AAP ਤੇ SAD ਤੋਂ ਬਾਅਦ Cong ਵੱਲੋਂ ਵੀ ‘ਬਠਿੰਡਾ ਦਿਹਾਤੀ’ ਹਲਕੇ ਵਿੱਚ ਨਵਾਂ ‘ਸੱਪ’ ਕੱਢਣ ਦੀ ਤਿਆਰੀ!

Date:

spot_img

Bathinda News : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦੇ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਹਨਾਂ ਸਰਗਰਮੀਆਂ ਦੇ ਤਹਿਤ ਜਿੱਥੇ ਸਮੂਹ ਸਿਆਸੀ ਧਿਰਾਂ ਵੱਲੋਂ ਸਭ ਤੋਂ ਪਹਿਲਾਂ ਮਜਬੂਤ ਤੇ ਜਿੱਤਣ ਵਾਲੇ ਉਮੀਦਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ, ਉੱਥੇ ਬਦਲਦੇ ਮਾਹੌਲ ਵਿੱਚ ਲੋਕਾਂ ‘ਚ ਚੰਗੀ ਛਵੀ ਰੱਖਣ ਵਾਲੇ ਗੈਰ-ਰਾਜਨੀਤਕ ਨਵੇਂ ਲੋਕਾਂ ਨੂੰ ਵੀ ਅੱਗੇ ਲਿਆਂਦਾ ਜਾ ਰਿਹਾ। ਇਸੇ ਕੜੀ ਤਹਿਤ ਬਠਿੰਡਾ ਸ਼ਹਿਰ ਦੇ ਨਾਲ ਲੱਗਦੇ ਹਲਕਾ ਬਠਿੰਡਾ ਦਿਹਾਤੀ ਦੇ ਵਿੱਚ ਜਿੱਥੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਆਪਣੇ ਮੌਜੂਦਾ ਵਿਧਾਇਕ ਸਮੇਤ ਹੋਰਨਾਂ ਆਗੂਆਂ ਨੂੰ ਇੱਕ ਪਾਸੇ ਕਰਦਿਆ ਇਕ ਸਾਬਕਾ ਪੀਸੀਐਸ ਅਧਿਕਾਰੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀਆਂ ਤਿਆਰੀਆਂ ਕਰ ਲਈਆਂ ਹਨ, ਉਥੇ ਇਸ ਹਲਕੇ ਵਿੱਚ ਚੰਗਾ ਆਧਾਰ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਲਕੇ ਨਾਲ ਹੀ ਸਬੰਧ ਰੱਖਣ ਵਾਲੇ ਇੱਕ ਨੌਜਵਾਨ ਪਟਵਾਰੀ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ।

ਇਹ ਵੀ ਪੜ੍ਹੋ 👉Hockey Asian Champions Trophy; ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤ ਦੀ ਲਗਾਤਾਰ ਚੌਥੀ ਜਿੱਤ

