ਭਾਰਤ ‘ਚ ਬਦਲਣ ਜਾ ਰਹੀ ਕਰੰਸੀ! ਪਲਾਸਟਿਕ ਨੋਟ ਬਾਜ਼ਾਰ ‘ਚ ਲਿਆਉਣ ਦੀ ਤਿਆਰੀ ਜ਼ੋਰਾਂ ‘ਤੇ, 10-20 ਰੁਪਏ ਦੇ ਪਲਾਸਟਿਕ ਨੋਟਾਂ ਦਾ ਹੋਵੇਗਾ ਟ੍ਰਾਇਲ

Date:

spot_img

ਨਿਊਜ਼ ਡੈਸਕ : ਜੇਕਰ ਤੁਹਾਡੀ ਜੇਬ ਵਿੱਚ ਪਿਆ 10 ਜਾਂ 20 ਰੁਪਏ ਦਾ ਨੋਟ ਪਾਣੀ ਵਿੱਚ ਭਿੱਜਣ ਦੇ ਬਾਵਜੂਦ ਖਰਾਬ ਨਾ ਹੋਵੇ, ਨਾ ਹੀ ਜਲਦੀ ਫਟੇ, ਤਾਂ ਕਿੰਨਾ ਵਧੀਆ ਹੋਵੇਗਾ? ਜੀ ਹਾਂ! ਭਾਰਤ ਵਿੱਚ ਹੁਣ ਕਰੰਸੀ ਨੂੰ ਲੈ ਕੇ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਜਲਦ ਹੀ ਬਾਜ਼ਾਰ ਵਿੱਚ ਕਾਗਜ਼ ਦੀ ਬਜਾਏ ਪਲਾਸਟਿਕ ਦੇ ਨੋਟ ਆ ਸਕਦੇ ਹਨ। ਇਸ ਦੀ ਸ਼ੁਰੂਆਤ 10 ਅਤੇ 20 ਰੁਪਏ ਦੇ ਨੋਟਾਂ ਨਾਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ RBI ਦੀ ਇਸ ਨਵੀਂ ਯੋਜਨਾ ਵਿੱਚ ਕੀ ਕੁਝ ਖਾਸ ਹੋਣ ਵਾਲਾ ਹੈ। ਦਰਅਸਲ, ਰਿਪੋਰਟਾਂ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਯਾਨੀ RBI ਵੱਲੋਂ 1 ਅਪ੍ਰੈਲ 2027 ਤੋਂ 10 ਅਤੇ 20 ਰੁਪਏ ਦੇ ਪਲਾਸਟਿਕ ਨੋਟਾਂ ਦਾ ਫੀਲਡ ਟ੍ਰਾਇਲ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਟ੍ਰਾਇਲ ਤਹਿਤ ਲਗਭਗ ਇੱਕ ਅਰਬ ਪਲਾਸਟਿਕ ਨੋਟਾਂ ਦੀ ਜਾਂਚ ਕੀਤੀ ਜਾਣੀ ਹੈ।

ਇਹ ਵੀ ਪੜ੍ਹੋ 👉ਚੰਡੀਗੜ੍ਹ ‘ਚ ਪੈਨਸ਼ਨ ਹੋਈ ਦੁੱਗਣੀ! ਵਿਧਵਾ ਤੇ ਦਿਵਿਆਂਗਾਂ ਨੂੰ ਹੁਣ ਮਿਲਣਗੇ 2000 ਰੁਪਏ

ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਨਵੇਂ ਨੋਟਾਂ ਦਾ ਆਕਾਰ ਮੌਜੂਦਾ ਕਾਗਜ਼ੀ ਨੋਟਾਂ ਵਰਗਾ ਹੀ ਰੱਖਣ ਦੀ ਯੋਜਨਾ ਹੈ। ਇਸ ਦਾ ਮਕਸਦ ਸਿਰਫ਼ ਨਵੇਂ ਨੋਟ ਲਿਆਉਣਾ ਹੀ ਨਹੀਂ, ਸਗੋਂ ਬੈਂਕਾਂ ਨੂੰ ਹੋਣ ਵਾਲੇ ਵਾਧੂ ਖਰਚੇ ਤੋਂ ਵੀ ਬਚਾਉਣਾ ਹੈ। ਹੁਣ ਸਵਾਲ ਇਹ ਹੈ ਕਿ ਨੋਟਾਂ ਦਾ ਆਕਾਰ ਇੱਕੋ ਜਿਹਾ ਰੱਖਣ ਨਾਲ ਕੀ ਫਾਇਦਾ ਹੋਵੇਗਾ? ਦਰਅਸਲ, ਜੇਕਰ ਨਵੇਂ ਨੋਟਾਂ ਦਾ ਸਾਈਜ਼ ਬਦਲਿਆ ਜਾਂਦਾ ਹੈ, ਤਾਂ ਦੇਸ਼ ਭਰ ਦੀਆਂ ATM ਮਸ਼ੀਨਾਂ ਵਿੱਚ ਵੀ ਤਕਨੀਕੀ ਬਦਲਾਅ ਕਰਨੇ ਪੈ ਸਕਦੇ ਹਨ। ਇਸ ਵਿੱਚ ਨੋਟਾਂ ਨੂੰ ਪਛਾਣਨ ਵਾਲੇ ਸੈਂਸਰ ਅਤੇ ਹੋਰ ਪੁਰਜ਼ਿਆਂ ਨੂੰ ਅਪਡੇਟ ਕਰਨਾ ਪਵੇਗਾ।ਤੁਹਾਨੂੰ ਦੱਸ ਦੇਈਏ ਕਿ ਜਦੋਂ ਪਹਿਲਾਂ 100 ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ, ਤਾਂ ਦੇਸ਼ ਦੇ ਲਗਭਗ 2 ਲੱਖ 40 ਹਜ਼ਾਰ ATM ਵਿੱਚ ਬਦਲਾਅ ਕਰਨੇ ਪਏ ਸਨ। ਇਸ ਕੰਮ ‘ਤੇ ATM ਉਦਯੋਗ ਨੂੰ ਕਰੀਬ 100 ਕਰੋੜ ਰੁਪਏ ਖਰਚ ਕਰਨੇ ਪਏ ਸਨ। ਇਸ ਵਾਰ ਨੋਟਾਂ ਦਾ ਆਕਾਰ ਨਾ ਬਦਲਣ ਨਾਲ ਬੈਂਕਾਂ ਦੇ ਕਰੋੜਾਂ ਰੁਪਏ ਬਚ ਸਕਦੇ ਹਨ।

ਹੁਣ ਗੱਲ ਕਰਦੇ ਹਾਂ ਕਿ ਇਹ ਪਲਾਸਟਿਕ ਦੇ ਨੋਟ ਬਣਨਗੇ ਕਿਵੇਂ?

ਇਸ ਪ੍ਰੋਜੈਕਟ ਲਈ RBI ਦੀ ਸਹਾਇਕ ਕੰਪਨੀ BRBNMPL ਵੱਲੋਂ ਟੈਂਡਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਛੇ ਕੰਪਨੀਆਂ ਨੇ ਬੋਲੀ ਲਗਾਈ ਹੈ। ਇਨ੍ਹਾਂ ਵਿੱਚ ਭਾਰਤੀ ਕੰਪਨੀ Uflex ਵੀ ਸ਼ਾਮਲ ਹੈ, ਜਿਸ ਨੇ ਅਮਰੀਕੀ ਕੰਪਨੀ Spectra Systems ਨਾਲ ਸਾਂਝੇਦਾਰੀ ਕੀਤੀ ਹੈ। ਇਸ ਪ੍ਰੋਜੈਕਟ ਤਹਿਤ 10 ਅਤੇ 20 ਰੁਪਏ ਦੇ ਨੋਟਾਂ ਲਈ 68 ਹਜ਼ਾਰ ਰੀਮ ਵਿਸ਼ੇਸ਼ ਪਲਾਸਟਿਕ ਸ਼ੀਟਾਂ ਖਰੀਦਣ ਦੀ ਯੋਜਨਾ ਹੈ। ਇਹ ਸ਼ੀਟਾਂ BOPP ਤਕਨੀਕ ਨਾਲ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ‘ਤੇ ਖਾਸ ਕੋਟਿੰਗ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ 👉ਮਾਨ ਸਰਕਾਰ ਦੇ ਫਾਸਟਟਰੈਕ ਪੋਰਟਲ ਨੇ ‘ਈਜ਼ ਆਫ਼ ਡੂਇੰਗ ਬਿਜ਼ਨਸ’ ਤਹਿਤ ਨਵੇਂ ਮਾਪਦੰਡ ਸਥਾਪਤ ਕੀਤੇ; 16 ਮਹੀਨਿਆਂ ਵਿੱਚ 20 ਹਜ਼ਾਰ ਤੋਂ ਵੱਧ ਪ੍ਰਵਾਨਗੀਆਂ ਜਾਰੀ

ਹੁਣ ਸਭ ਤੋਂ ਵੱਡਾ ਫਾਇਦਾ ਜਾਣ ਲਓ!

