ਚੰਡੀਗੜ੍ਹ, 22 ਨਵੰਬਰ: ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਆਪਣੇ ਜਥੇਬੰਦਕ ਢਾਂਚੇ ਵਿਚ ਵੱਡਾ ਫ਼ੇਰਬਦਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਥਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਆਪਣਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਆਪਣੀਆਂ ਵੱਡੀਆਂ ਜਿੰਮੇਵਾਰੀਆਂ ਨੂੰ ਲੈ ਕੇ ਖ਼ੁਦ ਹੀ ਪ੍ਰਧਾਨਗੀ ਛੱਡਣ ਦਾ ਇਸ਼ਾਰਾ ਕੀਤਾ ਸੀ। ਹੁਣ ਉਨ੍ਹਾਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਜਿਸਤੋਂ ਬਾਅਦ ਪਾਰਟੀ ਨੇ ਹੁਣ ਇਹ ਫੈਸਲਾ ਲਿਆ ਹੈ। ਇਸੇ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਪਾਰਟੀ ਦੇ ਸੂਬਾਈ ਕਾਰਜ਼ਕਾਰੀ ਪ੍ਰਧਾਨ ਵਜੋਂ ਕੰਮ ਕਰ ਰਹੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਕਾਰਜ਼ਕਾਰੀ ਪ੍ਰਧਾਨ ਦੇ ਅਹੁੱਦੇ ਤੋ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ਵਿਵਾਦ ਉੱਠਣ ਤੋਂ ਬਾਅਦ ਕੈਨੇਡਾ ਨੇ ਏਅਰਪੋਰਟ ’ਤੇ ਭਾਰਤੀਆਂ ਦੇ ਪਹਿਲਾਂ ਪੁੱਜਣ ਦੇ ਆਦੇਸ਼ ਵਾਪਸ ਲਏ
ਉਨ੍ਹਾਂ ਦੀ ਥਾਂ ਗੁਰਦਾਸਪੁਰ ਇਲਾਕੇ ਨਾਲ ਸਬੰਧਤ ਵਿਧਾਇਕ ਸ਼ੈਰੀ ਕਲਸੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਦੋਨੋਂ ਆਗੂ ਅੱਜ ਇਹ ਜਿੰਮੇਵਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਹਾਊਸ ਪੁੱਜੇ, ਜਿੱਥੇ ਉਨ੍ਹਾਂ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਸ: ਮਾਨ ਨੇ ਵੀ ਦੋਨਾਂ ਆਗੂਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਗੇ। ਦਸਣਾ ਬਣਦਾ ਹੈ ਕਿ ਅਮਨ ਅਰੋੜਾ ਸੁਨਾਮ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਦੋ ਵਾਰ ਦੇ ਵਿਧਾਇਕ ਹਨ ਅਤੇ ਹੁਣ ਮਾਨ ਸਰਕਾਰ ਵਿਚ ਕੈਬਨਿਟ ਮੰਤਰੀ ਵਜੋਂ ਕੰਮ ਕਰ ਰਹੇ ਹਨ।
Share the post "Big News: ਆਪ ਨੇ ਅਮਨ ਅਰੋੜਾ ਨੂੰ ਬਣਾਇਆ ਨਵਾਂ ਪ੍ਰਧਾਨ, ਬੁੱਧ ਰਾਮ ਦੀ ਥਾਂ ਵੀ ਇਸ ਵਿਧਾਇਕ ਨੂੰ ਦਿੱਤੀ ਜਿੰਮੇਵਾਰੀ"