Friday, April 17, 2026
spot_img
spot_img

11 ਮਹੀਨਿਆਂ ਬਾਅਦ ਇੰਝ ਚਮਕੀ ਕਿਸਮਤ, ਗ੍ਰੰਥੀ ਵੱਲੋਂ ਚੁੱਕੀ ਪਰਚੀ ਨੇ ਬਣਾਇਆ ਸਰਪੰਚ

Date:

spot_img

Patiala News: ਪਿਛਲੇ 11 ਮਹੀਨਿਆਂ ਤੋਂ ਸਰਪੰਚੀ ਲਈ ਜੱਦੋਜਹਿਦ ਕਰਦੇ ਆ ਰਹੇ ਇੱਕ ਨੌਜਵਾਨ ਦੀ ਕਿਸਮਤ ਇੱਕ ਪਰਚੀ ਨੇ ਬਦਲ ਦਿੱਤੀ। ਜੀ ਹਾਂ, ਇਹ ਮਾਮਲਾ ਹੈ ਪਟਿਆਲਾ ਜਿਲ੍ਹੇ ਦੇ ਪਿੰਡ ਅਸਮਾਨਪੁਰਾ ਦਾ, ਜਿੱਥੇ ਪਿਛਲੇ ਸਾਲ ਅਕਤੂਬਰ 2024 ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਮਹਿਜ 2 ਵੋਟਾਂ ਦੇ ਨਾਲ ਦੇ ਅੰਤਰ ਨਾਲ ਹਾਰੇ ਲਖਵਿੰਦਰ ਸਿੰਘ ਹੁਣ ਪਿੰਡ ਦੇ ਸਰਪੰਚ ਬਣਨ ਵਿੱਚ ਸਫਲ ਹੋ ਗਏ ਹਨ। ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ ਅਕਤੂਬਰ 2024 ਦੀਆਂ ਪੰਚਾਇਤ ਚੋਣਾਂ ਦੌਰਾਨ ਲਖਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਸਰਪੰਚੀ ਦੇ ਅਹੁਦੇ ਲਈ ਆਹਮੋ ਸਾਹਮਣੇ ਮੈਦਾਨ ਵਿੱਚ ਡਟੇ ਹੋਏ ਸਨ। ਪਰੰਤੂ ਜਦੋਂ ਨਤੀਜਾ ਸਾਹਮਣੇ ਆਇਆ ਤਾਂ ਲਖਵਿੰਦਰ ਸਿੰਘ ਨੂੰ ਦੋ ਵੋਟਾਂ ਦੇ ਅੰਤਰ ਨਾਲ ਹਰਿਆ ਕਰਾਰ ਦੇ ਦਿੱਤਾ। ਪਰ ਇਸ ਨੌਜਵਾਨ ਨੂੰ ਆਪਣੇ ਵੱਲੋਂ ਕੀਤੀ ਮਿਹਨਤ ਤੇ ਪਿੰਡ ਦੇ ਲੋਕਾਂ ਵੱਲੋਂ ਜਤਾਏ ਵਿਸ਼ਵਾਸ ‘ਤੇ ਭਰੋਸਾ ਸੀ ਕਿ ਉਹ ਹਾਰ ਨਹੀਂ ਸਕਦਾ ਜਿਸ ਦੇ ਚੱਲਦੇ ਪਹਿਲਾਂ ਉਸਦੇ ਵੱਲੋਂ ਜਿਲਾ ਚੋਣ ਅਫਸਰ ਅਤੇ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ।

ਇਹ ਵੀ ਪੜ੍ਹੋ  Uppal Farm Girl ਵਾਲੇ ਮਾਮਲੇ ਵਿਚ ਹੋਈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ‘Entry’