ਆਪ ਅਤੇ ਅਕਾਲੀ ਦਲ ਵੱਲੋਂ ਲਏ ਇਸ ਨਵੇਂ ਪੈਂਤੜੇ ਤੋਂ ਬਾਅਦ ਕਾਂਗਰਸ ਪਾਰਟੀ ਨੇ ਵੀ ਇਸ ਪਾਸੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ਟਿਕਟ ਦੇ ਕਈ ਦਾਅਵੇਦਾਰਾਂ ਅਤੇ ਹਲਕੇ ‘ਚ ਕਈ ਧੜਿਆਂ ਵਿੱਚ ਵੰਡੀ ਪਾਰਟੀ ਨੂੰ ਇਕਜੁੱਟ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਨਵਾਂ ਦਾਅ ਖੇਡਣ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਇੱਕ ਸਾਬਕਾ ਵਿਧਾਇਕ ਸਮੇਤ ਦੋ ਮਹਿਲਾ ਬੀਬੀਆਂ ਤੋਂ ਇਲਾਵਾ ਅੱਧੀ ਦਰਜਨ ਆਗੂਆਂ ਵੱਲੋਂ ਵੀ ਆਪੋ ਆਪਣੀ ਦਾਵੇਦਾਰੀ ਜਤਾਈ ਜਾ ਰਹੀ ਹੈ। ਪ੍ਰੰਤੂ ਇਸ ਪੱਤਰਕਾਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਪ੍ਰਭਾਵ ਰੱਖਣ ਵਾਲੇ ਕੁਝ ਜਾਣਕਾਰਾਂ ਤੋਂ ਮਿਲੀ ਸੂਚਨਾ ਮੁਤਾਬਕ ਇਸ ਪਾਰਟੀ ਵੱਲੋਂ ਵੀ ਇੱਕ ਸਾਬਕਾ ਅਧਿਕਾਰੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਲਈ ਜੋੜ ਤੋੜ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਜ਼ਿਲ੍ਹਾ ਕਾਂਗਰਸ ਦਾ ਇੱਕ ਸੀਨੀਅਰ ਲੀਡਰ ਇਸ ਅਧਿਕਾਰੀ ਤੇ ਪੰਜਾਬ ਲੀਡਰਸ਼ਿਪ ਵਿਚਕਾਰ ‘ਕੜੀ’ ਬਣਿਆ ਹੋਇਆ। ਪੰਜਾਬ ਸਰਕਾਰ ਦੇ ਇੱਕ ਵਿਭਾਗ ਦੇ ਨਾਲ ਲੰਮਾ ਸਮਾਂ ਜੁੜੇ ਰਹੇ ਇਸ ਸਾਬਕਾ ਗਜ਼ਟਿਡ ਅਧਿਕਾਰੀ ਵੱਲੋਂ ਵੀ ਹਲਕੇ ਤੋਂ ਚੋਣ ਲੜਨ ਦੀ ਇੱਛਾ ਜਤਾਈ ਹੈ।

ਇਹ ਵੀ ਪੜ੍ਹੋ 👉ਅਮਰੀਕਾ ‘ਚ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ! ਟੈਕਸ ਨਿਯਮਾਂ ਦੀ ਉਲੰਘਣਾ ਪੈ ਸਕਦੀ ਹੈ ਭਾਰੀ

ਦੱਸਿਆ ਜਾ ਰਿਹਾ ਕਿ ਸਾਫ ਸੁਥਰੀ ਛਵੀ ਵਾਲੇ ਇਸ ਅਧਿਕਾਰੀ ਦੇ ਨਾਲ ਚੱਲ ਰਹੀ ਗੱਲਬਾਤ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਫਾਈਨਲ ਕੀਤਾ ਜਾ ਸਕਦਾ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਇਥੋਂ ਕਾਂਗਰਸ ਦੀ ਟਿਕਟ ‘ਤੇ ਗੁਰਜੰਟ ਸਿੰਘ ਕੁੱਤੀਵਾਲ ਅਤੇ ਮਰਹੂਮ ਮੱਖਣ ਸਿੰਘ ਆਦਿ ਨੁਮਾਇੰਦਗੀ ਕਰ ਚੁੱਕੇ ਹਨ। ਮੌਜੂਦਾ ਸਮੇਂ ਵੀ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੀ ਟਿਕਟ ‘ਤੇ ਮਲੋਟ ਹਲਕੇ ਤੋਂ ਚੋਣ ਲੜਨ ਵਾਲੀ ਰੁਪਿੰਦਰ ਕੌਰ ਰੂਬੀ ਅਤੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਬੇਟੀ ਜੀਵਨ ਜੋਤ ਕੌਰ ਭੱਟੀ ਵੀ ਹਲਕੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖ ਰਹੇ ਹਨ। ਪ੍ਰੰਤੂ ਰੁਪਿੰਦਰ ਕੌਰ ਰੂਬੀ ਦੇ ਇਸ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤਣ ਤੋਂ ਬਾਅਦ ਹਲਕੇ ਨੂੰ ਛੱਡ ਜਾਣ ਦੇ ਦੋਸ਼ ਲੱਗਦੇ ਰਹੇ ਹਨ।

ਇਹ ਵੀ ਪੜ੍ਹੋ 👉ਸ਼ਿਵ ਸੈਨਾ ਆਗੂ ਨੂੰ ‘ਹੈਰੋਇਨ’ ਦੇ ਝੂਠੇ ਕੇਸ ਵਿਚ ਫ਼ਸਾਉਣ ਵਾਲਾ ‘ਥਾਣੇਦਾਰ’ ਖੁਦ ਫ਼ਸਿਆ; SSP ਨੇ ਜਾਂਚ ਲਈ ਬਣਾਈ SIT

