spot_img
spot_img

ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਮਹਾਰਾਣਾ ਪ੍ਰਤਾਪ ਦੇ ਨਾਮ ‘ਤੇ ਚੇਅਰ ਅਤੇ ਅਧਿਐਨ ਕੇਂਦਰ ਦੀ ਸਥਾਪਨਾ ਹੋਵੇਗੀ – ਮੁੱਖ ਮੰਤਰੀ

Date:

spot_img

👉ਮਹਾਰਾਣਾ ਪ੍ਰਤਾਪ ਜਯੰਤੀ ‘ਤੇ ਅੰਬਾਲਾ ਦੇ ਸ਼ਹਿਜ਼ਾਦਪੁਰ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ ਕੀਤੇ ਕਈ ਐਲਾਨ

👉ਬੜਾਗੜ੍ਹ ਦੇ ਕਾਲਜ ਦਾ ਨਾਮ ਮਹਾਰਾਣੀ ਪਦਮਾਵਤੀ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ

👉ਰਾਜਪੂਤ ਹੋਸਟਲ ਦੇ ਨਿਰਮਾਣ ਕਾਰਜ ਲਈ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ

Chandigarh News : ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਮਹਾਰਾਣਾ ਪ੍ਰਤਾਪ ਦੇ ਨਾਮ ‘ਤੇ ਅਧਿਐਨ ਕੇਂਦਰ ਅਤੇ ਇੱਕ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਜ਼ਾਦਪੁਰ ਦੇ ਬੜਾਗੜ੍ਹ ਵਿੱਚ ਸਥਿਤ ਸਰਕਾਰੀ ਮਹਿਲਾ ਕਾਲਜ ਦਾ ਨਾਮ ਬਦਲ ਕੇ ਮਹਾਰਾਣੀ ਪਦਮਾਵਤੀ ਸਰਕਾਰੀ ਕਾਲਜ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਐਤਵਾਰ ਨੂੰ ਅੰਬਾਲਾ ਦੇ ਸ਼ਹਿਜ਼ਾਦਪੁਰ ਵਿੱਚ ‘ਸੰਤ-ਮਹਾਂਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ’ ਦੇ ਤਹਿਤ ਆਯੋਜਿਤ ਮਹਾਰਾਣਾ ਪ੍ਰਤਾਪ ਜਯੰਤੀ ਦੇ ਰਾਜ ਪੱਧਰੀ ਸਮਾਰੋਹ ਵਿੱਚ ਕੀਤੇ। ਉਨ੍ਹਾਂ ਨੇ ਨਾਰਾਇਣਗੜ੍ਹ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ, ਰਾਜਪੂਤ ਹੋਸਟਲ ਦੇ ਨਿਰਮਾਣ ਕਾਰਜ ਲਈ 31 ਲੱਖ ਰੁਪਏ ਦੇਣ ਅਤੇ ਸ਼ਹਿਜ਼ਾਦਪੁਰ ਦੇ ਕੱਚੇ ਨਾਲੇ ਨੂੰ ਪੱਕਾ ਕਰਵਾਏ ਜਾਣ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮਹਾਰਾਣਾ ਪ੍ਰਤਾਪ ਦੇ ਨਵੀਨੀਕਰਨ ਕੀਤੇ ਬੁੱਤ ਦਾ ਉਦਘਾਟਨ ਵੀ ਕੀਤਾ। ਸਮਾਰੋਹ ਵਿੱਚ ਮਿਜ਼ੋਰਮ ਦੇ ਰਾਜਪਾਲ ਜਨਰਲ (ਡਾ.) ਵਿਜੇ ਕੁਮਾਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ 👉 ਗੁਰਦਾਸਪੁਰ ਵਿਖੇ ਗ੍ਰਨੇਡ ਸੁੱਟਣ ਦੇ ਮਾਮਲੇ ‘ਚ ਤਿੰਨ ਮੁਲਜ਼ਮ ਗ੍ਰਿਫ਼ਤਾਰ; ਮੁਲਜ਼ਮਾਂ ਕੋਲੋਂ ਇੱਕ ਹੋਰ ਗ੍ਰਨੇਡ ਬਰਾਮਦ

