spot_img
spot_img

MLA Kulwant Singh ਨੇ ਹਲਕਾ ਮੋਹਾਲੀ ਦੇ 52 ਪਿੰਡਾਂ ਦੀਆਂ ਪੰਚਾਇਤਾਂ ਨੂੰ ਰੰਗਲਾ ਪੰਜਾਬ ਵਿਕਾਸ ਫੰਡ ਤਹਿਤ 5 ਕਰੋੜ ਰੁਪਏ ਦੇ ਵਿਕਾਸ ਗਰਾਂਟਾਂ ਦੇ ਚੈੱਕ ਵੰਡੇ

Date:

spot_img

18 ਲਾਭਪਾਤਰੀਆਂ ਨੂੰ ਕੱਚੇ ਘਰਾਂ ਦੀ ਮੁਰੰਮਤ ਲਈ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਵੀ ਭੇਟ
ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਅਤੇ ਲੋਕਾਂ ਨੂੰ ਸਮਰਪਿਤ ਸਰਕਾਰ: ਕੁਲਵੰਤ ਸਿੰਘ
SAS Nagar News: MLA Kulwant Singh; ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸੈਕਟਰ-79 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਹਲਕੇ ਦੇ 52 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕੁੱਲ 5 ਕਰੋੜ ਰੁਪਏ ਦੇ ਗਰਾਂਟ ਚੈੱਕ ਵੰਡੇ। ਇਸ ਮੌਕੇ 18 ਲਾਭਪਾਤਰੀਆਂ ਨੂੰ ਕੱਚੇ ਘਰਾਂ ਦੀ ਮੁਰੰਮਤ ਲਈ ਪ੍ਰਤੀ ਘਰ 2 ਲੱਖ ਰੁਪਏ ਦੇ ਚੈੱਕ ਵੀ ਭੇਟ ਕੀਤੇ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕਾ ਮੋਹਾਲੀ ਲਈ ਵਿਕਾਸ ਗਰਾਂਟਾਂ ਦੀ ਇਹ ਤੀਜੀ ਕਿਸ਼ਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜ ਇਸੇ ਰਫ਼ਤਾਰ ਨਾਲ ਜਾਰੀ ਰਹਿਣਗੇ।

ਇਹ ਵੀ ਪੜ੍ਹੋ 👉ਪੰਜਾਬ ਤੋਂ ਸਿੱਖੇ ਭਾਜਪਾ ਸਰਕਾਰ, ਬਿਨਾਂ ਕਿਸੇ ਸ਼ਰਤ ਸਾਰੀਆਂ ਔਰਤਾਂ ਨੂੰ ਲਕਸ਼ਮੀ ਯੋਜਨਾ ਦਾ ਲਾਭ ਦੇਵੇ- ਕੇਜਰੀਵਾਲ