ਉੱਥੇ ਉਸਦੇ ਵੱਲੋਂ ਮਲੋਟ ਹਲਕੇ ਦੇ ਵਰਕਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਉਸਦੇ ਲਈ ਕੰਮ ਕਰਨ ਦੇ ਬਾਵਜੂਦ ‘ਇਕੱਲਿਆਂ’ ਛੱਡ ਕੇ ਮੁੜ ਬਠਿੰਡਾ ਦਿਹਾਤੀ ਵੱਲ ਰੁੱਖ ਕਰ ਲਿਆ। ਜਿਸਦੇ ਚੱਲਦੇ ਇਸਦਾ ਨਾਂਹ ਪੱਖੀ ਪ੍ਰਭਾਵ ਇਸ ਸਾਬਕਾ ਵਿਧਾਇਕ ਨੂੰ ਟਿਕਟ ਲਈ ਵਿਚਾਰੇ ਜਾਣ ਸਮੇਂ ਪੈਣਾ ਯਕੀਨੀ ਜਾਪਦਾ ਹੈ। ਇਸੇ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਜੈਬ ਸਿੰਘ ਭੱਟੀ ਵੱਲੋਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਆਜ਼ਾਦ ਚੋਣ ਲੜਨਾ ਵੀ ਹੁਣ ਉਸਦੇ ਸਿਆਸੀ ਵਾਰਸਾਂ ਲਈ ਅੜਿੱਕੇ ਪੈਦਾ ਕਰ ਸਕਦਾ ਹੈ। ਉਪਰੋਕਤ ਹਾਲਾਤਾਂ ਨੂੰ ਦੇਖਦਿਆਂ ਕਾਂਗਰਸ ਵੀ ਹੁਣ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਅਕਾਲੀ ਤੇ ਆਪ ਦੇ ਉਮੀਦਵਾਰਾਂ ਨੂੰ ਮਜਬੂਤ ਟੱਕਰ ਦੇਣ ਲਈ ਕਿਸੇ ਨਵੇਂ ਚਿਹਰੇ ਨੂੰ ਮੈਦਾਨ ਵਿਚ ਉਤਾਰਿਆ ਜਾਵੇ। ਹੁਣ ਇਹ ਗੱਲ ਭਵਿੱਖ ਦੇ ਗਰਭ ਵਿਚ ਹੈ ਕਿ ਕਾਂਗਰਸ ਤੇ ਉਕਤ ਅਧਿਕਾਰੀ ਦੀ ਗੱਲ ਕਦ ਤੱਕ ‘ਫ਼ਾਈਨਲ’ ਹੁੰਦੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Hockey Asian Champions Trophy; ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤ ਦੀ ਲਗਾਤਾਰ ਚੌਥੀ ਜਿੱਤ

👉ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਪ੍ਰੇਮੀਆਂ ਦਾ ਸੈਲਾਬ...

Canada Study Visa ‘ਤੇ ਵੱਡੀ ਅਪਡੇਟ! 

Canada News : ਕੈਨੇਡਾ ਪੜ੍ਹਾਈ ਕਰਨ ਜਾਣ ਦਾ ਸੁਪਨਾ...

ਨਵੰਬਰ ਮਹੀਨੇ ਛੁੱਟੀਆਂ ਦੀ ਭਰਮਾਰ, ਲਗਾਤਾਰ ਦੋ ਦਿਨ ਰਹਿਣਗੇ ਬੰਦ!

Punjab Holidays: ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ...

ਪੰਜਾਬ ਦੀਆਂ ਲੱਖਾਂ ਔਰਤਾਂ ਦੇ ਖ਼ਾਤਿਆਂ ‘ਚ ਆਏ 3 ਹਜ਼ਾਰ ਤੇ 4500 ਰੁਪਏ

Punjab News :  ਪੰਜਾਬ ਦੀਆਂ ਮਾਵਾਂ ਅਤੇ ਧੀਆਂ ਲਈ ਅੱਜ...