਣ ਦੀ ਸੰਭਾਵਨਾ ਘੱਟ ਹੀ ਜਾਪਦੀ ਹੈ।
ਇਹ ਵੀ ਪੜ੍ਹੋ Ravneet Bittu ਦਾ ਅਕਾਲੀ ਦਲ ਬਾਦਲ ‘ਤੇ ਵੱਡਾ ਸਿਆਸੀ ਹਮਲਾ; ‘‘ਪੰਜਾਬ ‘ਚ ਨਸ਼ੇ ਤੇ ਬੇਅਦਬੀ ਲਈ ਜਿੰਮੇਵਾਰ”
ਜਿਕਰਯੋਗ ਹੈ ਕਿ ਮੌਜੂਦਾ ਸਮੇਂ ਬਠਿੰਡਾ ਨਗਰ ਨਿਗਮ ਦੀ ਸਿਆਸਤ ਵਿਚ ਮਿਲਗੋਭਾ ਬਣਿਆ ਹੋਇਆ। ਪਹਿਲਾਂ ਮਨਪ੍ਰੀਤ ਹਿਮਾਇਤੀ ਮੇਅਰ ਨੂੰ ਗੱਦੀਓ ਉਤਾਰਨ ਤੇ ਮੁੜ ਮੇਅਰ ਦੀ ਹੋਈ ਚੋਣ ਨੇ ਜਿੱਥੇ ਸ਼ਹਿਰ ਦੇ ਕੁੱਝ ਅਸੂਲਾਂ ਉੱਪਰ ਚੱਲਣ ਦਾ ਦਾਅਵਾ ਕਰਨ ਵਾਲੇ ਸਿਆਸੀ ‘ਭੱਦਰਪੁਰਸ਼ਾਂ’ ਦੇ ਚਿਹਰਿਆਂ ਤੋਂ ਨਕਾਬ ਉਤਾਰ ਦਿੱਤਾ ਹੈ ਉਥੇ ਇਹਨਾਂ ਦੇ ਅਜਿਹੇ ਵਰਤਾਰੇ ਨੂੰ ਦੇਖ ਕੇ ਅੱਖਾਂ ਮੀਟਣ ਵਾਲੇ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਟਿਕਟਾਂ ਤੋਂ ਚੋਣਾਂ ਲੜਣ ਦਾ ‘ਖਵਾਬ’ ਦੇਖ ਰਹੇ ਆਗੂਆਂ ਦੇ ਕਿਰਦਾਰ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਬੇਸ਼ੱਕ ਇਹ ਸਿਆਸੀ ਆਗੂ ਖੁਦ ਨੂੰ ਜਿਆਦਾ ‘ਸਿਆਣੇ’ ਮੰਨ ਕੇ ਚੱਲ ਰਹੇ ਹਨ ਪ੍ਰੰਤੂ ਇੰਨ੍ਹਾਂ ਨੂੰ ਚੁਣਨ ਵਾਲੇ ‘ਵੋਟਰ’ ਅੱਜ ਇੰਨ੍ਹਾਂ ਨਾਲੋਂ ਵੀ ਸਮਝਦਾਰ ਮੰਨੇ ਜਾਂਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