ਜਿਸ ਦੇ ਵਿੱਚ ਉਸਨੇ ਵੋਟਾਂ ਦੀ ਗਿਣਤੀ ਦੁਬਾਰਾ ਕਰਾਉਣ ਦੀ ਮੰਗ ਕੀਤੀ। ਕਰੀਬ ਦਸ ਮਹੀਨੇ ਅਦਾਲਤੀ ਚੱਕਰਾਂ ਤੋਂ ਬਾਅਦ ਹਾਈਕੋਰਟ ਵੱਲੋਂ ਜ਼ਿਲਾ ਚੋਣ ਅਫਸਰ ਨੂੰ ਸਰਪੰਚ ਦੇ ਅਹੁਦੇ ਲਈ ਪਈਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੇ ਹੁਕਮ ਦਿੱਤੇ ਗਏ। ਇਸ ਦੌਰਾਨ ਜਦ ਬੀਤੇ ਕੱਲ ਕੈਮਰੇ ਦੀ ਨਿਗਰਾਨੀ ਹੇਠ ਚੋਣ ਅਧਿਕਾਰੀ ਵੱਲੋਂ ਦੁਬਾਰਾ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਲਖਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਨੂੰ ਬਰਾਬਰ 240-240 ਵੋਟਾਂ ਮਿਲੀਆਂ। ਬੇਸ਼ੱਕ ਲਖਵਿੰਦਰ ਦੋ ਵੋਟਾਂ ਵਧ ਕੇ ਆਪਣੇ ਵਿਰੋਧੀ ਉਮੀਦਵਾਰ ਦੇ ਬਰਾਬਰ ਜਰੂਰ ਆ ਗਿਆ ਪਰੰਤੂ ਹੁਣ ਸਵਾਲ ਇਹ ਸੀ ਕਿ ਦੋਨਾਂ ਵਿੱਚੋਂ ਜੇਤੂ ਉਮੀਦਵਾਰ ਕਿਸ ਨੂੰ ਐਲਾਨਿਆ ਜਾਵੇ। ਜਿਸ ਦੇ ਚੱਲਦੇ ਪਿੰਡ ਦੀ ਸਰਬ ਸੰਮਤੀ ਹੋਈ ਅਤੇ ਪਿੰਡ ਦੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਤੋਂ ਦੋਨਾਂ ਹੀ ਉਮੀਦਵਾਰਾਂ ਦੇ ਨਾਵਾਂ ਵਾਲੀਆਂ ਪਰਚੀਆਂ ਪਵਾ ਕੇ ਇੱਕ ਪਰਚੀ ਚੁਕਵਾਈ ਗਈ ਅਤੇ ਫੈਸਲਾ ਹੋਇਆ ਕਿ ਜਿਸ ਉਮੀਦਵਾਰ ਦੀ ਪਰਚੀ ਨਿਕਲੇਗੀ, ਉਹ ਬਾਕੀ ਰਹਿੰਦੇ ਸਮੇਂ ਲਈ ਸਰਪੰਚੀ ਕਰੇਗਾ।

ਇਹ ਵੀ ਪੜ੍ਹੋ Jo Jo Honey Singh ਦੀਆਂ ਮੁਸ਼ਕਿਲਾਂ ਵਧੀਆਂ, ਸਖ਼ਤ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਕੋਲ ਹੋਈ ਸਿਕਾਇਤ

ਅਖੀਰ ਗ੍ਰੰਥੀ ਸਿੰਘ ਵੱਲੋਂ ਚੁੱਕੀ ਗਈ ਪਰਚੀ ਦੇ ਵਿੱਚ ਲਖਵਿੰਦਰ ਸਿੰਘ ਦਾ ਨਾਮ ਹੀ ਨਿਕਲਿਆ ਤੇ ਉਸਦੇ ਸਮਰਥਕਾਂ ਨੇ ਉਸ ਨੂੰ ਹਾਰਾਂ ਨਾਲ ਲੱਦ ਦਿੱਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਸਰਪੰਚ ਲਖਵਿੰਦਰ ਸਿੰਘ ਨੇ ਆਪਣੇ ਪਿੰਡ ਵਾਸੀਆਂ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਯਕੀਨ ਸੀ ਕਿ ਉਹ ਸਰਪੰਚੀ ਦੀ ਚੋਣ ਵਿੱਚ ਜਰੂਰ ਸਫਲ ਹੋਵੇਗਾ। ਪ੍ਰੰਤੂ ਪਹਿਲਾਂ ਹੋਈ ਗਿਣਤੀ ਦੇ ਦੌਰਾਨ 27 ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਜਿਸ ਦੇ ਕਾਰਨ ਉਸ ਨੂੰ ਆਪਣੇ ਨਾਲ ਧਾਂਦਲੀ ਹੋਣ ਦਾ ਖਦਸ਼ਾ ਪੈਦਾ ਹੋਇਆ ਅਤੇ ਉਹ ਇਥੋਂ ਤੱਕ ਲੜਾਈ ਲੜ ਸਕਿਆ। ਉਸਨੇ ਭਰੋਸਾ ਦਵਾਇਆ ਕਿ ਉਹ ਪਿੰਡ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...