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਅਜਿਹੇ ਮਹਾਨ ਯੋਧਾ ਸਨ ਜਿਨ੍ਹਾਂ ਦਾ ਨਾਮ ਲੈਂਦਿਆਂ ਹੀ ਰੋਮ-ਰੋਮ ਵਿੱਚ ਦੇਸ਼ ਭਗਤੀ ਦੀ ਲਹਿਰ ਦੌੜਨ ਲੱਗਦੀ ਹੈ। ਉਨ੍ਹਾਂ ਦਾ ਨਾਮ ਸੁਣਦਿਆਂ ਹੀ ਦਿਲ ਮਾਣ ਨਾਲ ਅਤੇ ਅੱਖਾਂ ਸ਼ਰਧਾ ਨਾਲ ਭਰ ਜਾਂਦੀਆਂ ਹਨ। ਰਾਜਪੂਤ ਸਮਾਜ ਵਿੱਚ ਮਹਾਰਾਣਾ ਪ੍ਰਤਾਪ ਦਾ ਜਨਮ ਅਜਿਹੇ ਸਮੇਂ ਹੋਇਆ ਸੀ ਜਦੋਂ ਭਾਰਤੀ ਸਮਾਜ ‘ਤੇ ਬੇਇਨਸਾਫ਼ੀ, ਅੱਤਿਆਚਾਰ ਦੀ ਘੋਰ ਘਟਾ ਛਾਈ ਹੋਈ ਸੀ ਅਤੇ ਸਾਡੀ ਗੌਰਵਮਈ ਸੰਸਕ੍ਰਿਤੀ ਨੂੰ ਨਸ਼ਟ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਮਹਾਰਾਣਾ ਕੁੰਭਾ ਅਤੇ ਰਾਣਾ ਸਾਂਗਾ ਤੋਂ ਬਹਾਦਰੀ ਅਤੇ ਸ਼ੌਰਿਆ ਵਿਰਾਸਤ ਵਿੱਚ ਪ੍ਰਾਪਤ ਕੀਤੇ ਅਤੇ ਮੇਵਾੜ ਦੀ ਸੱਤਾ ਸੰਭਾਲਣ ਤੋਂ ਬਾਅਦ ਹਿੰਮਤ, ਪਰਾਕ੍ਰਮ ਅਤੇ ਬਹਾਦਰੀ ਦੀ ਬੇਮਿਸਾਲ ਮਿਸਾਲ ਕਾਇਮ ਕੀਤੀ ਸੀ। ਉਨ੍ਹਾਂ ਦਾ ਘੋੜਾ ‘ਚੇਤਕ’ ਅਤੇ ਹਾਥੀ ‘ਰਾਮਪ੍ਰਸਾਦ’ ਵੀ ਉਨ੍ਹਾਂ ਵਾਂਗ ਹੀ ਵਿਲੱਖਣ ਸਨ ਜਿਨ੍ਹਾਂ ਨੇ ਰਾਸ਼ਟਰ, ਧਰਮ ਅਤੇ ਸਨਮਾਨ ਦੀ ਰੱਖਿਆ ਲਈ ਕੁਰਬਾਨੀ ਦੀਆਂ ਮਿਸਾਲਾਂ ਪੇਸ਼ ਕੀਤੀਆਂ।

