CM Atishi ਨੇ ਸੌਪਿਆ ਅਸਤੀਫ਼ਾ, ਰਾਜਪਾਲ ਨੇ ਸੱਤਵੀਂ ਦਿੱਲੀ ਵਿਧਾਨ ਸਭਾ ਨੂੰ ਕੀਤਾ ਭੰਗ

0
299

Delhi News:ਬੀਤੇ ਕੱਲ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਆਤਿਸ਼ੀ ਨੇ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਰਾਜਭਵਨ ’ਚ ਜਾ ਕੇ ਆਪਣਾ ਅਸਤੀਫ਼ਾ ਉਪ ਰਾਜਪਾਲ ਵੀ.ਕੇ ਸਕਸੈਨਾ ਨੂੰ ਸੌਂਪਿਆ। ਇਸਤੋਂ ਇਲਾਵਾ ਉਪ ਰਾਜਪਾਲ ਸ਼੍ਰੀ ਸਕਸੈਨਾ ਨੇ ਨਵੀਂ ਵਿਧਾਨ ਸਭਾ ਚੁਣੀ ਜਾਣ ਤੋਂ ਬਾਅਦ ਹੁਣ ਸੱਤਵੀਂ ਵਿਧਾਨ ਸਭਾ ਨੂੰ ਵੀ ਭੰਗ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਬੀਤੀ ਸ਼ਾਮ ਇਹ ਹੁਕਮ ਜਾਰੀ ਕੀਤੇ ਗਏ। ਸੂਚਨਾ ਮੁਤਾਬਕ ਨਵੇਂ ਮੁੱਖ ਮੰਤਰੀ ਦੀ ਚੋਣ ਭਾਜਪਾ ਵੱਲੋਂ ਆਉਣ ਵਾਲੇ ਕੁੱਝ ਦਿਨਾਂ ਵਿਚ ਕੀਤੀ ਜਾ ਰਹੀ ਹੈ। ਚਰਚਾ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਦੀ ਗੱਦੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਪਸੰਦ’ ਦਾ ਕੋਈ ਭਾਜਪਾਈ ਹੀ ਬੈਠੇਗਾ।

ਇਹ ਵੀ ਪੜ੍ਹੋ ਦਿੱਲੀ ਭਾਜਪਾ ਦਫ਼ਤਰ ਪੁੱਜੇ ਪ੍ਰਧਾਨ ਮੰਤਰੀ ਮੋਦੀ; ਕਿਹਾ-ਦਿੱਲੀ ਦੇ ਵਿਕਾਸ ਲਈ ਡਬਲ ਇੰਜਨ ਦੀ ਸਰਕਾਰ ਕਰੇਗੀ ਕੰਮ

ਗੌਰਤਲਬ ਹੈ ਕਿ ਭਾਜਪਾ ਨੇ ਦਿੱਲੀ ’ਚ ਚੋਣਾਂ ਕਿਸੇ ਸਥਾਨਕ ਆਗੂ ਦੇ ਨਾਂ ‘ਤੇ ਨਹੀਂ, ਬਲਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਨਾਂ ’ਤੇ ਲੜੀਆ ਸਨ। ਉਂਜ ਸਿਆਸੀ ਗਲਿਆਰਿਆਂ ਵਿਚ ਪ੍ਰਵੇਸ ਸਾਹਿਬ ਸਿੰਘ ਵਰਮਾ ਸਹਿਤ ਕਈ ਨਾਵਾਂ ਦੀ ਚਰਚਾ ਚੱਲ ਰਹੀ ਹੈ। ਦਸਣਾ ਬਣਦਾ ਹੈ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ ਵਿਚ 48 ਸੀਟਾਂ ਜਿੱੱਤ ਕੇ ਭਾਜਪਾ ਨੇ 27 ਸਾਲਾਂ ਬਾਅਦ ਮੁੜ ਕੀਤੀ ਹੈ। ਇਸਤੋਂ ਪਹਿਲਾਂ ਭਾਜਪਾ ਦੀ 1993 ਤੋਂ 1998 ਤੱਕ ਦਿੱਲੀ ਵਿਚ ਸਰਕਾਰ ਰਹੀ ਸੀ। ਜਿਸਤੋਂ ਬਾਅਦ ਲਗਾਤਾਰ 15 ਸਾਲ ਕਾਂਗਰਸ ਵੱਲੋਂ ਮਰਹੂਮ ਸ਼ੀਲਾ ਦੀਕਸ਼ਤ ਨੇ ਸਰਕਾਰ ਚਲਾਈ ਸੀ। ਇਸਤੋਂ ਬਾਅਦ ਆਪ ਦੇ ਅਰਵਿੰਦ ਕੇਜਰੀਵਾਲ ਦਿੱਲੀ ਦੀ ਸਰਕਾਰ ਚਲਾ ਰਹੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here