Moga News: ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰਾਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਦੀ ਲੜੀ ਵਿਚ ਸੀਆਈਏ ਸਟਾਫ਼ ਵੱਲੋਂ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦੇ ਨਾਲ 2 ਜਣਿਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ.ਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ ਨੇ ਦਸਿਆ ਕਿ ਡੀਐਸਪੀ ਲਵਦੀਪ ਸਿੰਘ ਦੀ ਸੁਪਰਵੀਜਨ ਵਿੱਚ ਸੀ.ਆਈ.ਏ ਸਟਾਫ ਮੋਗਾ ਵੱਲੋ 01 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ 1950 ਨਸ਼ੀਲੀਆ ਗੋਲੀਆ ਅਤੇ 700 ਕੈਪਸੂਲ ਬਰਾਮਦ ਕੀਤੇ ਹਨ। ਉਨ੍ਹਾਂ ਦਸਿਆ ਕਿ ਇਹ ਨਸ਼ੇ ਸਪਲਾਈ ਕਰਨ ਦੇ ਦੋਸ਼ਾਂ ਹੇਠ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਰੋੜਾਂ ਦੀ ਹੈਰੋਇਨ ਸਹਿਤ ਅੱਧੀ ਦਰਜ਼ਨ ਨਸ਼ਾ ਤਸਕਰ ਗ੍ਰਿਫਤਾਰ
ਪੁਲਿਸ ਅਧਿਕਾਰੀ ਮੁਤਾਬਕ ਸੀਆਈਏ ਸਟਾਫ਼ ਦੇ ਥਾਣੇਦਾਰ ਜਰਨੈਲ ਸਿੰਘ ਦੀ ਅਗਵਾਈ ਹੇਠ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਰਜਿੰਦਰਪਾਲ ਉਰਫ ਸ਼ਨੀ ਨੂੰ ਮੋਗਾ ਸ਼ਹਿਰ ਤੋ ਪਿੰਡ ਬੁੱਕਣਵਾਲਾ ਨੂੰ ਜਾਦੀ ਲਿੰਕ ਰੋਡ ਉਪਰ ਪੈਦੇ ਚੌਰਸਤੇ ਕੋਲੋਂ ਕਾਬੂ ਕੀਤਾ ਗਿਆ। ਇਸਤੋਂ ਬਾਅਦ ਮੁਲਜਮ ਰਜਿੰਦਰਪਾਲ ਉਰਫ ਸ਼ਨੀ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਸ ਪਾਸੋ ਬਰਾਮਦ ਨਸ਼ੀਲੀਆ ਗੋਲੀਆ ਉਸ ਨੇ ਅੱਗੇ ਜਸਪਾਲ ਸਿੰਘ ਉਰਫ ਜੱਸੀ ਵਾਸੀ ਚੌਕ ਸੇਖਾ ਗਲੀ ਪੀਪਿਆ ਵਾਲੀ ਗਲੀ ਮੋਗਾ ਨੂੰ ਸਪਲਾਈ ਕਰਨੀਆਂ ਸਨ। ਜਿਸਦੇ ਚੱਲਦੇ ਇਸ ਕੇਸ ਵਿੱਚ ਜੱਸੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਮੋਗਾ ਪੁਲਿਸ ਵੱਲੋ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆ ਅਤੇ ਕੈਪਸੂਲ ਬਰਾਮਦ, 2 ਕਾਬੂ"