Jalandhar News: ਮੰਗਲਵਾਰ ਤੜਕਸਾਰ ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਇਸਦੇ ਨਾਲ ਜਿੱਥੇ ਮਰੀਜ਼ਾਂ ਨੂੰ ਕਾਫ਼ੀ ਤਕਲੀਫ਼ਾਂ ਦਾ ਸਾਹਮਣੇ ਕਰਨਾ ਪਿਆ, ਉਥੇ ਸਿਹਤ ਵਿਭਾਗ ਨੂੰ ਕਾਫ਼ੀ ਆਰਥਿਕ ਨੁਕਸਾਨ ਵੀ ਝੱਲਣਾ ਪਿਆ। ਮੁਢਲੀ ਜਾਂਚ ਮੁਤਾਬਕ ਇਹ ਅੱਗ ਦੀ ਘਟਨਾ ਇੱਥੇ ਲੱਗੇ ਏਸੀ ਵਿਚੋਂ ਹੋਏ ਸ਼ਾਰਟ-ਸਰਕਟ ਕਾਰਨ ਵਾਪਰੀ ਹੈ।
ਇਹ ਵੀ ਪੜ੍ਹੋ 👉‘ਹਰ ਬੂਥ ਕਾਂਗਰਸ ਮਜ਼ਬੂਤ’; ਬਘੇਲ ਨੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਅੰਦਰ ਮੌਜੂਦ ਗੱਦਾਰਾਂ ਤੋਂ ਸਾਵਧਾਨ ਰਹਿਣ ਦੀ ਦਿੱਤੀ ਚੇਤਾਵਨੀ
ਅੱਗ ਨੇ ਅਚਾਨਕ ਪੂਰੀ ਤੇਜ਼ੀ ਫ਼ੜ ਲਈ, ਜਿਸ ਕਾਰਨ ਮਰੀਜ਼ਾਂ ਤੇ ਇੱਥੇ ਤੈਨਾਤ ਸਟਾਫ਼ ਵਿਚ ਹਫ਼ੜਾ-ਦਫ਼ੜੀ ਮੱਚ ਗਈ ਤੇ ਤੁਰੰਤ ਪ੍ਰਸ਼ਾਸਨ ਤੇ ਫ਼ਾਈਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮੁਤਾਬਕ ਵਾਰਡ ਵਿਚ ਘਟਨਾ ਸਮੇਂ 4 ਬੱਚੇ ਅਤੇ ਕੁੱਝ ਮਾਵਾਂ ਵੀ ਦਾਖਲ ਸਨ। ਜਿੰਨ੍ਹਾਂ ਨੂੰ ਤੁਰੰਤ ਸੁਰੱਖਿਅਤ ਸਥਾਨ ‘ਤੇ ਸਿਫ਼ਟ ਕੀਤਾ ਗਿਆ। ਅੱਗ ਦੇ ਉਪਰ ਕਾਫ਼ੀ ਮੁਸ਼ੱਕਤ ਦੇ ਬਾਅਦ ਹੀ ਕਾਬੂ ਪਾਇਆ ਜਾ ਸਕਿਆ। ਅੱਗ ਦੇ ਨਾਲ ਹਸਪਤਾਲ ਦੇ ਬੈੱਡਾਂ ਤੋਂ ਲੈ ਕੇ ਹੋਰ ਕਾਫ਼ੀ ਕੀਮਤੀ ਸਮਾਨ ਸੜ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