RBI ਗਵਰਨਰ ਸੰਜੇ ਮਲਹੋਤਰਾ ਮੁਤਾਬਕ ਪਲਾਸਟਿਕ ਦੇ ਨੋਟ ਆਮ ਕਾਗਜ਼ੀ ਨੋਟਾਂ ਦੇ ਮੁਕਾਬਲੇ 2 ਤੋਂ 4 ਗੁਣਾ ਜ਼ਿਆਦਾ ਸਮਾਂ ਚੱਲ ਸਕਦੇ ਹਨ। ਯਾਨੀ ਇਹ ਨੋਟ ਜਲਦੀ ਫਟਣ ਜਾਂ ਖਰਾਬ ਹੋਣ ਦੀ ਸਮੱਸਿਆ ਨੂੰ ਘਟਾ ਸਕਦੇ ਹਨ। ਆਸਟ੍ਰੇਲੀਆ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ ਅਤੇ ਸਿੰਗਾਪੁਰ ਵਰਗੇ ਕਈ ਦੇਸ਼ ਪਹਿਲਾਂ ਹੀ ਪਲਾਸਟਿਕ ਦੀ ਕਰੰਸੀ ਵਰਤ ਰਹੇ ਹਨ। ਆਸਟ੍ਰੇਲੀਆ ਨੇ ਤਾਂ 1988 ਵਿੱਚ ਹੀ ਪਲਾਸਟਿਕ ਦੇ ਨੋਟ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਸਨ। ਹਾਲਾਂਕਿ, ਭਾਰਤ ਵਿੱਚ ਇਨ੍ਹਾਂ ਨੋਟਾਂ ਨੂੰ ਵੱਡੇ ਪੱਧਰ ‘ਤੇ ਲਾਗੂ ਕਰਨ ਤੋਂ ਪਹਿਲਾਂ ਮੌਸਮ ਅਤੇ ਰੋਜ਼ਾਨਾ ਵਰਤੋਂ ਦੀਆਂ ਸਥਿਤੀਆਂ ਵਿੱਚ ਚੰਗੀ ਤਰ੍ਹਾਂ ਪਰਖਿਆ ਜਾਵੇਗਾ। ਫਿਲਹਾਲ ਇਹ ਟ੍ਰਾਇਲ ਦੀ ਯੋਜਨਾ ਹੈ, ਇਸ ਲਈ ਆਮ ਲੋਕਾਂ ਨੂੰ ਨਵੇਂ ਨੋਟ ਮਿਲਣ ਲਈ ਅਜੇ ਇੰਤਜ਼ਾਰ ਕਰਨਾ ਪੈ ਸਕਦਾ ਹੈ। ਤੁਸੀਂ ਦੱਸੋ, ਕੀ ਭਾਰਤ ਵਿੱਚ ਕਾਗਜ਼ੀ ਨੋਟਾਂ ਦੀ ਥਾਂ ਪਲਾਸਟਿਕ ਦੇ ਨੋਟ ਆਉਣੇ ਚਾਹੀਦੇ ਹਨ? ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਅਮਰੀਕਾ ਗ੍ਰੀਨ ਕਾਰਡ ਲਾਟਰੀ 2027 ‘ਤੇ ਫਿਰ ਲੱਗੀ ਰੋਕ! ਜਾਣੋ ਨਵਾਂ ਫ਼ੈਸਲਾ

America News : ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ...

ਚੰਡੀਗੜ੍ਹ ‘ਚ ਪੈਨਸ਼ਨ ਹੋਈ ਦੁੱਗਣੀ! ਵਿਧਵਾ ਤੇ ਦਿਵਿਆਂਗਾਂ ਨੂੰ ਹੁਣ ਮਿਲਣਗੇ 2000 ਰੁਪਏ

ਨਿਊਜ਼ ਡੈਸਕ : ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਵਿਧਵਾ...

ਲੋਕ ‘ਆਪ’ ਨੂੰ ਪੰਜਾਬ ਦਾ ਵਿਕਾਸ ਜਾਰੀ ਰੱਖਣ ਲਈ ਇਕ ਹੋਰ ਮੌਕਾ ਦੇਣਗੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਸਾਡੀ ਸਾਫ਼ ਨੀਅਤ ਕਰਕੇ ਹਰ ਪਿੰਡ ਵਿੱਚ ਸੜਕਾਂ, ਸਕੂਲ,...