Bathinda News: Aam Aadmi clinic; ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਡਰੀਮ ਪ੍ਰੋਜੈਕਟ ‘ਆਮ ਆਦਮੀ ਕਲੀਨਿਕ’ ਨੂੰ ਚਲਾਉਣ ਵਿਚ ਵੱਡਾ ਯੋਗਦਾਨ ਪਾ ਰਹੇ ਡਾਕਟਰਾਂ, ਫ਼ਾਰਮਾਸਿਸਟਾਂ, ਕਲਨਿਕ ਸਹਾਇਕਾਂ ਨੇ ਚੋਣਾਂ ਤੋਂ ਪਹਿਲਾਂ ਦਿਹਾੜੀਦਾਰ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਵਿਰੁਧ ਫਰੰਟ ਖੋਲ ਦਿੱਤਾ ਹੈ। ਸ਼ੁੱਕਰਵਾਰ ਨੂੰ ਬਠਿੰਡਾ ਪ੍ਰੈਸ ਕਲੱਬ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਡਾ. ਤਲਵਿੰਦਰ ਸਿੰਘ (ਪ੍ਰਧਾਨ, ਮੈਡੀਕਲ ਅਫ਼ਸਰਜ਼ ਯੂਨੀਅਨ), ਸ. ਪਰਮਜੀਤ ਸਿੰਘ (ਪ੍ਰਧਾਨ, ਫ਼ਾਰਮਾਸਿਸਟ ਯੂਨੀਅਨ), ਸ੍ਰੀਮਤੀ ਜਸਵੀਰ ਕੌਰ (ਪ੍ਰਧਾਨ, ਸੀ.ਏ. ਯੂਨੀਅਨ) ਨੇ ਸੂਬੇ ਦੇ ਸਮੂਹ ਆਮ ਆਦਮੀ ਕਲੀਨਿਕਾਂ ਵਿੱਚ ਸੇਵਾਵਾਂ ਨਿਭਾ ਰਹੇ ਸਟਾਫ਼ (ਡਾਕਟਰ, ਫ਼ਾਰਮਾਸਿਸਟ, ਕਲੀਨਿਕਲ ਅਸਿਸਟੈਂਟ) ਦੀਆਂ ਹੱਕੀ ਮੰਗਾਂ ਸਰਕਾਰ ਸਾਹਮਣੇ ਰੱਖੀਆਂ ਗਈਆਂ।
ਇਹ ਵੀ ਪੜ੍ਹੋ 👉ਲੋਕ ਨਿਰਮਾਣ ਵਿਭਾਗ ਦੇ 17 SDOs ਨੂੰ ਮਿਲੀ ਤਰੱਕੀ, ਬਣੇ Xen, ਦੇਖੋ ਲਿਸਟ
ਫਰੰਟ ਨੇ ਸਪੱਸ਼ਟ ਕੀਤਾ ਕਿ ਕਰੋੜਾਂ ਓ.ਪੀ.ਡੀ. ਕਰਨ ਵਾਲੇ ਅਤੇ ਕੀਨੀਆ (ਨੈਰੋਬੀ) ਵਿਖੇ 85 ਦੇਸ਼ਾਂ ਵਿੱਚੋਂ ਪੰਜਾਬ ਨੂੰ ਦਵਾਈਆਂ ਦੀ ਘਰ-ਘਰ ਵੰਡ ਲਈ ਪਹਿਲਾ ਸਥਾਨ ਦਿਵਾਉਣ ਵਾਲੇ ਫਰੰਟਲਾਈਨ ਸਟਾਫ਼ ਦਾ ਦਿਹਾੜੀਦਾਰ ਐਂਪੈਨਲਮੈਂਟ ਪ੍ਰਣਾਲੀ ਰਾਹੀਂ ਸ਼ੋਸ਼ਣ ਤੁਰੰਤ ਬੰਦ ਹੋਣਾ ਚਾਹੀਦਾ ਹੈ। ਆਪਣੀਆਂ ਪ੍ਰਮੁੱਖ 4 ਮੁੱਖ ਮੰਗਾਂ ਦਾ ਜਿਕਰ ਕਰਦਿਆਂ ਫਰੰਟ ਦੇ ਆਗੂਆਂ ਨੇ ਕਿਹਾ ਕਿ ਕੱਚੀ ਐਂਪੈਨਲਮੈਂਟ ਪ੍ਰਣਾਲੀ ਪੂਰੀ ਤਰ੍ਹਾਂ ਖ਼ਤਮ ਕਰਕੇ ਸਮੂਹ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਸਿਵਲ ਸਰਜਨਾਂ ਦੇ ਮਨਮਰਜ਼ੀ ਨਾਲ ਕੱਢਣ ਦੇ ਅਧਿਕਾਰ ਰੱਦ ਕੀਤੇ ਜਾਣ। ਇਸਦੇ ਨਾਲ ਹੀ ਵਧਦੀ ਮਹਿੰਗਾਈ ਨੂੰ ਮੁੱਖ ਰੱਖਦਿਆਂ ਸਮੂਹ ਸਟਾਫ਼ ਦੇ ਇਨਸੈਂਟਿਵ ਵਿੱਚ ਤੁਰੰਤ ਵਾਜਬ ਵਾਧਾ ਕੀਤਾ ਜਾਵੇ ਅਤੇ ਇਸ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਵੇ।
ਇਹ ਵੀ ਪੜ੍ਹੋ 👉Raja Warring ਨੇ Ravneet Bittu ਨੂੰ ਦਿੱਤੀ ਨੇਕ ‘ਸਲਾਹ’!
