ਕੈਨੇਡਾ ‘ਚ ਅੱਜ ਤੋਂ ਸ਼ੁਰੂ ਹੋਈ ਐਡਵਾਂਸ ਪੋਲਿੰਗ

0
199

Canada News : ਕੈਨੇਡਾ ਵਿਚ ਅੱਜ ਤੋਂ ਐਡਵਾਂਸ ਪੋਲਿੰਗ ਸ਼ੁਰੂ ਹੋ ਰਹੀ ਹੈ ਜੋ 21 ਅਪ੍ਰੈਲ ਤੱਕ ਜਾਰੀ ਰਹੇਗੀ। 28 ਅਪ੍ਰੈਲ ਨੂੰ ਵੋਟਾਂ ਪਾਉਣ ਤੋਂ ਅਸਮਰੱਥ ਲੋਕ ਸ਼ੁੱਕਰਵਾਰ, ਸ਼ਨਿੱਚਰਵਾਰ, ਐਤਵਾਰ ਅਤੇ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੇ ਨੇੜਲੇ ਪੋਲਿੰਗ ਸਟੇਸ਼ਨ ’ਤੇ ਜਾ ਕੇ ਵੋਟ ਪਾ ਸਕਦੇ ਹਨ। ਇਲੈਕਸ਼ਨਜ਼ ਕੈਨੇਡਾ ਵੱਲੋਂ ਰਜਿਸਟਰਡ ਵੋਟਰਾਂ ਨੂੰ ਭੇਜੇ ਗਏ ਵੋਟਰ ਇਨਫਰਮੇਸ਼ਨ ਕਾਰਡ ਵਿਚ ਐਡਵਾਂਸ ਪੋਲਿੰਗ ਬਾਰੇ ਮੁਕੰਮਲ ਜਾਣਕਾਰੀ ਦਿਤੀ ਗਈ ਹੈ ਅਤੇ ਵੋਟ ਪਾਉਣ ਦੀ ਜਗ੍ਹਾ ਬਾਰੇ ਖਾਸ ਤੌਰ ’ਤੇ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ

ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਐਡਵਾਂਸ ਪੋਲਿੰਗ ਸਟੇਸ਼ਨ ਅਤੇ 28 ਅਪ੍ਰੈਲ ਵਾਲੇ ਪੋਲਿੰਗ ਸਟੇਸ਼ਨਾਂ ਦਾ ਪਤਾ ਵੱਖੋ ਵੱਖਰਾ ਹੋ ਸਕਦਾ ਹੈ ਜਿਸ ਨੂੰ ਵੇਖਦਿਆਂ ਇਨਫ਼ਰਮੇਸ਼ਨ ਕਾਰਡ ਵਿਚ ਦਿਤੀ ਜਾਣਕਾਰੀ ਦੇ ਆਧਾਰ ’ਤੇ ਤੈਅਸ਼ੁਦਾ ਪੋਲਿੰਗ ਸਟੇਸ਼ਨ ’ਤੇ ਹੀ ਪੁੱਜਿਆ ਜਾਵੇ। ਸੂਬਾਈ ਚੋਣਾਂ ਵਿਚ ਅਜਿਹਾ ਨਹੀਂ ਹੁੰਦਾ ਜਿਥੇ ਕੋਈ ਵੋਟਰ ਸੂਬੇ ਦੇ ਕਿਸੇ ਵੀ ਪੋÇਲੰਗ ਸਟੇਸ਼ਨ ’ਤੇ ਜਾ ਕੇ ਵੋਟ ਪਾ ਸਕਦਾ ਹੈ। ਬੇਘਰ ਲੋਕਾਂ, ਲੌਂਗ ਟਰਮ ਕੇਅਰ ਵਿਚ ਰਹਿ ਰਹੇ ਲੋਕਾਂ ਜਾਂ ਸਜ਼ਾ ਭੁਗਤ ਰਹੇ ਲੋਕਾਂ ਵਾਸਤੇ ਇਲੈਕਸ਼ਨਜ਼ ਕੈਨੇਡਾ ਵੱਲੋਂ ਵੋਟਿੰਗ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਜਿਹੜੇ ਲੋਕ ਕਤਾਰਾਂ ਤੋਂ ਬਚਣਾ ਚਾਹੁੰਦੇ ਹਨ, ਉਹ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਐਡਵਾਂਸ ਪੋÇਲੰਗ ਸਟੇਸ਼ਨ ਜਾਣ ਤੋਂ ਗੁਰੇਜ਼ ਕਰਨ।

ਇਹ ਵੀ ਪ।ੜ੍ਹੋ : ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਜ਼ਿੰਬਾਬਵੇ ਦਾ 45ਵਾਂ ਆਜ਼ਾਦੀ ਦਿਹਾੜਾ

ਸਥਾਨਕ ਮੀਡੀਆ ਦੇ ਅਨੁਸਾਰ ਇਲੈਕਸ਼ਨਜ਼ ਕੈਨੇਡਾ ਨੇ ਕਿਹਾ ਕਿ 130,000 ਤੋਂ ਵੱਧ ਕੈਨੇਡੀਅਨ ਪਹਿਲਾਂ ਹੀ ਵਿਸ਼ੇਸ਼ ਬੈਲਟ ਦੁਆਰਾ ਵੋਟ ਪਾ ਚੁੱਕੇ ਹਨ, ਜੋ ਕਿ 2021 ਦੀਆਂ ਚੋਣਾਂ ਵਿੱਚ ਉਸੇ ਸਮੇਂ ਪਾਈ ਗਈ ਗਿਣਤੀ ਤੋਂ ਦੁੱਗਣੇ ਤੋਂ ਵੀ ਵੱਧ ਹੈ। ਇਹ ਏਜੰਸੀ ਉਨ੍ਹਾਂ ਕੈਨੇਡੀਅਨਾਂ ਨੂੰ ਵਿਸ਼ੇਸ਼ ਬੈਲਟ ਜਾਰੀ ਕਰਦੀ ਹੈ ਜੋ ਚੋਣਾਂ ਦੇ ਦਿਨ ਜਾਂ ਐਡਵਾਂਸ ਪੋਲ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ। 2019 ਦੀਆਂ ਚੋਣਾਂ ਵਿੱਚ ਲਗਭਗ 50 ਲੱਖ ਲੋਕਾਂ ਨੇ ਐਡਵਾਂਸ ਪੋਲ ਵਿੱਚ ਵੋਟ ਪਾਈ ਸੀ, ਅਤੇ 2021 ਦੀ ਮੁਹਿੰਮ ਵਿੱਚ 5.8 ਮਿਲੀਅਨ ਨੇ ਅਜਿਹਾ ਕੀਤਾ ਸੀ। 2019 ਵਿੱਚ ਵੋਟਰਾਂ ਦੀ ਗਿਣਤੀ 67 ਪ੍ਰਤੀਸ਼ਤ ਅਤੇ 2021 ਵਿੱਚ 62.2 ਪ੍ਰਤੀਸ਼ਤ ਸੀ।

LEAVE A REPLY

Please enter your comment!
Please enter your name here