ਵਿਧਾਇਕ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਮੁੱਚੀ ਮੰਤਰੀ ਮੰਡਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਖੁੱਲ੍ਹੇ ਦਿਲ ਨਾਲ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗਰਾਂਟਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ਼ ਵਿਕਾਸ ਦੇ ਮਕਸਦ ਨਾਲ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ।ਸ. ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ ਆਪਣੇ ਯਤਨਾਂ ਨਾਲ ਲਗਭਗ 250 ਲੋੜਵੰਦ ਪਰਿਵਾਰਾਂ ਲਈ ਮਕਾਨ ਬਣਵਾ ਕੇ ਦਿੱਤੇ ਜਾ ਚੁੱਕੇ ਹਨ, ਜਦਕਿ ਪੰਜਾਬ ਸਰਕਾਰ ਵੱਲੋਂ ਵੀ 300 ਤੋਂ ਵੱਧ ਘਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਵਿਕਾਸ ਕਾਰਜਾਂ ਦੇ ਨਾਲ-ਨਾਲ ਕੱਚੇ ਘਰਾਂ ਦੀ ਮੁਰੰਮਤ ਲਈ ਵੀ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਸ ਕਾਰਨ ਭਾਰੀ ਵਰਖਾ ਦੌਰਾਨ ਵੀ ਪਾਣੀ ਲੰਬੇ ਸਮੇਂ ਤੱਕ ਨਹੀਂ ਖੜ੍ਹਦਾ।ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਿੰਘ ਸ਼ਹੀਦਾਂ, ਸੁਹਾਣਾ ਦੇ ਬਾਹਰ ਬਣ ਰਿਹਾ ਡੰਬਲ ਚੌਂਕ ਇੰਜੀਨੀਅਰਿੰਗ ਦਾ ਸ਼ਾਨਦਾਰ ਨਮੂਨਾ ਹੈ ਅਤੇ ਇਸੇ ਤਰ੍ਹਾਂ ਦੇ ਹੋਰ ਪੰਜ ਚੌਂਕ ਵੀ ਸ਼ਹਿਰ ਵਿੱਚ ਤਿਆਰ ਕੀਤੇ ਜਾ ਰਹੇ ਹਨ।ਵਿਧਾਇਕ ਨੇ ਦੱਸਿਆ ਕਿ ‘ਰੰਗਲਾ ਪੰਜਾਬ’ ਸਕੀਮ ਤਹਿਤ ਵੰਡੀਆਂ ਗਈਆਂ ਗਰਾਂਟਾਂ ਨਾਲ ਵੱਖ-ਵੱਖ ਪਿੰਡਾਂ ਵਿੱਚ ਆਂਗਣਵਾੜੀ ਕੇਂਦਰਾਂ, ਕਮਿਊਨਿਟੀ ਸੈਂਟਰਾਂ, ਧਰਮਸ਼ਾਲਾਵਾਂ, ਗਲੀਆਂ-ਨਾਲੀਆਂ, ਸਟਰੀਟ ਲਾਈਟਾਂ, ਜਲਘਰਾਂ, ਸ਼ਮਸ਼ਾਨਘਾਟਾਂ, ਟੋਭਿਆਂ, ਖੇਡ ਮੈਦਾਨਾਂ, ਪਾਰਕਾਂ, ਸੜਕਾਂ ਅਤੇ ਹੋਰ ਬੁਨਿਆਦੀ ਵਿਕਾਸ ਕਾਰਜ ਕਰਵਾਏ ਜਾਣਗੇ।

ਇਹ ਵੀ ਪੜ੍ਹੋ 👉Punjab Govt ਜੈਨ-ਜ਼ੀ ਨਾਲ ਚੱਟਾਨ ਵਾਂਗ ਖੜ੍ਹੀ ਹੈ; ਵਿਧਾਨ ਸਭਾ ਵਿੱਚ ਨੌਜਵਾਨਾਂ ‘ਤੇ ਹੋ ਰਹੇ ਅੱਤਿਆਚਾਰਾਂ ਦਾ ਮੁੱਦਾ ਚੁੱਕਿਆ

