ਜਲੰਧਰ, 24 ਜੂਨ: ਆਗਾਮੀ 10 ਜੁਲਾਈ ਨੂੰ ਜਲੰਧਰ ਪੱਛਮੀ ਹਲਕੇ ’ਚ ਹੋਣ ਜਾ ਰਹੀ ਉੱਪ ਚੋਣ ਲਈ ਜਲੰਧਰ ’ਚ ਡੇਰਾ ਲਗਾਈ ਬੈਠੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੀਆਂ ਪਾਰਟੀਆਂ ’ਚ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। ਚੋਣ ਪ੍ਰਚਾਰ ਸ਼ੁਰੂ ਹੁੰਦੇ ਹੀ ਕਾਂਗਰਸ ਤੇ ਭਾਜਪਾ ਨੂੰ ਲੱਗੇ ਵੱਡੇ ਝਟਕੇ ਦਿੰਦਿਆਂ ਮੁੱਖ ਮੰਤਰੀ ਦੀ ਅਗਵਾਈ ਹੇਠ ਮੌਜੂਦ ਕੌਂਸਲਰ ਸਹਿਤ ਕਈ ਸਾਬਕਾ ਕੋਸਲਰਾਂ ਤੇ ਹੋਰਨਾਂ ਅਹੁੱਦੇਦਾਰਾਂ ਨੇ ਆਮ ਆਦਮੀ ਪਾਰਟੀ ਵਿਚ ਸਮੂਲੀਅਤ ਕਰ ਲਈ ਹੈ। ਇਸ ਹਲਕੇ ਤੋਂ ਆਪ ਉਮੀਦਵਾਰ ਮਹਿੰਦਰ ਭਗਤ ਦੀ ਹਾਜ਼ਰੀ ’ਚ ਆਪ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਕੌਂਸਲਰ ਰਾਜੀਵ ਓਂਕਾਰ ਟਿੱਕਾ, ਸਾਬਕਾ ਕੌਂਸਲਰ ਦਰਸ਼ਨ ਭਗਤ ਅਤੇ ਸਾਬਕਾ ਉਪ-ਚੇਅਰਮੈਨ ਰਜਨੀਸ਼ ਚਾਚਾ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ।
ਆਪ ਦਾ ਵੱਡਾ ਦਾਅਵਾ: ਬਾਜਵਾ ਘਰ ਦੀਆਂ 12 ਪੌੜੀਆਂ ਚੜ੍ਹ ਕੇ ਕਦੇ ਵੀ ਭਾਜਪਾ ’ਚ ਹੋ ਸਕਦੇ ਹਨ ਸ਼ਾਮਲ
ਜਿਕਰਯੋਗ ਹੈ ਕਿ ਉਪ ਚੋਣ ਦੇ ਪ੍ਰਚਾਰ ਦੀ ਕਮਾਂਡ ਸੰਭਾਲ ਰਹੇ ਮੁੱਖ ਮੰਤਰੀ ਸ: ਮਾਨ ਨੇ ਜਲੰਧਰ ਵਿਚ ਅਗਲੇ ਤਿੰਨ ਸਾਲਾਂ ਲਈ ਇੱਕ ਮਕਾਨ ਵੀ ਕਿਰਾਏ ’ਤੇ ਲੈ ਲਿਆ ਹੈ। ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਹਫ਼ਤੇ ਦੇ ਕੁੱਝ ਦਿਨ ਇੱਥੇ ਬਿਤਾਇਆ ਕਰਨਗੇ ਤੇ ਮਾਝਾ ਅਤੇ ਦੁਆਬਾ ਖੇਤਰ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਜਾਣ ਦੀ ਜਰੂਰਤ ਨਹੀਂ ਪਏਗੀ। ਗੌਰਤਲਬ ਹੈ ਕਿ ਇਹ ਜਿਮਨੀ ਚੋਣ ਆਪ ਦੀ ਟਿਕਟ ‘ਤੇ ਜਿੱਤੇ ਵਿਧਾਇਕ ਸ਼ੀਤਲ ਅੰਗਰਾਲ ਵੱਲੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸਮੂਲੀਅਤ ਕਰਨ ਦੇ ਚੱਲਦੇ ਹੋ ਰਹੀ ਹੈ। ਭਾਜਪਾ ਵੱਲੋਂ ਹੁਣ ਸ਼ੀਤਲ ਅੰਗਰਾਲ ਨੂੰ ਟਿਕਟ ਦਿੱਤੀ ਗਈ ਹੈ।
Share the post "ਜਲੰਧਰ ’ਚ ਕਾਂਗਰਸ ਨੂੰ ਝਟਕਾ, ਕੋਂਸਲਰ ਸਹਿਤ ਕਈ ਆਗੂਆਂ ਨੇ ਭਗਵੰਤ ਮਾਨ ਦੀ ਹਾਜ਼ਰੀ ’ਚ ਚੁੱਕਿਆ ਝਾੜੂ"