ਇਸੇ ਤਰ੍ਹਾਂ ਐਤਵਾਰ ਅਤੇ ਸਰਕਾਰੀ ਗਜ਼ਟਿਡ ਛੁੱਟੀਆਂ ‘ਤੇ ਤਨਖ਼ਾਹ ਕੱਟਣੀ ਬੰਦ ਕਰਕੇ 85 Assured OPD ਦੇ ਹਿਸਾਬ ਨਾਲ ਪੂਰੇ ਮਹੀਨੇ ਦਾ ਮਿਹਨਤਾਨਾ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਡਿਊਟੀ ਦੌਰਾਨ ਕਿਸੇ ਵੀ ਅਣਹੋਣੀ ਦੀ ਸੂਰਤ ਵਿੱਚ ਸਮੂਹ ਸਟਾਫ਼ ਅਤੇ ਉਹਨਾਂ ਦੇ ਪਰਿਵਾਰਾਂ ਲਈ ਸਰਕਾਰੀ ਮੈਡੀਕਲੇਮ ਅਤੇ ਜੀਵਨ ਬੀਮਾ ਦਿੱਤਾ ਜਾਵੇ। ਉਨ੍ਹਾਂ ਫਰੰਟ ਵੱਲੋਂ ਸਰਕਾਰ ਨੂੰ ਅਪੀਲ ਕਰਦਿਆਂ ਮੰਗ ਕੀਤੀ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਪਣੇ ਜਨਤਕ ਮੰਚਾਂ ਤੋਂ ਦਿੱਤੇ ਬਿਆਨ “ਡਾਕਟਰ ਨੀ ਬਦਲੀਦਾ ਹੁੰਦਾ” ‘ਤੇ ਅਮਲ ਕਰਦਿਆਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਮੂਹ ਸਿਹਤ ਕਾਮਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਅਧਿਕਾਰਤ ਲਿਖਤੀ ਹੁਕਮ ਤੁਰੰਤ ਜਾਰੀ ਕਰਨ।
ਇਹ ਵੀ ਪੜ੍ਹੋ 👉“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ
ਉਨ੍ਹਾਂ ਕਿਹਾ ਕਿ “ਅਸੀਂ ਸਰਕਾਰ ਦੇ ਸਿਹਤ ਮਾਡਲ ਨੂੰ ਜ਼ਮੀਨੀ ਪੱਧਰ ‘ਤੇ ਕਾਮਯਾਬ ਬਣਾਇਆ ਹੈ। ਜੇਕਰ ਮੁੱਖ ਮੰਤਰੀ ਖ਼ੁਦ ਮੰਨਦੇ ਹਨ ਕਿ ਡਾਕਟਰ ਨਹੀਂ ਬਦਲਣੇ ਚਾਹੀਦੇ, ਤਾਂ ਸਾਨੂੰ ਕੱਚੇ ਦਿਹਾੜੀਦਾਰ ਰੱਖਣ ਦੀ ਬਜਾਏ ਲਿਖਤੀ ਤੌਰ ‘ਤੇ ਪੱਕਾ ਕੀਤਾ ਜਾਵੇ। ਲਾਰਿਆਂ ਦਾ ਸਮਾਂ ਹੁਣ ਖ਼ਤਮ ਹੋ ਚੁੱਕਾ ਹੈ।” ਫਰੰਟ ਨੇ ਅਖੀਰ ਵਿਚ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਆਪਣੀਆਂ ਮੁਸ਼ਕਿਲਾਂ ਤੇ ਮੰਗਾਂ ਦੇ ਲਿਖਤੀ ਨਿਪਟਾਰੇ ਲਈ ਮੁੱਖ ਮੰਤਰੀ ਨਾਲ ਸਿੱਧੀ ਮੀਟਿੰਗ ਦਾ ਸਮਾਂ ਦਿੱਤਾ ਜਾਵੇ। ਅਜਿਹਾ ਨਾ ਕਰਨ ‘ਤੇ 10 ਅਕਤੂਬਰ 2026 ਸਮੂਹ ਸਟਾਫ਼ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਸੂਬੇ ਭਰ ਦੇ ਸਾਰੇ ਆਮ ਆਦਮੀ ਕਲੀਨਿਕ ਮੁਕੰਮਲ ਬੰਦ ਰਹਿਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