ਇਹ ਵੀ ਪੜ੍ਹੋ 👉 ਸਫਾਈ ਦੇ ਮੁੱਦੇ ‘ਤੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਸੱਤਾਧਿਰ ਨੂੰ ਘੇਰਿਆ, ਕਿਹਾ ਨਾਕਾਮੀ ਦਾ ਨਤੀਜਾ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮਹਾਰਾਣਾ ਪ੍ਰਤਾਪ ਨੇ ਮੇਵਾੜ ਦੀ ਸੱਤਾ ਸੰਭਾਲੀ ਤਾਂ ਅੱਧਾ ਮੇਵਾੜ ਮੁਗਲਾਂ ਦੇ ਅਧੀਨ ਹੋ ਚੁੱਕਾ ਸੀ। ਆਪਣੀ ਜਨਮ ਭੂਮੀ ਅਤੇ ਕਰਮ ਭੂਮੀ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਉਣ ਲਈ ਮਹਾਰਾਣਾ ਪ੍ਰਤਾਪ ਨੇ ਲਗਭਗ 20 ਸਾਲ ਜੰਗਲਾਂ ਵਿੱਚ ਬਿਤਾਏ। ਉਨ੍ਹਾਂ ਨੇ ਘਾਹ ਦੀਆਂ ਰੋਟੀਆਂ ਖਾਣਾ ਸਵੀਕਾਰ ਕੀਤਾ ਪਰ ਹਾਰ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਦਾ ਜਨਮ ਬਹਾਦਰ ਰਾਜਪੂਤ ਕੌਮ ਵਿੱਚ ਹੋਇਆ। ਰਾਜਪੂਤ ਇੱਕ ਜਾਤ ਦਾ ਨਹੀਂ, ਬਲਕਿ ਨਿਆਂ ਅਤੇ ਸੱਚਾਈ ਦਾ ਇੱਕ ਪ੍ਰਤੀਕ ਹੈ। ਇਸ ਕੌਮ ਨੇ ਦੇਸ਼ ਨੂੰ ਮਹਾਨ ਸ਼ਾਸਕ ਦਿੱਤੇ। ਭਾਰਤ ਦੀ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਰਾਸ਼ਟਰ ਦੀ ਆਨ, ਬਾਨ ਅਤੇ ਸ਼ਾਨ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਲਿਆਂ ਵਿੱਚ ਇਸ ਸਮਾਜ ਦਾ ਮੋਹਰੀ ਸਥਾਨ ਹੈ।ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦਾ ਜੀਵਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਦੋਂ ਤੱਕ ਸਵੈ-ਮਾਣ ਜਿਉਂਦਾ ਹੈ, ਉਦੋਂ ਤੱਕ ਸਾਡੀ ਆਤਮਾ ਜਿਉਂਦੀ ਹੈ। ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ ‘ਤੇ ਕੋਈ ਆਂਚ ਨਾ ਆਉਣ ਦੇਣ ਦੇ ਉਨ੍ਹਾਂ ਦੇ ਸਿਧਾਂਤ ਅੱਜ ਵੀ ਸਾਡਾ ਮਾਰਗਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਬਹਾਦਰੀ ਤੋਂ ਪ੍ਰੇਰਿਤ ਹੋ ਕੇ ਹੀ ਸਾਡੀਆਂ ਫੌਜਾਂ ਨੇ ਜੰਗਾਂ ਵਿੱਚ ਕਈ ਵਾਰ ਦੁਸ਼ਮਣਾਂ ਨੂੰ ਧੂੜ ਚੱਟਾਈ ਹੈ।

ਇਹ ਵੀ ਪੜ੍ਹੋ 👉 Punjab News: 20 ਮਈ ਨੂੰ ਹੋਵੇਗੀ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਅਗਲੀ ਸੁਣਵਾਈ

ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਾਲ ਹੀ ਵਿੱਚ ਅਸੀਂ ਓਪਰੇਸ਼ਨ ਸਿੰਦੂਰ ਦੀ ਬਰਸੀ ਮਨਾਈ ਹੈ। ਇੱਕ ਸਾਲ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਸਾਡੀਆਂ ਫੌਜਾਂ ਨੇ ਪਹਿਲਗਾਮ ਵਿੱਚ ਨਿਹੱਥੇ ਨਾਗਰਿਕਾਂ ਦੀ ਹੱਤਿਆ ਕਰਨ ਵਾਲੇ ਅੱਤਵਾਦੀਆਂ ਨੂੰ ਸਬਕ ਸਿਖਾਇਆ। ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਅੱਜ ਦੇਸ਼ ਇੱਕ ਸ਼ਕਤੀਸ਼ਾਲੀ ਭਾਰਤ ਵਜੋਂ ਉੱਭਰ ਰਿਹਾ ਹੈ ਅਤੇ ਭਾਰਤ ਦੀ ਸ਼ਕਤੀ ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜ ਰਿਹਾ ਹੈ। ਇਹ ਉਹੀ ਸ਼ਕਤੀਸ਼ਾਲੀ ਭਾਰਤ ਹੈ ਜਿਸਦਾ ਸੁਪਨਾ ਮਹਾਰਾਣਾ ਪ੍ਰਤਾਪ ਵਰਗੇ ਮਹਾਂਪੁਰਸ਼ਾਂ ਨੇ ਦੇਖਿਆ ਸੀ। ਮਹਾਰਾਣਾ ਪ੍ਰਤਾਪ ਦੀਆਂ ਵੀਰ ਕਥਾਵਾਂ ਸਾਡੇ ਇਤਿਹਾਸ ਦੀ ਸ਼ਾਨ ਹਨ। ਮਿਜ਼ੋਰਮ ਦੇ ਰਾਜਪਾਲ ਜਨਰਲ (ਡਾ.) ਵਿਜੇ ਕੁਮਾਰ ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦਾ ਜੀਵਨ ਹਰ ਭਾਰਤੀ ਲਈ ਪ੍ਰੇਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਆਪਣੀ ਵਿਰਾਸਤ, ਸੰਸਕ੍ਰਿਤੀ ਅਤੇ ਧਰਮ ਨੂੰ ਨਹੀਂ ਭੁੱਲਣਾ ਚਾਹੀਦਾ। ਮਹਾਰਾਣਾ ਪ੍ਰਤਾਪ ਨੇ ਹਮੇਸ਼ਾ ਜਨਤਾ ਦੀ ਭਲਾਈ ਨੂੰ ਪਹਿਲ ਦਿੱਤੀ ਅਤੇ ਕਦੇ ਵੀ ਆਪਣੇ ਸੁਖ ਜਾਂ ਭਲਾਈ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦੇ ਆਦਰਸ਼ਾਂ ‘ਤੇ ਚੱਲਣ ਨਾਲ ਹੀ ਸਮਾਜ, ਸੂਬੇ ਅਤੇ ਦੇਸ਼ ਦਾ ਵਿਕਾਸ ਹੋਵੇਗਾ।

ਇਹ ਵੀ ਪੜ੍ਹੋ 👉 ਰਾਵੀ-ਬਿਆਸ ਜਲ ਟ੍ਰਿਬਿਊਨਲ ਦੀ ਅਹਿਮ ਮੀਟਿੰਗ ਅੱਜ; ਮੁੱਖ ਮੰਤਰੀ ਭਗਵੰਤ ਮਾਨ ਰੱਖਣਗੇ ਪੰਜਾਬ ਦਾ ਪੱਖ

ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਜਿਸ ਯੁੱਧ ਸ਼ੈਲੀ ਨਾਲ ਮੁਗਲਾਂ ਦੇ ਦੰਦ ਖੱਟੇ ਕੀਤੇ, ਉਸੇ ਯੁੱਧ ਸ਼ੈਲੀ ਨੂੰ ਛਤਰਪਤੀ ਸ਼ਿਵਾਜੀ ਨੇ ਅਪਣਾਇਆ। ਮਹਾਰਾਣਾ ਪ੍ਰਤਾਪ ਦੀ ਯੁੱਧਨੀਤੀ ਬੇਮਿਸਾਲ ਸੀ ਜਿਸ ਤੋਂ ਅਸੀਂ ਇਹ ਸਿੱਖ ਸਕਦੇ ਹਾਂ ਕਿ ਕਦੇ ਵੀ ਕੋਈ ਕੰਮ ਭਾਵਨਾਵਾਂ ਵਿੱਚ ਆ ਕੇ ਨਹੀਂ ਕਰਨਾ ਚਾਹੀਦਾ, ਬਲਕਿ ਜੇਕਰ ਹਰ ਕੰਮ ਸੋਚ-ਸਮਝ ਕੇ ਕਰਾਂਗੇ ਤਾਂ ਜਿੱਤ ਹਮੇਸ਼ਾ ਤੁਹਾਡੀ ਹੋਵੇਗੀ। ਜਿਸ ਤਰ੍ਹਾਂ ਮਹਾਰਾਣਾ ਪ੍ਰਤਾਪ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਕਰਮ ਅਤੇ ਧਰਮ ਨੂੰ ਨਹੀਂ ਭੁੱਲੇ, ਉਨ੍ਹਾਂ ਨੂੰ ਘਾਹ ਦੀ ਰੋਟੀ ਖਾਣੀ ਪਈ ਅਤੇ ਜੰਗਲ ਵਿੱਚ ਰਹਿਣਾ ਪਿਆ, ਉਸੇ ਤਰ੍ਹਾਂ ਸਾਨੂੰ ਵੀ ਮੁਸ਼ਕਿਲਾਂ ਨਾਲ ਜੂਝਣਾ ਅਤੇ ਲੜਨਾ ਸਿੱਖਣਾ ਚਾਹੀਦਾ ਹੈ। ਹਰਿਆਣਾ ਨੂੰ ਅੱਗੇ ਲੈ ਕੇ ਜਾਣ ਲਈ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ 👉 Canada News : ਮੁਸੀਬਤਾਂ ‘ਚ ਘਿਰਿਆ Bill C-12, ਪੰਜਾਬੀਆਂ ਦੀ ਡਿਪੋਰਟੇਸ਼ਨ ‘ਤੇ ਲੱਗ ਸਕਦੀ ਰੋਕ!

