ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਕੈਂਸਰ ਬਾਇਉਲੋਜ਼ੀ” ਤੇ ਤਿੰਨ ਰੋਜ਼ਾ ਵਰਕਸ਼ਾਪ ਆਯੋਜਿਤ

0
13

ਤਲਵੰਡੀ ਸਾਬੋ,23 ਨਵੰਬਰ:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਾਰਮੈਸੀ ਤੇ ਪੈਰਾਮੈਡੀਕਲ ਵੱਲੋਂ ਡਾ. ਪੀਯੂਸ਼ ਵਰਮਾ ਕਾਰਜਕਾਰੀ ਉੱਪ ਕੁਲਪਤੀ ਦੀ ਰਹਿਨੁਮਾਈ ਹੇਠ ਕੈਂਸਰ ਦੀ ਜਾਂਚ ਲਈ ਇਸਤੇਮਾਲ ਹੋਣ ਵਾਲੀ ਤਕਨੀਕ ਅਤੇ ਵਿਧੀਆਂ ਦੇ ਸੁਧਾਰ ਲਈ ਤਿੰਨ ਰੋਜ਼ਾ ਵਰਕਸ਼ਾਪ ਤੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਇੰਸਟੀਚਿਉਟ ਇੰਨੋਵੇਸ਼ਨ ਕੌਂਸਲ, ਸਕਿਲ ਡਿਵੈਲਪਮੈਂਟ ਵਿਭਾਗ ਤੇ ਸੈਂਟਰ ਫਾਰ ਰਿਸਰਚ ਐਡ ਇਨੋਵੇਸ਼ਨ ਸਟਡੀਜ਼ ਦੇਹਰਾਦੂਨ ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ ਵਿੱਚ ਡਾ. ਅਨੁਪਮ ਸ਼ਰਮਾ ਮੋਹਾਲੀ, ਫਾਰਮੈਸੀ ਅਤੇ ਪੈਰਾਮੈਡੀਕਲ ਦੇ 200 ਤੋਂ ਵੱਧ ਡੈਲੀਗੇਟਸ ਨੇ ਸ਼ਿਰਕਤ ਕੀਤੀ।ਇਸ ਮੌਕੇ ਡਾ. ਵਰਮਾ ਨੇ ਕੈਂਸਰ ਦੀ ਬਿਮਾਰੀ ਨੂੰ ਰੋਕਣ ਅਤੇ ਇਸ ਦੇ ਵਧੀਆ ਇਲਾਜ ਲਈ ਇਸ ਦੀ ਮੁੱਢਲੀ ਅਵਸਥਾ ਵਿੱਚ ਜਾਣਕਾਰੀ ਦੀ ਅਹਿਮੀਅਤ ਤੇ ਚਰਚਾ ਕੀਤੀ।

Punjab by election results: AAP ਨੇ ਚਾਰ ਵਿਚੋਂ ਤਿੰਨ ਸੀਟਾਂ ਜਿੱਤ ਕੇ ਰਚਿਆ ਇਤਿਹਾਸ

ਉਹਨਾਂ ਕਿਹਾ ਕਿ ਮੁੱਢਲੀ ਅਵਸਾਥਾ ਵਿੱਚ ਕੈਂਸਰ ਦਾ ਪੂਰਨ ਇਲਾਜ ਸੰਭਵ ਹੈ ਜੇਕਰ ਵਧੀਆ ਜਾਂਚ ਤਰੀਕਿਆਂ ਰਾਹੀਂ ਇਸ ਦਾ ਪਤਾ ਲਗਾਇਆ ਜਾ ਸਕੇ। ਉਹਨਾਂ ਇਸ ਕਾਰਜ ਲਈ ਉੱਤਮ ਤਕਨੀਕ ਅਤੇ ਪੜਤਾਲ ਦੀਆਂ ਆਧੂਨਿਕ ਵਿਧੀਆਂ ਬਾਰੇ ਜਾਣੂ ਹੋਣਾ ਜ਼ਰੂਰੀ ਦੱਸਿਆ। ਉਹਨਾਂ ਇਸ ਖੇਤਰ ਵਿਚ ਫੈਕਲਟੀ ਆਫ਼ ਫਾਰਮੈਸੀ ਅਤੇ ਪੈਰਾਮੈਡੀਕਲ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ।ਡਾ. ਮਨੋਜ ਕੁਮਾਰ ਡੀਨ ਨੇ ਸਭਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਫਾਰਮੈਸੀ ਅਤੇ ਪੈਰਾਮੈਡੀਕਲ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਖੋਜਾਂ ਅਤੇ ਬਜ਼ਾਰ ਵਿੱਚ ਆ ਰਹੀ ਨਵੀਂ ਤਕਨੀਕ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਵਰਕਸ਼ਾਪ ਦਾ ਮਕਸਦ ਹੈ।

ਦੁੱਨੇਵਾਲਾ ਸੰਘਰਸ਼: ਉਗਰਾਹਾ ਜਥੇਬੰਦੀ ਦੇ ਆਗੂਆਂ ਸਹਿਤ ਸੈਂਕੜੇ ਕਿਸਾਨਾਂ ਵਿਰੁਧ ਪਰਚਾ ਦਰਜ਼, ਗੱਲਬਾਤ ਵੀ ਰਹੇਗੀ ਜਾਰੀ

ਉਹਨਾਂ ਇਹ ਵੀ ਕਿਹਾ ਕਿ ਟ੍ਰੈਨਿੰਗ ਕੈਂਪ ਨਾਲ ਵਿੱਦਿਆਰਥੀਆਂ ਦੇ ਕੋਸ਼ਲ ਅਤੇ ਹੁਨਰ ਵਿੱਚ ਨਿਖਾਰ ਆਵੇਗਾ ਜਿਸ ਰਾਹੀ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨੂੰ ਸ਼ੁਰੂਆਤੀ ਅਵਸਥਾ ਵਿੱਚ ਜਾਂਚ ਕੇ ਇਸ ਦਾ ਉੱਤਮ ਇਲਾਜ ਕੀਤਾ ਜਾ ਸਕਦਾ ਹੈ, ਤੇ ਕਈ ਕੀਮਤੀ ਜਾਨਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ।ਵਰਕਸ਼ਾਪ ਤੇ ਟ੍ਰੈਨਿੰਗ ਕੈਂਪ ਵਿੱਚ ਡੀ.ਐਨ.ਏ. ਲੈਬਸ ਦੇਹਰਾਦੂਨ ਉਤਰਾਖੰਡ ਦੇ ਮਾਹਿਰ ਸਾਇੰਸਦਾਨਾਂ ਡਾ. ਨਰੋਤਮ ਸ਼ਰਮਾ, ਨੇ ਕੈਂਸਰ ਬਾਇਓਟੈਕਨਾਲੋਜੀ ਅਤੇ ਡੀ.ਐਨ.ਏ. ਤਕਨੀਕ, ਡਾ. ਅੰਕਿਤਾ ਸਿੰਘ ਨੇ ਐਲੀਜ਼ਾ, ਡਾ. ਰਾਕੇਸ਼ ਕੁਮਾਰ ਨੇ ਪੀ.ਸੀ.ਆਰ. ਤਕਨੀਕ, ਡਾ. ਸ਼ਸੀ ਭੂਸ਼ਣ ਨੇ ਜੈਨੇਟਿਕ ਇੰਜੀਨਿਅਰਿੰਗ ਤੇ ਡਾ. ਰਮੇਸ਼ ਕੁਮਾਰ ਨੇ ਡੀ.ਐਨ.ਏ. ਤਕਨੀਕ ਤੇ ਆਪਣੇ ਵਿਚਾਰ ਸਾਂਝੇ ਕੀਤੇ। ਆਯੋਜਕਾਂ ਵੱਲੋਂ ਮਾਹਿਰ, ਬੁਲਾਰਿਆਂ ਅਤੇ ਡੈਲੀਗੇਟਸ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।

 

LEAVE A REPLY

Please enter your comment!
Please enter your name here