ਇਸ ਦੌਰਾਨ ਪਿੰਡ ਸੁਖਗੜ੍ਹ ਵਿਖੇ ਜਨਰਲ ਧਰਮਸ਼ਾਲਾ ਲਈ 5 ਲੱਖ ਰੁਪਏ ਅਤੇ ਫਿਰਨੀ ਦੇ ਨਿਰਮਾਣ ਲਈ 4 ਲੱਖ ਰੁਪਏ, ਪਿੰਡ ਗੀਗੇ ਮਾਜਰਾ ਵਿਖੇ ਫਿਰਨੀ ਤੋਂ ਪੇਵਰ ਲਗਾਉਣ ਲਈ 6 ਲੱਖ ਰੁਪਏ, ਸਟਰੀਟ ਲਾਈਟਾਂ ਲਈ 5 ਲੱਖ ਰੁਪਏ ਅਤੇ ਗਲੀਆਂ-ਨਾਲੀਆਂ ਦੇ ਨਿਰਮਾਣ ਲਈ 4 ਲੱਖ ਰੁਪਏ, ਪਿੰਡ ਮਾਣਕ ਮਾਜਰਾ ਵਿਖੇ ਜਨਰਲ ਧਰਮਸ਼ਾਲਾ ਦੀ ਮੁਰੰਮਤ ਲਈ 4 ਲੱਖ ਰੁਪਏ, ਪਿੰਡ ਹੁਸੈਨਪੁਰ ਵਿਖੇ ਸ਼ਮਸ਼ਾਨਘਾਟ ਦੇ ਵਿਕਾਸ ਲਈ 5 ਲੱਖ ਰੁਪਏ, ਪਿੰਡ ਬਠਲਾਣਾ ਵਿਖੇ ਐਸ.ਸੀ. ਸ਼ਮਸ਼ਾਨਘਾਟ ਲਈ 3 ਲੱਖ ਰੁਪਏ ਅਤੇ ਟੋਭੇ ਦੇ ਕਿਨਾਰੇ ਦੀਵਾਰ ਦੀ ਉਸਾਰੀ ਲਈ 2 ਲੱਖ ਰੁਪਏ, ਪਿੰਡ ਕੰਬਾਲਾ ਵਿਖੇ ਗਲੀ ਉੱਚੀ ਕਰਕੇ ਬਣਾਉਣ ਲਈ 5 ਲੱਖ ਰੁਪਏ, ਪਿੰਡ ਕੁਰੜੀ ਵਿਖੇ ਐਸ.ਸੀ. ਧਰਮਸ਼ਾਲਾ ਲਈ 5 ਲੱਖ ਰੁਪਏ, ਪਿੰਡ ਮਿੱਡੇ ਮਾਜਰਾ ਵਿਖੇ ਫਿਰਨੀ ਦੇ ਨਿਰਮਾਣ ਲਈ 10 ਲੱਖ ਰੁਪਏ, ਪਿੰਡ ਮੋਟੇ ਮਾਜਰਾ ਵਿਖੇ ਸਟਰੀਟ ਲਾਈਟਾਂ ਲਈ 5 ਲੱਖ ਰੁਪਏ, ਪਿੰਡ ਬੜ ਮਾਜਰਾ ਵਿਖੇ ਟੋਭੇ ਦੇ ਵਿਕਾਸ ਲਈ 10 ਲੱਖ ਰੁਪਏ ਅਤੇ ਗਲੀਆਂ-ਨਾਲੀਆਂ ਲਈ 20 ਲੱਖ ਰੁਪਏ, ਪਿੰਡ ਸਨੇਟਾ ਵਿਖੇ ਗਲੀਆਂ ਲਈ 10 ਲੱਖ ਰੁਪਏ ਅਤੇ ਟੋਭੇ ਦੇ ਨਵੀਨੀਕਰਨ ਲਈ 5 ਲੱਖ ਰੁਪਏ, ਪਿੰਡ ਧਰਮਗੜ੍ਹ ਵਿਖੇ ਗਲੀਆਂ-ਨਾਲੀਆਂ ਲਈ 10 ਲੱਖ ਰੁਪਏ, ਪਿੰਡ ਅਲੀਪੁਰ ਵਿਖੇ ਪਾਰਕ ਦੇ ਨਿਰਮਾਣ ਲਈ 3 ਲੱਖ ਰੁਪਏ, ਪਿੰਡ ਰਾਏਪੁਰ ਖੁਰਦ ਦੀ ਪੰਚਾਇਤ ਲਈ 5 ਲੱਖ ਰੁਪਏ ਅਤੇ ਆਂਗਣਵਾੜੀ ਕੇਂਦਰ ਲਈ 4 ਲੱਖ ਰੁਪਏ, ਪਿੰਡ ਤਰੌਲੀ ਵਿਖੇ ਗਲੀਆਂ-ਨਾਲੀਆਂ ਲਈ 5 ਲੱਖ ਰੁਪਏ, ਪਿੰਡ ਤੰਗੋਰੀ ਵਿਖੇ ਸਟੇਡੀਅਮ ਦੀ ਚਾਰਦੀਵਾਰੀ ਲਈ 5 ਲੱਖ ਰੁਪਏ, ਪਿੰਡ ਝੋਰੜੀ ਵਿਖੇ ਸ਼ਮਸ਼ਾਨਘਾਟ ਲਈ 5 ਲੱਖ ਰੁਪਏ, ਪਿੰਡ ਮਨੌਲੀ ਵਿਖੇ ਗਲੀਆਂ-ਨਾਲੀਆਂ ਲਈ 9 ਲੱਖ ਰੁਪਏ, ਪਿੰਡ ਮਟਰਾਂ ਵਿਖੇ ਟੋਭੇ ਦੇ ਫੁੱਟਪਾਥ ਲਈ 5 ਲੱਖ ਰੁਪਏ, ਪਿੰਡ ਜਗਤਪੁਰਾ ਵਿਖੇ ਗਲੀਆਂ-ਨਾਲੀਆਂ ਲਈ 5 ਲੱਖ ਰੁਪਏ, ਪਿੰਡ ਭਾਗੋ ਮਾਜਰਾ ਵਿਖੇ ਸ਼ਮਸ਼ਾਨਘਾਟ ਲਈ 3 ਲੱਖ ਰੁਪਏ, ਸਟਰੀਟ ਲਾਈਟਾਂ ਲਈ 3 ਲੱਖ ਰੁਪਏ, ਐਸ.ਸੀ. ਧਰਮਸ਼ਾਲਾ ਲਈ 4 ਲੱਖ ਰੁਪਏ ਅਤੇ ਮੁੱਖ ਸੜਕ ਤੋਂ ਗੁਰਦੁਆਰਾ ਜੀਵਨ ਸਿੰਘ ਵਾਲਾ ਤੱਕ ਸੜਕ ਦੇ ਨਿਰਮਾਣ ਲਈ 5 ਲੱਖ ਰੁਪਏ, ਪਿੰਡ ਬੜੀ ਵਿਖੇ ਫਿਰਨੀ ਦਾ ਕੁਝ ਹਿੱਸਾ ਚੌੜਾ ਕਰਨ ਲਈ 5 ਲੱਖ ਰੁਪਏ ਅਤੇ ਅੰਬ ਸਾਹਿਬ ਕਲੋਨੀ ਵਿਖੇ ਸੜਕ ਦੇ ਨਿਰਮਾਣ ਲਈ 20 ਲੱਖ ਰੁਪਏ ਦੇ ਚੈੱਕ ਵੰਡੇ ਗਏ।ਇਸ ਮੌਕੇ ਪਿੰਡ ਭਾਗੋ ਮਾਜਰਾ, ਮੋਟੇ ਮਾਜਰਾ, ਦਾਊ, ਮਟਰਾਂ, ਮਨਾਣਾ, ਬਠਲਾਣਾ, ਗੋਬਿੰਦਗੜ੍ਹ, ਕੈਲੋ, ਰਾਏਪੁਰ ਕਲਾਂ, ਸੁਖਗੜ੍ਹ, ਬਾਕਰਪੁਰ, ਨਗਾਰੀ ਅਤੇ ਜੁਝਾਰ ਨਗਰ ਸਮੇਤ ਵੱਖ-ਵੱਖ ਪਿੰਡਾਂ ਦੇ 18 ਲਾਭਪਾਤਰੀਆਂ ਨੂੰ ਕੱਚੇ ਘਰਾਂ ਦੀ ਮੁਰੰਮਤ ਲਈ 2-2 ਲੱਖ ਰੁਪਏ ਦੇ ਚੈੱਕ ਵੀ ਵੰਡੇ ਗਏ।ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸਰਪੰਚ, ਪੰਚ, ਪੰਚਾਇਤ ਨੁਮਾਇੰਦੇ ਅਤੇ ਇਲਾਕਾ ਵਾਸੀ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab ਬਦਲ ਰਿਹੈ ਅਤੇ ਮਿਆਰੀ ਸਿੱਖਿਆ ਬਣ ਰਹੀ ਹੈ ਇਸਦੀ ਪਛਾਣ: ਹਰਜੋਤ ਸਿੰਘ ਬੈਂਸ

👉ਪੰਜਾਬ ਹੁਣ ਸਕੂਲ ਸਿੱਖਿਆ ਵਿੱਚ ਭਾਰਤ ਵਿੱਚ ਮੋਹਰੀ ਅਤੇ...