ਸਮਾਰੋਹ ਦੀ ਅਗਵਾਹੀ ਕਰ ਰਹੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਮਹਾਰਾਣਾ ਪ੍ਰਤਾਪ, ਉਨ੍ਹਾਂ ਦੇ ਘੋੜੇ ਅਤੇ ਹਾਥੀ ਦੇ ਸ਼ੌਰਿਆ, ਬਹਾਦਰੀ ਅਤੇ ਤਿਆਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਅਤੇ ਹਲਦੀਘਾਟੀ ਵਿੱਚ ਹੋਈਆਂ ਜੰਗ ਦੀਆਂ ਘਟਨਾਵਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਸੱਚੇ ਅਰਥਾਂ ਵਿੱਚ ਸੂਰਬੀਰ ਸਨ। ਮਹਾਰਾਣਾ ਪ੍ਰਤਾਪ ਦੇ ਨਾਲ-ਨਾਲ ਉਨ੍ਹਾਂ ਤੋਂ ਪਹਿਲਾਂ ਦੀਆਂ 12 ਪੀੜ੍ਹੀਆਂ ਨੇ ਵੀ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੀ ਜਯੰਤੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੂਰੀ ਸ਼ਰਧਾ ਅਤੇ ਆਸਥਾ ਨਾਲ ਮਨਾਈ ਜਾ ਰਹੀ ਹੈ।ਇਸ ਮੌਕੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਖੁਰਾਕ ਸਪਲਾਈ ਮੰਤਰੀ ਰਾਜੇਸ਼ ਨਾਗਰ, ਅਸੰਧ ਦੇ ਵਿਧਾਇਕ ਯੋਗਿੰਦਰ ਰਾਣਾ, ਪੂਰਵ ਮੰਤਰੀ ਸੰਜੇ ਸਿੰਘ, ਮੰਦੀਪ ਰਾਣਾ, ਸੰਤੋਸ਼ ਸਾਰਵਾਨ, ਰੇਖਾ ਰਾਣਾ, ਸ਼ਸ਼ੀ ਪਰਮਾਰ, ਅਮਰਪਾਲ ਰਾਣਾ, ਡਾ. ਪਵਨ ਸੈਣੀ ਅਤੇ ਵੀਰੇਂਦਰ ਚੌਹਾਨ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

जमीन से जुड़े सभी काम हों आसान, पारदर्शी और समय पर, यही सरकार का उद्देश्य : मुख्यमंत्री

👉पेपरलेस रजिस्ट्रेशन 2.0 और ऑटो म्यूटेशन व्यवस्था की मुख्यमंत्री...

CM Nayab Singh Saini ने हरियाणा सुपर-100 अभिनंदन कार्यक्रम में की दो बड़ी घोषणाएं

👉बुनियाद योजना के तहत संचालित 103 केंद्रों में 25...