WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਬਰਨਾਲਾ

ਗਰਮੀ ਦਾ ਪ੍ਰਕੋਪ: ਚੱਲਦੀ ਕਾਰ ’ਚ ਅੱਗ ਲੱਗਣ ਕਾਰਨ ਨੌਜਵਾਨ ਜਿੰਦਾ ਜਲਿਆ

ਬਰਨਾਲਾ, 16 ਜੂਨ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਕਾਰਨ ਏ.ਸੀ ਤੇ ਕਾਰਾਂ ਸਹਿਤ ਹੋਰ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਦੀ ਐਤਵਾਰ ਨੂੰ ਬਰਨਾਲਾ ਵਿਚ ਵਾਪਰੀ ਇੱਕ ਹੋਰ ਦੁਖ਼ਦਾਈਕ ਘਟਨਾ ਵਿਚ ਇੱਕ ਆਲਟੋ ਕਾਰ ਨੂੰ ਅੱਗ ਲੱਗਣ ਕਾਰਨ ਇੱਕ ਨੌਜਵਾਨ ਦੀ ਜਿੰਦਾ ਸੜਣ ਕਾਰਨ ਮੌਤ ਹੋ ਗਈ। ਹਾਲਾਂਕਿ ਮੌਕੇ ’ਤੇ ਪੁਲਿਸ ਅਤੇ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜੀਆਂ ਪ੍ਰੰਤੂੁ ਇਸਤੋਂ ਪਹਿਲਾਂ ਅੱਗ ਬੁਝਦੀ ਇਸ ਨੌਜਵਾਨ ਦੀਆਂ ਹੱਡੀਆਂ ਹੀ ਰਹਿ ਗਈਆਂ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਚਰਨ ਸਿੰਘ 32 ਸਾਲ ਪੁੱਤਰ ਹਰਬੰਸ ਸਿੰਘ ਵਾਸੀ ਦਰਾਜ਼ ਦੇ ਤੌਰ ‘ਤੇ ਹੋਈ ਹੈ।

ਪੇਕਿਓ ਆਈ ਪਤਨੀ ਨੂੰ ਬੱਸ ਸਟੈਂਡ ਤੋਂ ਲੈਣ ਜਾ ਰਹੇ ਪਤੀ ਦੀ ਹਾਦਸੇ ’ਚ ਮੌ+ਤ

ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ 12 ਸਾਲਾਂ ਲੜਕਾ ਤੇ 10 ਸਾਲ ਲੜਕੀ ਛੱਡ ਗਿਆ ਹੈ। ਇਹ ਵੀ ਸੂੁਚਨਾ ਮਿਲੀ ਹੈ ਕਿ ਹਰਚਰਨ ਸਿੰਘ ਦੇ ਮਾਂ ਪਿਊ ਦੀ ਛੋਟੇ ਹੁੰਦੇ ਹੀ ਮੌਤ ਹੋ ਗਈ ਸੀ। ਜਿਸ ਕਾਰਨ ਘਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ। ਮ੍ਰਿਤਕ ਨੌਜਵਾਨ ਨੇ ਆਪਣੇ ਪ੍ਰਵਾਰ ਦਾ ਗੁਜਾਰਾ ਕਰਨ ਦੇ ਲਈ ਰਾਮਪੁਰਾ ਦੇ ਮਾਊਂਟ ਲਿਟਰਾ ਸਕੂਲ ’ਚ ਵੈਨ ਪਾਈ ਹੋਈ ਸੀ। ਘਟਨਾ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਅਪਣੇ ਪਿੰਡ ਦੇ ਹੀ ਡੇਰੇ ਵਿਚ ਚੱਲ ਰਹੀ ਸੇਵਾ ਵਿਚ ਸ਼ਾਮਲ ਹੋਣ ਲਈ ਗਿਆ ਸੀ। ਥਾਣਾ ਮੁਖੀ ਨਿਰਮਲ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

Related posts

ਮੀਟਿੰਗ ਤੋਂ ਜਵਾਬ ਦੇਣ ’ਤੇ ਨਰਾਜ਼ ਕਿਸਾਨਾਂ ਨੇ ਮੁੂੜ ਵਿਤ ਮੰਤਰੀ ਦੀ ਰਿਹਾਇਸ਼ ਘੇਰੀ

punjabusernewssite

ਨਵੇਂ ਚੁਣੇ ਗਏ ਐਮ.ਪੀ ਮੀਤ ਹੇਅਰ ਨੇ ਦਿੱਤਾ ਵਿਧਾਇਕੀ ਤੋਂ ਅਸਤੀਫ਼ਾ

punjabusernewssite

ਭ੍ਰਿਸਟਾਚਾਰ ਅਤੇ ਮਾਫੀਆ ਦਾ ਖਾਤਮਾ ਕਰਕੇ ਦੇਸ ਵਿੱਚ ਇਮਾਨਦਾਰ ਸਾਸਨ ਦੀ ਮਿਸਾਲ ਕਾਇਮ ਕਰਾਂਗੇ-ਭਗਵੰਤ ਮਾਨ

punjabusernewssite